channel punjabi
International News USA

ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਕੀਤਾ ਪਲਟਵਾਰ, ਬਾਇਡੇਨ ਤੇ ਚੋਣ ਮੈਨੀਫੈਸਟੋ ਦਾ ਉਡਾਇਆ ਮਜ਼ਾਕ

ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਲਈ ਭਖਿਆ ਸਿਆਸੀ ਅਖਾੜਾ

ਇਕ ਦੂਜੇ ‘ਤੇ ਛੱਡੇ ਜਾ ਰਹੇ ਨੇ ਤਿੱਖੇ ਸ਼ਬਦੀ ਬਾਣ

ਬਰਾਕ ਓਬਾਮਾ ਵੱਲੋਂ ਘੇਰੇ ਜਾਣ ਤੋਂ ਬਾਅਦ ਟਰੰਪ ਦਾ ਪਲਟਵਾਰ

ਓਬਾਮਾ ਨੇ ਜੇਕਰ ਚੰਗੇ ਕੰਮ ਕੀਤੇ ਹੁੰਦੇ ਤਾਂ ਮੈ ਰਾਸ਼ਟਰਪਤੀ ਨਾ ਹੁੰਦਾ : ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਚੋਣਾਂ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਲਈ ਸਿਆਸਤ ਵਿਚ ਆਏ ਅਤੇ ਰਾਸ਼ਟਰਪਤੀ ਚੁਣੇ ਗਏ ਕਿਉਂਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ ਸੀ। ਦੱਸ ਦਈਏ ਇਨੀਂ ਦਿਨੀਂ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਸਿਲਸਿਲੇ ਵਿਚ ਟਰੰਪ ਇਨੀਂ ਦਿਨੀਂ ਲਗਾਤਾਰ ਚੋਣਾਂ ਨੂੰ ਲੈ ਕੇ ਅਲੱਗ-ਅਲੱਗ ਬਿਆਨ ਦੇ ਰਹੇ ਹਨ।

ਜੇਕਰ ਉਹ ਚੰਗਾ ਕੰਮ ਕਰਦੇ ਤਾਂ ਮੈਂ ਇੱਥੇ ਨਾ ਹੁੰਦਾ : ਟਰੰਪ

ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਮੇਰੀ ਪੁਰਾਣੀ ਜ਼ਿੰਦਗੀ ਕਾਫੀ ਪਸੰਦ ਸੀ। ਪਰ ਉਨ੍ਹਾਂ ਨੇ ਕਾਫੀ ਖਰਾਬ ਕੰਮ ਕੀਤੇ ਅਤੇ ਇਸ ਲਈ ਮੈਂ ਅੱਜ ਤੁਹਾਡੇ ਸਾਹਮਣੇ ਰਾਸ਼ਟਰਪਤੀ ਦੇ ਤੌਰ ‘ਤੇ ਖੜ੍ਹਾ ਹਾਂ। ਰਾਸ਼ਟਰਪਤੀ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ। ਮੈਂ ਇਥੇ ਰਾਸ਼ਟਰਪਤੀ ਓਬਾਮਾ ਅਤੇ ਜੋਅ ਬਾਇਡੇਨ ਕਾਰਨ ਹੀ ਹਾਂ, ਕਿਉਂਕਿ ਜੇਕਰ ਉਨ੍ਹਾਂ ਨੇ ਚੰਗੇ ਕੰਮ ਕੀਤੇ ਹੁੰਦੇ ਹਨ ਤਾਂ ਮੈਂ ਇਥੇ ਨਾ ਹੁੰਦਾ। ਜੇਕਰ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਚੋਣਾਂ ਵੀ ਨਾ ਲੱੜਦਾ।

