channel punjabi
Canada International News North America

ਟੋਰਾਂਟੋ: ਹਾਈਵੇਅ 401 ‘ਤੇ ਆਪਸ ਵਿੱਚ ਦੋ ਕਮਰਸ਼ੀਅਲ ਟਰਾਂਸਪੋਰਟ ਟਰੱਕਾਂ ਦੀ ਟੱਕਰ, ਡਰਾਈਵਰ ਨੂੰ ਨਾਜ਼ੁਕ ਹਾਲਤ ‘ਚ ਲਿਜਾਇਆ ਗਿਆ ਹਸਪਤਾਲ

ਹਾਈਵੇਅ 401 ਉੱਤੇ ਆਪਸ ਵਿੱਚ ਦੋ ਕਮਰਸ਼ੀਅਲ ਟਰਾਂਸਪੋਰਟ ਟਰੱਕਾਂ ਦੀ ਟੱਕਰ ਹੋ ਜਾਣ ਤੋਂ ਬਾਅਦ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ, ਇੱਕ ਟਰੈਕਟਰ ਟਰੇਲਰ ਐਲਨ ਰੋਡ ਉੱਤੇ ਪੂਰਬ ਵੱਲ ਜਾ ਰਹੀਆਂ ਐਕਸਪ੍ਰੈਸ ਲੇਨਜ਼ ਦੇ ਸੱਜੇ ਪਾਸੇ ਪਾਰਕ ਕੀਤਾ ਹੋਇਆ ਸੀ। ਦੂਜਾ ਟਰੱਕ, ਜਿਹੜਾ ਹਾਈਵੇਅ ਦੇ ਨਾਲ ਜਾ ਰਿਹਾ ਸੀ ਰਾਤੀਂ 1:00 ਵਜੇ ਦੇ ਨੇੜੇ ਪਹਿਲੇ ਟਰੱਕ ਨਾਲ ਜਾ ਟਕਰਾਇਆ। ਦੂਜੇ ਟਰੱਕ ਦੀ ਜਦੋਂ ਖੜ੍ਹੇ ਹੋਏ ਪਹਿਲੇ ਟਰੱਕ ਨਾਲ ਟੱਕਰ ਹੋਈ ਤਾਂ ਉਹ ਪੁਲ ਨਾਲ ਵੀ ਜਾ ਟਕਰਾਇਆ। ਦੂਜੇ ਟਰੱਕ ਦੇ ਡਰਾਈਵਰ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਮੌਕੇ ਉੱਤੇ ਪਹੁੰਚੇ ਅਮਲੇ ਨੂੰ ਟਰੱਕ ਕੱਟ ਕੇ ਡਰਾਈਵਰ ਨੂੰ ਮਲਬੇ ਵਿੱਚੋਂ ਕੱਢਣ ਲਈ ਘੱਟੋ ਘੱਟ ਇੱਕ ਘੰਟੇ ਦਾ ਸਮਾਂ ਲੱਗ ਗਿਆ।

Related News

‘ਕੋਵਿਡ ਅਲਰਟ ਐਪ ‘ ਨਾਲ ਕਰੋ ਖੁਦ ਦੀ ਰੱਖਿਆ : ਸਿਹਤ ਅਧਿਕਾਰੀ

Vivek Sharma

ਬੀ.ਸੀ.ਚ ਕੋਵਿਡ-19 ਕਾਰਨ ਛੇ ਹੋਰ ਮੌਤਾਂ ਅਤੇ 1,120 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Rajneet Kaur

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਦੇਸ਼ਾਂ ਨੂੰ ਦਿੱਤੀ ਨਵੀਂ ਚਿਤਾਵਨੀ, ਇਕਜੁੱਟ ਹੋਣ ਦੀ ਕੀਤੀ ਅਪੀਲ

Vivek Sharma

Leave a Comment