ਟੋਰਾਂਟੋ : ਟੋਰਾਂਟੋ ਸ਼ਹਿਰ ਦੇ ਪੱਛਮੀ ਸਿਰੇ ਉੱਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮੰਗਲਵਾਰ ਨੂੰ ਟੋਰਾਂਟੋ ਪੁਲਿਸ ਨੂੰ ਸਵੇਰੇ ਕਰੀਬ 11:30 ਵਜੇ ਵੈਸਟਨ ਰੋਡ ਨੇੜੇ ਜੇਨ ਸਟਰੀਟ ਤੇ ਟਰੈਥਿਊਵੇ ਡਰਾਈਵ ਇਲਾਕੇ ਵਿੱਚ ਸੱਦਿਆ ਗਿਆ। ਕਾਂਸਟੇਬਲ ਲੌਰਾ ਬ੍ਰਾਬੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਕਿ ਇੱਕ ਵਿਅਕਤੀ ਨੂੰ ਛੁਰਾ ਮਾਰਨ ਤੋਂ ਬਾਅਦ ਹਮਲਾਵਰ ਨੇ ਆਪਣੇ ਆਪ ਨੂੰ ਵੀ ਛੁਰਾ ਮਾਰ ਲਿਆ। ਜਿਸ ਨੂੰ ਛੁਰਾ ਮਾਰਿਆ ਗਿਆ ਸੀ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਹਮਲਾਵਰ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਪੁਲਿਸ ਅਨੁਸਾਰ ਉਸ ਨੂੰ ਬਹੁਤੀਆਂ ਸੱਟਾਂ ਨਹੀਂ ਲੱਗੀਆਂ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 70 ਸਾਲ ਦੇ ਕਰੀਬ ਸੀ। ਟੋਰਾਂਟੋ ਪੁਲਿਸ ਨੇ ਆਖਿਆ ਕਿ ਇਹ ਕਤਲ ਦਾ ਮਾਮਲਾ ਹੈ ਤੇ ਉਹ ਇਸ ਸਬੰਧ ਵਿੱਚ ਜਾਂਚ ਕਰ ਰਹੇ ਹਨ ।