ਆਪਨੇ ਤਾਜ਼ਾ ਬਿਆਨ ਵਿੱਚ ਡੋਨਾਲਡ ਟਰੰਪ ਨੇ ਆਪਣੇ ਵਿਰੋਧੀ ਜੋਅ ਬਾਇਡੇਨ ਦੇ ਚੋਣ ਮੈਨੀਫੈਸਟੋ ‘ਤੇ ਵੀ ਨਿਸ਼ਾਨੇ ਸਾਧੇ। ਟਰੰਪ ਨੇ ਕਿਹਾ ਕਿ ਬਾਈਡਨ ਅਮਰੀਕੀ ਲੋਕਾਂ ਨਾਲ ਧੋਖਾ ਕਰ ਰਹੇ ਨੇ।

ਰਾਸ਼ਟਰਪਤੀ ਚੋਣਾਂ ਲਈ ਮੁੱਖ ਮੁਕਾਬਲਾ ਇਹਨਾਂ ਪਾਰਟੀਆਂ ਵਿਚਾਲੇ

ਦੱਸ ਦਈਏ ਕਿ ਅਮਰੀਕਾ ਵਿਚ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਨੇ ਜੋਅ ਬਾਇਡੇਨ ਦੇ ਆਪਣਾ ਉਮੀਦਵਾਰ ਹੋਣ ਦਾ ਅਧਿਕਾਰਕ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦਾ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਅਤੇ ਰਿਪਬਲਿਕਨ ਤੋਂ ਉਮੀਦਵਾਰ ਡੋਨਾਲਡ ਟਰੰਪ ਦੇ ਨਾਲ ਹੋਵੇਗਾ। ਦੱਸ ਦਈਏ ਕਿ, ਓਬਾਮਾ ਪ੍ਰਸ਼ਾਸਨ ਵਿਚ ਜੋਅ ਬਾਇਡੇਨ ਉਪ ਰਾਸ਼ਟਰਪਤੀ ਸਨ, ਜੋਅ ਇਸ ਸਾਲ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟ ਵੱਲੋਂ ਟਰੰਪ ਨੂੰ ਚੁਣੌਤੀ ਦੇ ਰਹੇ ਹਨ।

ਇਸ ਵਿਚਾਲੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੇ ਅਮਰੀਕੀ ਉਪ-ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਅਧਿਕਾਰਿਕ ਤੌਰ ‘ਤੇ ਸਵੀਕਾਰ ਕਰ ਲਈ ਹੈ । ਇਸ ਦੇ ਨਾਲ ਉਹ ਕਿਸੇ ਪ੍ਰਮੁੱਖ ਸਿਆਸੀ ਪਾਰਟੀ ਤੋਂ ਇਸ ਅਹਿਮ ਰਾਸ਼ਟਰੀ ਅਹੁਦੇ ਦੀ ਟਿਕਟ ਪਾਉਣ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਬਣ ਗਈ। ਬੁੱਧਵਾਰ ਨੂੰ ਪਾਰਟੀ ਦੇ ਡਿਜੀਟਲ ਤਰੀਕੇ ਨਾਲ ਆਯੋਜਿਤ ਰਾਸ਼ਟਰੀ ਸੰਮੇਲਨ ਵਿਚ ਹੈਰਿਸ ਨੂੰ ਉਪ-ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਸੀ। ਹੈਰਿਸ ਨੇ ਕਿਹਾ ਕਿ ਮੈਂ ਅਮਰੀਕਾ ਦੇ ਉਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤੁਹਾਡੀ ਨਾਮਜ਼ਦਗੀ ਨੂੰ ਸਵੀਕਾਰ ਕਰਦੀ

Related News

ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਮੁਲਕ ਵਿਚ ਦਾਖਲ ਹੋਣ ‘ਤੇ ਲਗਾਈ ਪਾਬੰਦੀ

Rajneet Kaur

ਹੈਮਿਲਟਨ ਦੇ ਇਕ ਘਰ ‘ਚ ਲੱਗੀ ਅੱਗ, ਪੁਲਿਸ ਵਲੋਂ ਜਾਂਚ ਜਾਰੀ

Rajneet Kaur

ਹੈਲਥ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਚਾਰ ਵੈਕਸੀਨਾਂ ਨੂੰ ਪ੍ਰਵਾਨਗੀ

Vivek Sharma

Leave a Comment