channel punjabi
Canada International News North America

ਟੋਰਾਂਟੋ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਦੀਆਂ ਸੜਕਾਂ ਤੇ ਛੱਤਾਂ ਦੇ ਨਾਲ-ਨਾਲ ਦਰਖ਼ਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਢੱਕਿਆ

ਟੋਰਾਂਟੋ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਦੀਆਂ ਸੜਕਾਂ ਤੇ ਛੱਤਾਂ ਦੇ ਨਾਲ-ਨਾਲ ਦਰਖ਼ਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਢੱਕ ਲਿਆ। ਟੋਰਾਂਟੋ ਦਾ ਤਾਪਮਾਨ ਇਕ ਡਿਗਰੀ ਦੇ ਕਰੀਬ ਹੈ।

ਬਰਫ਼ਬਾਰੀ ਦੇ ਦਸਤਕ ਦੇ ਨਾਲ ਹੀ ਸੜਕ ਅਤੇ ਆਸਮਾਨੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਜਿਸ ਨਾਲ ਬਹੁਤ ਸਾਰੀਆਂ ਹਵਾਈ ਉਡਾਨਾਂ ਆਪਣੇ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ ਜਾਂ ਫਿਰ ਰੱਦ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਲੇ ਲੋਕਾ ਲਈ ਕਾਫ਼ੀ ਮੁਸ਼ਕਲ ਪੈਦਾ ਹੋ ਜਾਂਦੀ ਹੈ। ਕ੍ਰਿਸਮਿਸ ਤੋਂ ਪਹਿਲਾਂ ਹੋਈ ਬਰਫ਼ਬਾਰੀ ਹੋ ਜਾਵੇ ਤਾਂ ਕੈਨੇਡੀਅਨ ਗੋਰੇ ਲੋਕ ਬਹੁਤ ਖੁਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਕ੍ਰਿਸਮਿਸ ਤੋਂ ਪਹਿਲਾਂ ਜਾਂ ਉਸ ਰਾਤ ਨੂੰ ਬਰਫ਼ ਦਾ ਪੈਣਾ ਬਹੁਤ ਹੀ ਸ਼ੁਭ ਹੁੰਦਾ ਹੈ। ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਕੰਮਾ ਕਾਰਾਂ ‘ਤੇ ਜਾਣ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕਈ ਬੱਚੇ ਬਾਹਰ ਨਿਕਲ ਕੇ ਬਰਫ਼ ਦਾ ਸਨੋਮੈਨ ਬਣਾ ਕੇ ਉਸ ਦੀ ਬਹੁਤ ਹੀ ਖੂਬਸੂਰਤੀ ਨਾਲ ਸਜਾਵਟ ਵੀ ਕਰ ਦਿੰਦੇ ਹਨ ਜੋ ਰਾਹਗੀਰਾਂ ਦੇ ਮਨੋਰੰਜਨ ਦਾ ਕਾਰਨ ਬਣਦਾ ਹੈ।

Related News

BIG NEWS : ਸਿਹਤ ਮਾਹਿਰਾਂ ਨੇ ਓਂਟਾਰਿਓ ਵਿੱਚ ਮੁੜ ਤੋਂ ਤਾਲਾਬੰਦੀ ਦੀ ਕੀਤੀ ਸਿਫਾਰਸ਼, ਮੇਅਰ ਨੇ ਘੱਟੋ ਘੱਟ ਦੋ ਹਫਤਿਆਂ ਲਈ ਬੰਦ ਕਰਨ ਦੀ ਦਿੱਤੀ ਸਲਾਹ !

Vivek Sharma

ਰਾਸ਼ਟਰਪਤੀ ਬਣਿਆ ਤਾਂ ਭਾਰਤ ਨਾਲ ਖੜ੍ਹਾ ਰਹਾਂਗਾ, ਕਰਾਂਗਾ ਹਰ ਸੰਭਵ ਸਹਾਇਤਾ : ਜੋ ਬਿਡੇਨ

Vivek Sharma

ਭਾਰਤ ਪੁੱਜੇ ਅਫ਼ਗਾਨੀ ਸਿੱਖ ਨਿਦਾਨ ਸਿੰਘ ਨੇ ਸੁਣਾਈ ਦਰਦ ਭਰੀ ਦਾਸਤਾਨ, ਰੌਂਗਟੇ ਖੜੇ ਕਰ ਦੇਣ ਵਾਲੀ ਹੈ ਤਸ਼ਦੱਦ ਦੀ ਕਹਾਣੀ!

Vivek Sharma

Leave a Comment