channel punjabi
International News USA

ਡੋਨਾਲਡ ਟਰੰਪ ਕੁਝ ਦਿਨ ਹੋਰ ਰਹਿਣਗੇ ਹਸਪਤਾਲ, ਇਨ੍ਹਾਂ ਦਵਾਈਆਂ ਨਾਲ ਹੋ ਰਿਹਾ ਹੈ ਟਰੰਪ ਦਾ ਇਲਾਜ

ਵਾਸ਼ਿੰਗਟਨ : ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹਤਿਆਤਨ ਮਿਲਿਟਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਟਰੰਪ ਦੇ ਇਲਾਜ ਲਈ ਮਾਹਿਰ ਡਾਕਟਰਾਂ ਦਾ ਇੱਕ ਵਿਸ਼ੇਸ਼ ਪੈਨਲ ਬਣਾਇਆ ਗਿਆ ਹੈ, ਜਿਹੜਾ 24X7 ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਬਣਾ ਕੇ ਰੱਖ ਰਿਹਾ ਹੈ ।

ਹੁਣ ਤੋਂ ਥੋੜਾ ਸਮਾਂ ਪਹਿਲਾਂ ਰਟਰੰਪ ਨੇ ਟਵੀਟ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ । ਟਰੰਪ ਨੇ ਰੀਡ ਆਰਮੀ ਹਸਪਤਾਲ ਦੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਧੀਆ ਤਰੀਕੇ ਨਾਲ ਉਨ੍ਹਾਂ ਦਾ ਇਲਾਜ ਕਰ ਰਹੇ ਹਨ ।

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਆਖਰੀ ਵਾਰ ਉਹ ਜਨਤਕ ਤੌਰ ‘ਤੇ ਸਾਹਮਣੇ ਆਏ ਸਨ ਤੇ ਮਾਸਕ ਪਾ ਕੇ ਵਾਲਟਰ ਰੀਡ ਫ਼ੌਜੀ ਹਸਪਤਾਲ ਲਈ ਰਵਾਨਾ ਹੋਏ। ਟਰੰਪ ਅਨੁਸਾਰ ਉਹ ਠੀਕ ਮਹਿਸੂਸ ਕਰ ਰਹੇ ਹਨ। ਕੁਝ ਦਿਨ ਉਹ ਹਸਪਤਾਲ ‘ਚ ਰਹਿ ਕੇ ਸਰਕਾਰੀ ਕੰਮਕਾਰ ਨਿਬੇੜਨਗੇ

ਸੂਤਰਾਂ ਮੁਤਾਬਕ ਰਾਸ਼ਟਰਪਤੀ ਟਰੰਪ ਨੂੰ ਹਲਕਾ ਬੁਖ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਦੀ ਉਮਰ ਤੇ ਜ਼ਰੂਰਤ ਤੋਂ ਜ਼ਿਆਦਾ ਵਜ਼ਨ ਉਨ੍ਹਾਂ ਲਈ ਖ਼ਤਰੇ ਦੀ ਘੰਟੀ ਹੈ। ਟਰੰਪ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਪਾਲੀਕਲੋਨਲ ਐਂਟੀਬਾਡੀ ਕਾਕਟੇਲ ਦੇ 10 ਗ੍ਰਾਮ ਦੀ ਡੋਜ਼ ਨਾਲ ਹੀ ਪ੍ਰਤੀਰੋਕੂ ਪ੍ਰਣਾਲੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਵਿਟਾਮਿਨ ਡੀ ਤੇ ਜ਼ਿੰਕ ਦਿੱਤੀ ਜਾ ਰਹੀ ਹੈ। ਪੇਟ ‘ਚ ਜਲਨ ਨੂੰ ਘੱਟ ਕਰਨ ਲਈ ਫੈਮੋਟਾਈਡਿਨ ਦਿੱਤਾ ਜਾ ਰਿਹਾ ਹੈ।
‘ਪੈਪਸਿਡ’ ਹਾਲਾਂਕਿ ਇਹ ਦਵਾਈ ਕੋਰੋਨਾ ਦੇ ਇਲਾਜ ‘ਚ ਮਾਨਤਾ ਪ੍ਰਾਪਤ ਨਹੀਂ ਹੈ ਪਰ ਖੋਜਾਰਥੀਆਂ ਦਾ ਕਹਿਣਾ ਹੈ ਕਿ ਇਹ ਕੋਰੋਨਾ ਦੇ ਇਲਾਜ ‘ਚ ਫਾਇਦੇਮੰਦ ਹੋ ਸਕਦੀ ਹੈ। ਸੌਣ ‘ਚ ਮਦਦ ਲਈ ਮੈਲਾਟੋਨਿਨ ਦੀ ਖ਼ੁਰਾਕ ਦਿੱਤੀ ਜਾ ਰਹੀ ਹੈ। ਐਸਪ੍ਰਿਨ ਦੀ ਵੀ ਇਕ ਗੋਲ਼ੀ ਰਾਸ਼ਟਰਪਤੀ ਨੂੰ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਸ ਦੀ ਇਕ ਗੋਲ਼ੀ ਹਰੇਕ ਦਿਨ ਲੈਂਦੇ ਹਨ। ਐਸਪ੍ਰਿਨ ਹਾਰਟ ਅਟੈਕ ਤੋਂ ਬਚਾਉਣ ਦੇ ਨਾਲ ਹੀ ਬੁਖਾਰ ਲਾਹੁਣ ‘ਚ ਮਦਦ ਕਰਦੀ ਹੈ। ਟਰੰਪ ਦੀ ਰੈਮਡੀਸਿਵਰ ਥੈਰੇਪੀ ਚੱਲ ਰਹੀ ਹੈ।

