channel punjabi
Canada News North America

ਟੋਰਾਂਟੋ ਖੇਤਰ ਦੀਆ ਸੰਸਦੀ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਹੋਇਆ ਐਲਾਨ

ਓਟਾਵਾ : ਅਮਰੀਕਾ ਦੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ
ਕੈਨੇਡਾ ਵਿਚ ਸੰਸਦੀ ਚੋਣਾਂ ਦਾ ਬਿਗੁਲ ਵਜ ਗਿਆ ਹੈ। ਕੈਨੇਡਾ ਦੀਆਂ ਦੋ ਸੰਸਦੀ ਸੀਟਾਂ ‘ਤੇ ਅਗਲੇ ਮਹੀਨੇ ਜ਼ਿਮਨੀ ਚੋਣਾਂ ਹੋਣਗੀਆਂ। ਇਸ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਟੋਰਾਂਟੋ ਸੈਂਟਰ ਤੇ ਯਾਰਕ ਸੈਂਟਰ ਲਈ 26 ਅਕਤੂਬਰ ਨੂੰ ਨਵੇਂ ਐਮ.ਪੀਜ਼. ਦੀ ਚੋਣ ਲਈ ਵੋਟਿੰਗ ਹੋਵੇਗੀ। ਇਹ ਦੋਵੇਂ ਸੀਟਾਂ ਉਸ ਵੇਲੇ ਖਾਲੀ ਹੋ ਗਈਆਂ ਸਨ, ਜਦੋਂ ਸਾਬਕਾ ਵਿੱਤ ਮੰਤਰੀ ਬਿਲ ਮੌਰਨੋ ਅਤੇ ਲਿਬਰਲ ਨੇਤਾ ਮਾਈਕਲ ਲੇਵਿੱਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਟੋਰਾਂਟੋ ਦੀਆਂ ਦੋ ਰਾਈਡਿੰਗਜ਼ ਦੇ ਵੋਟਰ ਆਪਣੀ ਵੋਟ ਦੀ ਵਰਤੋਂ ਕਰਕੇ ਦੋ ਨਵੇਂ ਸੰਸਦ ਮੈਂਬਰਾਂ ਦੀ ਚੋਣ ਕਰਨਗੇ। ਦੱਸ ਦੇਈਏ ਕਿ ਟੋਰਾਂਟੋ ਸੈਂਟਰ ਦੀ ਸੀਟ ਉਸ ਵੇਲੇ ਖਾਲੀ ਹੋ ਗਈ ਸੀ, ਜਦੋਂ ਸਾਬਕਾ ਵਿੱਤ ਮੰਤਰੀ ਬਿੱਲ ਮੌਰਨੋ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਇਲਾਵਾ ਯਾਰਕ ਸੈਂਟਰ ਰਾਈਡਿੰਗ ਤੋਂ ਲਿਬਰਲ ਐਮ.ਪੀ. ਮਾਈਕਲ ਲੇਵਿੱਟ ਨੇ ਅਸਤੀਫ਼ਾ ਦੇ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮਾਈਕਲ ਲੇਵਿੱਟ ਨੇ ਯਹੂਦੀ ਮਨੁੱਖੀ ਅਧਿਕਾਰ ਸੰਗਠਨ ਵਿੱਚ ਇੱਕ ਮਕ ਨੌਕਰੀ ਮਿਲਣ ਦੇ ਚਲਦਿਆਂ ਆਪਣਾ ਅਹੁਦਾ ਛੱਡ ਦਿੱਤਾ ਸੀ।
ਲਿਬਰਲ ਪਾਰਟੀ ਨੇ ਟੋਰਾਂਟੋ ਸੈਂਟਰ ਲਈ ਬਰੌਡਕਾਸਟਰ ਮਰਸੀ ਲੇਨ ਅਤੇ ਯਾਰਕ ਸੈਂਟਰ ਰਾਈਡਿੰਗ ਲਈ ਯਾਰਾ ਸਾਕਸ ਨੂੰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਐਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਨੇ ਇਨ ਦੋਵਾਂ ਸੀਟਾਂ ਲਈ ਹੁਣ ਤੱਕ ਆਪਣੇ ਕਿਸੇ ਉਮੀਦਵਾਰ ਦੇ ਨਾਂ ਐਲਾਨ ਨਹੀਂ ਕੀਤਾ ਹੈ। ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਅਰ ਨੇ ਕਿਹਾ ਕਿ ਉਹ ਟੋਰਾਂਟੋ ਖੇਤਰ ਦੀਆਂ ਇਨਾਂ ਦੋ ਸੰਸਦੀ ਸੀਟਾਂ ‘ਚੋਂ ਇੱਕ ਰਾਈਡਿੰਗ ‘ਤੇ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ। ਇਨਾਂ ਤੋਂ ਇਲਾਵਾ ਗਰੀਨ ਪਾਰਟੀ ਆਫ਼ ਕੈਨੇਡਾ ਵੀ ਇਨਾਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣ ਦੀ ਇੱਛਾ ਰੱਖਦੀ ਹੈ।

Related News

ਕੈਨੇਡਾ ‘ਚ ਕੋਵਿਡ -19 ਦੇ 448 ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

WE ਚੈਰਿਟੀ ਨੇ ਕੈਨੇਡਾ ‘ਚ ਆਪਣੇ ਓਪਰੇਸ਼ਨਜ਼ ਨੂੰ ਬੰਦ ਕਰਨ ਦਾ ਲਿਆ ਫੈਸਲਾ

Rajneet Kaur

ਹੈਲਥ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਚਾਰ ਵੈਕਸੀਨਾਂ ਨੂੰ ਪ੍ਰਵਾਨਗੀ

Vivek Sharma

Leave a Comment