channel punjabi
Canada News North America

ਟੋਰਾਂਟੋ ਦੇ ਹਾਈਵੇਅ-401 ‘ਤੇ ਵਾਪਰਿਆ ਹਾਦਸਾ, ਇੱਕ ਦੀ ਗਈ ਜਾਨ, ਦੋ ਫੱਟੜ

ਟੋਰਾਂਟੋ : ਟੋਰਾਂਟੋ ਵਿਖੇ ਵਾਪਰੇ ਸੜਕੀ ਹਾਦਸੇ ਵਿੱਚ ਇੱਕ ਬਜ਼ੁਰਗ ਔਰਤ ਦੀ ਜਾਨ ਚਲੀ ਗਈ । ਇਹ ਹਾਦਸਾ ਹਾਈਵੇਅ-401 ‘ਤੇ ਵਾਪਰਿਆ । ਹਾਦਸਾ ਕਿੰਨਾ ਭਿਆਨਕ ਸੀ ਇਸਦਾ ਅੰਦਾਜ਼ਾ ਨੁਕਸਾਨੀਆਂ ਗੱਡੀਆਂ ਨੂੰ ਵੇਖ ਕੇ ਹੀ ਲਗ ਰਿਹਾ ਸੀ । ਇਸ ਹਾਦਸੇ ‘ਚ 78 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਇੱਕ ਲੜਕੀ ਗੰਭੀਰ ਤੌਰ ‘ਤੇ ਜ਼ਖਮੀ ਹੋਈ ਹੈ। ਇੱਕ ਹੋਰ ਵਿਅਕਤੀ ਵੀ ਫੱਟੜ ਦੱਸਿਆ ਜਾ ਰਿਹਾ ਹੈ। ਇਹਨਾਂ ਦੋਹਾਂ ਨੂੰ ਸਮਾਂ ਰਹਿੰਦੇ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਟੋਰਾਂਟੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ‘ਚ ਤਿੰਨ ਗੱਡੀਆਂ ਦੀ ਟੱਕਰ ਹੋਈ ਹੈ। ਇਸ ‘ਚ ਇਕ ਟਰਾਂਪੋਰਟ ਟਰੱਕ ਵੀ ਸ਼ਾਮਲ ਹੈ। ਹਾਦਸਾ ਹਾਈਵੇਅ 401 ‘ਤੇ ਵਾਪਰਿਆ। ਪੈਰਾਮੈਡਿਕਸ ਨੇ ਕਿਹਾ ਕਿ ਹਾਦਸੇ ‘ਚ ਜ਼ਖਮੀ ਇਕ ਵਿਅਕਤੀ ਨੂੰ ਟਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਅਤੇ ਜ਼ਖਮੀ ਇਕ ਨੌਜਵਾਨ ਲੜਕੀ ਨੂੰ ਵੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਿਸੀਸਾਗਾ ਦੀ ਰਹਿਣ ਵਾਲੀ 78 ਸਾਲਾ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਨੌਜਵਾਨ ਲੜਕੀ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਜਾਮ ਵਾਲੀ ਸਥਿਤੀ ਬਣ ਗਈ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਦੀ ਸਥਿਤੀ ਨੂੰ ਸੰਭਾਲਿਆ।

Related News

ਕੋਰੋਨਾ ਕਾਰਨ ਇਸ ਵਾਰ ‘ਲੇਬਰ ਡੇ ਪਰੇਡ’ ਦੀ ਥਾਂ ਹੋਣਗੇ ਵੱਖਰੇ ਪ੍ਰੋਗਰਾਮ

Vivek Sharma

ਪੂਰਾ ਮੈਨੀਟੋਬਾ ਰੈੱਡ ਜੋ਼ਨ ਵਿੱਚ, ਸੂਬੇ ਅੰਦਰ ਮੁੜ ਲਾਗੂ ਹੋਈ ਤਾਲਾਬੰਦੀ !

Vivek Sharma

ਓਂਟਾਰੀਓ ਦੀ ਸਰਕਾਰ ਨੇ ਵਿਵਾਦਾਂ ‘ਚ ਘਿਰੀ WE ਚੈਰੀਟੀ ਨਾਲ ਤੋੜੇ ਸਬੰਧ

Rajneet Kaur

Leave a Comment