channel punjabi
Canada International News North America

ਟੋਰਾਂਟੋ ਦੇ ਇੱਕ ਸਕੂਲ ‘ਚ ਸ਼ੂਟਿੰਗ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪੁਲਿਸ ਨੇ ਤਸਵੀਰ ਕੀਤੀ ਜਾਰੀ

ਟੋਰਾਂਟੋ ਦੇ ਇੱਕ ਸਕੂਲ (ਜਿਸ ਦਾ ਨਾਂ ਨਹੀਂ ਦੱਸਿਆ ਗਿਆ) ਵਿੱਚ ਸ਼ੂਟਿੰਗ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਖਿਲਾਫ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਅਕਤੂਬਰ, ਦਿਨ ਸ਼ੁਕਰਵਾਰ ਨੂੰ ਮਸ਼ਕੂਕ ਸਵੇਰ ਵੇਲੇ ਆਨਲਾਈਨ ਚੈਟਿੰਗ ਕਰ ਰਿਹਾ ਸੀ ਜਦੋਂ ਉਸ ਨੇ ਦੂਜੇ ਵਿਅਕਤੀ ਨੂੰ ਦੱਸਿਆ ਕਿ ਉਸ ਕੋਲ ਗੰਨ ਹੈ ਤੇ ਉਹ ਕਿਸੇ ਸਕੂਲ ਵਿੱਚ ਸ਼ੂਟਿੰਗ ਦੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਹੈ। ਇੱਕ ਰਲੀਜ ਵਿੱਚ ਪੁਲਿਸ ਨੇ ਦੱਸਿਆ ਕਿ ਜਿਹੜੇ ਸਕੂਲ ਇਸ ਵਿਅਕਤੀ ਦੇ ਕਥਿਤ ਨਿਸ਼ਾਨੇ ਉੱਤੇ ਸਨ ਉਨ੍ਹਾਂ ਦੀ ਸੇਫਟੀ ਯਕੀਨੀ ਬਣਾਉਣ ਲਈ ਅਹਿਤਿਆਤਨ ਕਦਮ ਚੁੱਕੇ ਜਾ ਰਹੇ ਹਨ ਤੇ ਪੁਲਿਸ ਅਧਿਕਾਰੀਆਂ ਵੱਲੋਂ ਆਨਲਾਈਨ ਚੈਟ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਤੇ ਉਸ ਦੇ ਥਹੁ ਟਿਕਾਣੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਇਸ ਲਈ ਜਨਤਾ ਤੋਂ ਸਹਾਇਤਾ ਦੀ ਮੰਗ ਕਰ ਰਹੀ ਹੈ, ਅਤੇ ਉਨ੍ਹਾਂ ਨੇ ਉਸ ਆਦਮੀ ਦੀ ਫੋਟੋ ਜਾਰੀ ਕੀਤੀ ਹੈ।

ਪੁਲਿਸ ਨੇ ਆਖਿਆ ਕਿ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਪਾਈ ਹੈ। ਕਾਂਸਟੇਬਲ ਮੇਘਨ ਗ੍ਰੇਅ ਨੇ ਆਖਿਆ ਕਿ ਭਾਵੇਂ ਇਹ ਧਮਕੀ ਫੋਕੀ ਫੜ੍ਹ ਹੀ ਹੋਵੇ ਪਰ ਟੋਰਾਂਟੋ ਪੁਲਿਸ ਸਰਵਿਸ ਸਕੂਲਾਂ ਤੇ ਵਿਦਿਆਰਥੀਆਂ ਦੀ ਸੇਫਟੀ ਨੂੰ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ।

Related News

ਓਂਟਾਰੀਓ ਵਿਖੇ ਕੋਵਿਡ-19 ਦੇ B1617 ਵੇਰੀਐਂਟ ਦੇ 36 ਕੇਸ ਆਏ ਸਾਹਮਣੇ

Vivek Sharma

ਕੈਨੇਡਾ ‘ਚ ਕੋਵਿਡ 19 ਦੇ 322 ਨਵੇਂ ਕੇਸਾਂ ਦੀ ਪੁਸ਼ਟੀ, 7 ਮੌਤਾਂ

Rajneet Kaur

ਓਨਟਾਰੀਓ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 987 ਨਵੇਂ ਕੇਸ ਅਤੇ 16 ਹੋਰ ਮੌਤਾਂ ਦੀ ਪੁਸ਼ਟੀ

Rajneet Kaur

Leave a Comment