channel punjabi
Canada International News North America

ਟੀਕੇ ਨੂੰ ਲੈ ਕੇ ਬਹੁਤ ਖੁਸ਼ ਹਾਂ ਪਰ ਕੋਰੋਨਾ ਵੈਕਸੀਨ ਲਗਵਾਉਣ ਦੀ ਪਹਿਲ ਵਧੇਰੇ ਜ਼ਰੂਰਤਮੰਦ ਲੋਕਾਂ ਨੂੰ: PM Justin Trudeau

ਕੈਨੇਡਾ, ਅਮਰੀਕਾ ਤੇ ਬ੍ਰਿਟੇਨ ਵਿਚ ਕੋਰੋਨਾ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਕੈਨੇਡਾ ਨੇ ਸੋਮਵਾਰ ਨੂੰ ਕੋਵਿਡ 19 ਵਿਰੁੱਧ ਆਪਣੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਫਰੰਟਲਾਈਨ ਹੈਲਥਕੇਅਰ ਵਰਕਰਾਂ ਅਤੇ ਬਜ਼ੁਰਗ ਨਰਸਿੰਗ ਹੋਮ ਨਿਵਾਸੀਆਂ ਦਾ ਟੀਕਾ ਲਗਾ ਕੇ ਕੀਤੀ, ਜੋ ਫਾਈਜ਼ਰ / ਬਾਇਓਨਟੈਕ ਟੀਕਾ ਲਗਵਾਉਣ ਵਾਲਾ ਵਿਸ਼ਵ ਦਾ ਤੀਜਾ ਦੇਸ਼ ਬਣ ਗਿਆ।

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਨਰਸ ਨੂੰ ਇਸ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਟੀਕੇ ਨੂੰ ਲੈ ਕੇ ਬਹੁਤ ਖੁਸ਼ ਹਨ ਪਰ ਕੋਰੋਨਾ ਵੈਕਸੀਨ ਲਗਵਾਉਣ ਦੀ ਪਹਿਲ ਵਧੇਰੇ ਜ਼ਰੂਰਤਮੰਦ ਲੋਕਾਂ ਨੂੰ ਹੈ। ਉਨ੍ਹਾਂ ਕਿਹਾ ਕਿ ਫਰੰਟ ਲਾਈਨ ਡਾਕਟਰਾਂ, ਸਟਾਫ਼ ਤੇ ਹੋਰ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਟੀਕਾ ਲਾਇਆ ਜਾਵੇਗਾ ਤੇ ਉਹ ਦੂਜੇ ਨੰਬਰ ‘ਤੇ ਆਮ ਸਿਹਤਮੰਦ ਨਾਗਰਿਕਾਂ ਵਾਂਗ ਟੀਕਾ ਲਗਵਾਉਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਇਸ ਟੀਕੇ ਦੀ ਵਧੇਰੇ ਜ਼ਰੂਰਤ ਹੈ, ਪਹਿਲਾਂ ਉਨ੍ਹਾਂ ਨੂੰ ਹੀ ਇਹ ਟੀਕਾ ਲਗਾਇਆ ਜਾਣਾ ਚਾਹੀਦਾ ਹੈ।

ਟਰੂਡੋ ਨੇ ਕਿਹਾ ਕਿ ਭਾਵੇਂ ਕਿ ਦੇਸ਼ ਵਿਚ ਟੀਕਾਕਰਣ ਸ਼ੁਰੂ ਹੋ ਗਿਆ ਹੈ ਪਰ ਫਿਰ ਵੀ ਲੋਕਾਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਨਿਊਯਾਰਕ ਸਿਟੀ ਵਿਚ ਇਕ ਨਰਸ ਨੂੰ ਸੋਮਵਾਰ ਸਵੇਰੇ ਫਾਈਜ਼ਰ- ਬਾਇਓਨਟੈਕ ਦੀ ਪਹਿਲੀ ਖੁਰਾਕ ਦਿੱਤੀ ਗਈ ਤੇ ਉਸ ਨੇ ਦੱਸਿਆ ਕਿ ਉਸ ਨੂੰ ਵਧੀਆ ਮਹਿਸੂਸ ਹੋ ਰਿਹਾ ਹੈ।

ਦਸ ਦਈਏ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਕੈਨੇਡਾ ਵਿੱਚ ਫੈਲ ਰਹੀ ਹੈ, ਜਿਸ ਨਾਲ ਕਈਂ ਪ੍ਰਾਂਤਾਂ ਨੂੰ ਕਾਰੋਬਾਰਾਂ ਤੇ ਰੋਕ ਲਗਾਉਣ ਅਤੇ ਸਮਾਜਿਕ ਇਕੱਠਾਂ ਨੂੰ ਸੀਮਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੈਨੇਡਾ ਵਿੱਚ ਹੁਣ ਤੱਕ 460,743 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਓਂਟਾਰੀਓ ਅਤੇ ਕਿਉਬਿਕ ਤੋਂ ਸਾਹਮਣੇ ਆਏ ਹਨ।

Related News

ਕੈਨੇਡਾ ਦੇ ਨੌਜਵਾਨ ਵਰਗ ਵਿੱਚ ਕੋਰੋਨਾ ਦਾ ਤੇਜ਼ੀ ਨਾਲ ਫੈਲਣਾ ਚਿੰਤਾਜਨਕ

Vivek Sharma

ਹਵਾ ਰਾਹੀਂ ਕੋਰੋਨਾ ਫੈਲਣ ਦੀ ਰਿਪੋਰਟ ਬਾਰੇ ਡਬਲਿਊ.ਐਚ.ਓ. ਕਰੇਗਾ ਸਮੀਖਿਆ

Vivek Sharma

51 ਸਾਲਾ ਵਿਅਕਤੀ ‘ਤੇ ਕੋਲ ਹਾਰਬਰ ਗੋਲੀਬਾਰੀ’ ਚ ਪਹਿਲੀ ਡਿਗਰੀ ਕਤਲ ਦਾ ਇਲਜ਼ਾਮ,ਹਮਲੇ ‘ਚ ਹਰਬ ਧਾਲੀਵਾਲ ਦੀ ਹੋਈ ਸੀ ਮੌਤ

Rajneet Kaur

Leave a Comment