ਦੂਜੇ ਪਾਸੇ ਪ੍ਰਥਮ ਮਹਿਲਾ ਮੈਲਾਨੀਆ ਹਾਲੇ ਵੀ ਵ੍ਹਾਈਟ ਹਾਊਸ ‘ਚ ਹੀ ਕੁਆਰੰਟਾਈਨ ‘ਚ ਰਹਿਣਗੇ । ਰਾਸ਼ਟਰਪਤੀ ਦੇ ਡਾਕਟਰ ਸੀਨ ਕਾਨਲੇ ਨੇ ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਮੈਮੋ ‘ਚ ਕਿਹਾ ਕਿ ਪ੍ਰਥਮ ਮਹਿਲਾ ਮੈਲਾਨੀਆ ਟਰੰਪ ਨੂੰ ਹਲਕੀ ਖੰਘ ਤੇ ਸਿਰਦਰਦ ਹੈ ਪਰ ਉਨ੍ਹਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ। ਦੇਸ਼ ਦੇ ਪ੍ਰਥਮ ਪਰਿਵਾਰ ਦੇ ਹੋਰ ਲੋਕਾਂ ਦਾ ਵੀ ਟੈਸਟ ਕਰਵਾਇਆ ਗਿਆ ਹੈ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

Related News

ਅਡਮਿੰਟਨ ‘ਚ ਹੋਲੀ ਦਾ ਤਿਓਹਾਰ ਉਂਦੋ ਤਣਾਅਪੂਰਨ ਬਣ ਗਿਆ ਜਦੋਂ ਹੋਲੀ ਮਨਾ ਰਹੇ ਲੋਕਾਂ ਦੇ ਸਮਾਰੋਹ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਰੈਲੀ ਕੱਢ ਰਹੇ ਪ੍ਰਵਾਸੀ ਭਾਰਤੀ ਵੀ ਪਹੁੰਚੇ

Rajneet Kaur

Joe Biden ਨੇ ਸੱਤਾ ਸੰਭਾਲਦੇ ਹੀ Canada ਨੂੰ ਦਿੱਤਾ ਜ਼ੋਰ ਦਾ ਝਟਕਾ, ਟਰੰਪ ਦੇ ਫੈਸਲੇ ਨੂੰ ਪਲਟਿਆ

Vivek Sharma

ਕੈਨੇਡਾ: ਮੇਂਗ ਵਾਂਜ਼ੂ ਬਦਲੇ ਚੀਨ ‘ਚ ਦੋ ਨਜ਼ਰਬੰਦ ਕੈਨੇਡੀਅਨ ਨੂੰ ਛਡਾਉਣ ਲਈ ਨੈਨੋਜ਼ ਵਲੋਂ ਕਰਵਾਇਆ ਗਿਆ ਸਰਵੇਖਣ,ਕੈਨੇਡੀਅਨ ਲੋਕ ਮੇਂਗ ਨੂੰ ਛੱਡੇ ਜਾਣ ਦੇ ਹੱਕ ‘ਚ ਨਹੀਂ

Rajneet Kaur

Leave a Comment