channel punjabi
International News SPORTS

ਟੋਕਿਓ ਓਲੰਪਿਕ ਖੇਡਾਂ : ਦੱਖਣੀ ਕੋਰੀਆ ਦਾ ਵੱਡਾ ਐਲਾਨ, ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

ਸਿਓਲ : ਟੋਕਿਓ ਓਲੰਪਿਕ ਖੇਡਾਂ ਦੇ ਸਬੰਧ ‘ਚ ਉੱਤਰੀ ਕੋਰੀਆ ਨੇ ਵੱਡਾ ਐਲਾਨ ਕਰ ਦਿੱਤਾ ਹੈ । ਉੱਤਰੀ ਕੋਰੀਆ ਨੇ ਸਾਫ਼ ਕੀਤਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਉਹ ਟੋਕੀਓ ਓਲੰਪਿਕ ਵਿਚ ਹਿੱਸਾ ਨਹੀਂ ਲਵੇਗਾ। ਉੱਤਰ ਕੋਰੀਆ ਦੇ ਖੇਡ ਮੰਤਰਾਲੇ ਦੀ ਇੱਕ ਵੈੱਬਸਾਈਟ ਨੇ ਕਿਹਾ ਕਿ 25 ਮਾਰਚ ਨੂੰ ਰਾਸ਼ਟਰੀ ਓਲੰਪਿਕ ਕਮੇਟੀ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਮੈਂਬਰਾਂ ਦਾ ਮੰਨਣਾ ਸੀ ਕਿ ਕੋਰੋਨਾ ਮਹਾਮਾਰੀ ਵਿਚਾਲੇ ਖਿਡਾਰੀਆਂ ਦੀ ਸੁਰੱਖਿਆ ਅਹਿਮ ਹੈ। ਇਸ ਵਾਰ ਦੀਆਂ ਓਲੰਪਿਕ ਖੇਡਾਂ ਟੋਕੀਓ-ਜਾਪਾਨ ਵਿਖੇ 23 ਜੁਲਾਈ ਤੋਂ 8 ਅਗਸਤ ਤੱਕ ਖੇਡੀਆਂ ਜਾਣੀਆਂ ਹਨ।

ਦੱਖਣੀ ਕੋਰੀਆ ਦੇ ਏਕੀਕਰਣ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਫ਼ੈਸਲੇ ‘ਤੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਟੋਕੀਓ ਓਲੰਪਿਕ ਦੋਵਾਂ ਕੋਰਿਆਈ ਦੇਸ਼ਾਂ ਦੇ ਆਪਸੀ ਰਿਸ਼ਤੇ ਬਿਹਤਰ ਕਰਨ ਦਾ ਇਕ ਜ਼ਰੀਆ ਸਾਬਤ ਹੋਣਗੇ।

ਜਾਪਾਨ ਵਿਖੇ ਓਲੰਪਿਕ ਖੇਡਾਂ ਨੂੰ ਲੈ ਕੇ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਓਲੰਪਿਕ ਮਸ਼ਾਲ ਖੇਡਾਂ ਦੇ ਜਨੂੰਨ ਨੂੰ ਹੋਰ ਵੀ ਜ਼ਿਆਦਾ ਵਧਾ ਰਹੀ ਹੈ।


# ਟੋਕਿਓ 2020 ਟੌਰਚ ਲੇ ਆਚੀ ਪ੍ਰੀਫ ਵਿਖੇ ਪਹੁੰਚੇਗੀ! ਨਿਰਮਾਣ ਅਤੇ ਨਵੀਨੀਕਰਨ ਦੇ ਇਸ ਕੇਂਦਰ ਦਾ ਪਿਛਲੇ ਦਿਨੀਂ ਵੱਡਾ ਸੰਗ੍ਰਹਿ ਹੈ । ਇਹ ਖ ਪੈਦਾ ਹੋਏ, ਪਹਿਲੀ ਸ਼ੋਗੁਨ, # ਟੋਕੂਗਾਵਾਏਆਸੂ ਨੂੰ ਮਿਲਣ ਵਾਲੀਆਂ # ਇਡੋ ਇਮਾਰਤਾਂ # ਯੂਰੋਪ # ਜਾਪਨੇਸਵੀਟਸ ਪ੍ਰਸਿੱਧ ਖੇਤਰ ਯਾਦਗਾਰਾਂ ਹਨ.ਮ

Related News

Starbucks ਕੈਨੇਡਾ ਦੇ ਆਪਣੇ 300 ਸਟੋਰ ਮਾਰਚ ਦੇ ਅੰਤ ਤੱਕ ਕਰ ਦੇਵੇਗਾ ਬੰਦ !

Vivek Sharma

ਓਨਟਾਰੀਓ ਦੀ ਵਿਧਾਨਸਭਾ ਦਾ ਫਾਲ ਸੈਸ਼ਨ ਅੱਜ ਹੋਵੇਗਾ ਸ਼ੁਰੂ

Rajneet Kaur

ਕਵੀਨ ਸਟ੍ਰੀਟ ਵੈਸਟ ਅਤੇ ਸਪੈਡਿਨਾ ਐਵੇਨਿਉ ਖੇਤਰ ‘ਚ ਸ਼ੂਟਿੰਗ ਦੌਰਾਨ ਔਰਤ ਜਖਮੀ, ਪੁਲਿਸ ਵਲੋਂ ਭਾਲ ਜਾਰੀ

Rajneet Kaur

Leave a Comment