channel punjabi
International News North America

ਡ੍ਰੈਗਨ ਦਾ ਹਰ ਗੁਆਂਢੀ ਨਾਲ ਵਿਵਾਦ, ਭਾਰਤ ਨੇ ਦਿੱਤਾ ਸਹੀ ਜਵਾਬ : ਪੋਂਪੀਓ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ਸੁਣਾਈਆਂ ਖਰੀਆਂ-ਖਰੀਆਂ

ਬੀਜਿੰਗ ਨੂੰ ਦੁਸ਼ਮਣਾਂ ਤੋਂ ਜ਼ਿਆਦਾ ਆਪਣੇ ਲੋਕਾਂ ਦੇ ਖੁੱਲ੍ਹੇ ਵਿਚਾਰਾਂ ਤੋਂ ਡਰ

ਸਰਹੱਦ ‘ਤੇ ਭਾਰਤ ਵੱਲੋਂ ਲਏ ਸਟੈਂਡ ਦੀ ਕੀਤੀ ਸ਼ਲਾਘਾ

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਕ ਵਾਰ ਫਿਰ ਤੋਂ ਚੀਨ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ।ਵਾਸ਼ਿੰਗਟਨ ਵਿਖੇ ਚੀਨ ‘ਤੇ ਨਿਸ਼ਾਨਾ ਸਾਧਦੇ ਹੋਏ ਮਾਈਕ ਪੋਂਪੀਓ ਨੇ ਕਿਹਾ ਕਿ ਡ੍ਰੈਗਨ ਦਾ ਹਰ ਇੱਕ ਗੁਆਂਢੀ ਦੇਸ਼ ਨਾਲ ਸਰਹੱਦਾਂ ਨੂੰ ਲੈ ਕੇ ਵਿਵਾਦ ਹੈ, ਜਿਸ ਤੋਂ ਚੀਨ ਦੀ ਸਰਕਾਰ ਦੀ ਨੀਅਤ ਦਾ ਪਤਾ ਚੱਲ ਜਾਂਦਾ ਹੈ। ਚੀਨ ਦੀ ਸਰਕਾਰ ਤੇ ਤਾਬੜਤੋੜ ਸ਼ਬਦੀ ਹਮਲੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਬਿਨਾਂ ਚੁਣੀ ਹੋਏ ਕਮਿਊਨਿਸਟ ਸਰਕਾਰ ਦੀ ਤਰ੍ਹਾਂ ਬੀਜਿੰਗ ਵੀ ਦੁਸ਼ਮਣਾਂ ਤੋਂ ਜ਼ਿਆਦਾ ਆਪਣੇ ਲੋਕਾਂ ਦੇ ਖੁੱਲ੍ਹੇ ਵਿਚਾਰਾਂ ਤੋਂ ਡਰਦਾ ਹੈ।

ਪੋਂਪੀਓ ਨੇ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਦੇ ਨਾਲ ਸਾਖ ਦੀ ਸਮੱਸਿਆ ਹੈ। ਉਹ ਲੋਕ ਦੁਨੀਆ ਨੂੰ ਇਸ ਵਾਇਰਸ ਦੇ ਬਾਰੇ ਵਿਚ ਦੱਸਣ ਵਿਚ ਅਸਫਲ ਰਹੇ ਹਨ ਤੇ ਹੁਣ ਵੱਡੀ ਗਿਣਤੀ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਕਮਿਊਨਿਸਟ ਪਾਰਟੀ ਦਾ ਭੂਟਾਨ, ਹਿਮਾਲਿਆ ਦੇ ਪਰਬਤ, ਵੀਅਤਨਾਮ ਵਿਚ ਪਾਣੀ ਤੋਂ ਲੈ ਕੇ ਸੈਨਕਾਕੂ ਆਈਲੈਂਡ ਤਕ ਸਰਹੱਦੀ ਵਿਵਾਦ ਹੈ। ਬੀਜਿੰਗ ਦਾ ਸਰਹੱਦੀ ਵਿਵਾਦ ਖੜ੍ਹਾ ਕਰਨ ਦਾ ਪੈਟਰਨ ਹੈ। ਪੋਂਪੀਓ ਨੇ ਭਾਰਤ ਵੱਲੋਂ ਚੀਨ ਖਿਲਾਫ ਲਏ ਗਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿੱਲੀ ਨੇ ਬੀਜਿੰਗ ਨੂੰ ਕਰਾਰਾ ਜਵਾਬ ਦਿੱਤਾ ਹੈ । ਉਹਨਾਂ ਕਿਹਾ ਕਿ ਦੁਨੀਆ ਨੂੰ ਚੀਨ ਦੀ ਧੋਂਸ ਨੂੰ ਨਹੀਂ ਸਹਿਣਾ ਚਾਹੀਦਾ।

ਮਾਈਕ ਪੋਂਪੀਓ ਨੇ ਫੇਸਬੁੱਕ, ਗੂਗਲ ਅਤੇ ਟਵਿਟਰ ਵੱਲੋਂ ਹਾਂਗਕਾਂਗ ਸਰਕਾਰ ਨਾਲ ਯੂਜ਼ਰਜ਼ ਦਾ ਡਾਟਾ ਸ਼ੇਅਰ ਨਾ ਕਰਨ ਲਈ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਾਕੀ ਕੰਪਨੀਆਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।
ਹੁਣ ਕਿਹਾ ਬੀਜਿੰਗ ਨੇ ਹਾਂਗਕਾਂਗ ਦੇ ਲੋਕਾਂ ਦੇ ਹੱਕਾਂ ਦੀ ਕਿੰਨੀ ਕੁ ਰਾਖੀ ਕੀਤੀ ਹੈ ਇਹ 23 ਸਾਲਾਂ ਵਿੱਚ ਹੀ ਸਭ ਦੇ ਸਾਹਮਣੇ ਹੈ।

ਪੋਂਪੀਓ ਦੇ ਚੀਨ ਖਿਲਾਫ ਸਾਧੇ ਗਏ ਨਿਸ਼ਾਨਿਆ ਤੋਂ ਬਾਅਦ ਸਾਫ ਹੈ ਕਿ ਅਮਰੀਕਾ ਚੀਨ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੁੰਦਾ । ਇਸ ਸਮੇਂ ਭਾਰਤ ਦੀ ਹਮਾਇਤ ਕਰਨਾ ਵੀ ਅਮਰੀਕਾ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ ।

Related News

ਦਸੰਬਰ ਵਿੱਚ ਦੇਸ਼ ਤੋਂ ਬਾਹਰ ਟਰੈਵਲ ਕਰਨ ਵਾਲੀ ਪ੍ਰੋਵਿੰਸ਼ੀਅਲ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਵੱਲੋਂ ਅਸਤੀਫਾ

Rajneet Kaur

ਸੁਪਰੀਮ ਕੋਰਟ ਨੇ ਕਾਰਬਨ ਟੈਕਸ ਮਾਮਲੇ ਸਬੰਧੀ ਫੈਸਲਾ ਰੱਖਿਆ ਰਾਖਵਾਂ

Vivek Sharma

ਆਰਟਸ ਅੰਬਰੇਲਾ ਨੇ ਗ੍ਰੈਨਵਿਲੇ ਆਈਲੈਂਡ ‘ਤੇ ਖੋਲ੍ਹਿਆ ਨਵਾਂ ਸਿੱਖਿਆ ਕੇਂਦਰ

Rajneet Kaur

Leave a Comment