channel punjabi
International News USA

ਟਵਿਟਰ JOE BIDEN ਨੂੰ ਟ੍ਰਾਂਸਫਰ ਕਰੇਗਾ US PRESIDENT ਦਾ ਅਧਿਕਾਰਿਕ TWITTER ਅਕਾਊਂਟ

ਵਾਸ਼ਿੰਗਟਨ : ਰਾਸ਼ਟਰਪਤੀ ਚੋਣਾਂ ਵਿੱਚ ਹਾਰ ਦੇ ਬਾਵਜੂਦ ਡੋਨਾਲਡ ਟਰੰਪ ਆਪਣੀ ਜ਼ਿਦ ਤੇ ਅੜੇ ਹੋਏ ਨੇ ਹਾਲਾਂਕਿ ਅਦਾਲਤ ਵੱਲੋਂ ਉਨ੍ਹਾਂ ਦੀ ਚੋਣ ਪ੍ਰਕਿਰਿਆ ਸਬੰਧੀ ਅਪੀਲ ਨੂੰ ਠੁਕਰਾ ਦਿੱਤਾ ਗਿਆ ਹੈ । ਉਧਰ ਮੌਜੂਦਾ ਸਮੇਂ ਵਿੱਚ ਚੱਲ ਰਹੇ ਰੇੜਕੇ ਦੌਰਾਨ ਟਵਿੱਟਰ ਨੇ ਫੈਸਲਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਦਾ ਆਧਿਕਾਰਕ ਟਵਿੱਟਰ ਅਕਾਊਂਟ @POTUS ਨੂੰ DONALD TRUMP ਤੋਂ ਵਾਪਸ ਲੈ ਕੇ JOE BIDEN ਨੂੰ ਸੌਂਪ ਦਿੱਤਾ ਜਾਵੇਗਾ। ਟਵਿੱਟਰ ਦਾ ਕਹਿਣਾ ਹੈ ਕਿ ਭਲੇ ਰਾਸ਼ਟਰਪਤੀ ਟਰੰਪ ਚੋਣ ਨਤੀਜਿਆਂ ਨੂੰ ਮੰਨਣ ਨੂੰ ਇਨਕਾਰ ਕਰ ਦੇਣ ਪਰ ਇਹ ਆਧਿਕਾਰਕ ਅਕਾਊਂਟ BIDEN ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਦੂਜੇ ਆਧਿਕਾਰਕ ਅਕਾਊਂਟ ਜਿਵੇਂ @whitehouse, @VP, @FLOTUS ਵੀ ਨਵੇਂ ਪ੍ਰਸ਼ਾਸਨ ਨੂੰ ਟ੍ਰਾਂਸਫਰ ਕਰ ਦਿੱਤੇ ਜਾਣਗੇ। ਦਰਅਸਲ ਟਵਿੱਟਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਟਵਿੱਟਰ 20 ਜਨਵਰੀ, 2021 ਨੂੰ ਵ੍ਹਾਈਟ ਹਾਊਸ ਦੇ ਇੰਸਟੀਚਿਊਸ਼ਨਲ ਟਵਿੱਟਰ ਅਕਾਊਂਟ ਦੇ ਟ੍ਰਾਂਜਿਸ਼ਨ ਦੀ ਤਿਆਰੀ ਕਰ ਰਿਹਾ ਹੈ। ਜਿਵੇਂ 2017 ‘ਚ ਕੀਤਾ ਗਿਆ ਸੀ ਇਹ ਪੂਰੀ ਪ੍ਰਕਿਰਿਆ ਨੈਸ਼ਨਲ ਆਰਕਾਈਵ ਐਂਡ ਰਿਕਾਰਡ ਐਡਮਿਨੀਸਟ੍ਰੇਸ਼ਨ ਦੀ ਸਲਾਹ ਨਾਲ ਪੂਰੀ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਵੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਇਹ ਟਵਿੱਟਰ ਟਰੰਪ ਨੂੰ ਟ੍ਰਾਂਸਫਰ ਹੋਇਆ ਸੀ। ਟ੍ਰਾਂਸਫਰ ਦੇ ਪਹਿਲੇ ਮੌਜੂਦਾ ਟਵੀਟਸ ਨੂੰ ਆਰਕਾਈਵ ਕਰ ਲਿਆ ਜਾਂਦਾ ਹੈ ਅਤੇ ਅਕਾਊਂਟ ਨੂੰ ਜ਼ੀਰੋ ਟਵੀਟ ਦੇ ਨਾਲ ਆਉਣ ਵਾਲੇ ਪ੍ਰਸ਼ਾਸਨ ਲਈ ਤਿਆਰ ਕਰ ਉਨ੍ਹਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਜਦਕਿ JOE BIDEN ਤੈਅ ਤੌਰ ‘ਤੇ ਚੋਣ ਜਿੱਤਣ ਲਈ ਜ਼ਰੂਰੀ ਇਲੈਕਟਰੋਲ ਵੋਟਸ ਹਾਸਲ ਕਰ ਚੁੱਕੇ ਹਨ। ਕੁਝ ਸੂਬਿਆਂ ਨੇ ਤਾਂ ਨਤੀਜਿਆਂ ਨੂੰ ਪ੍ਰਮਾਣਿਤ ਵੀ ਕਰ ਦਿੱਤਾ ਹੈ। ਉੱਥੇ, ਪ੍ਰੈਸੀਡੈਂਸ਼ੀਅਲ ਟ੍ਰਾਂਜਿਸ਼ਨ ਦੇਖਣ ਵਾਲੇ ਜਰਨਲ ਸਰਵਿਸ ਐਡਮਿਨੀਸਟ੍ਰੇਸ਼ਨ ਨੇ ਵੀ ਇਕ ਪੱਤਰ ਜਾਰੀ ਕਰਦੇ ਹੋਏ DEMOCRAT ਉਮੀਦਵਾਰ JOE BIDEN ਦੀ ਜਿੱਤ ਦੀ ਪੁਸ਼ਟੀ ਕਰ ਦਿੱਤੀ ਹੈ।

Related News

ਸਸਕੈਚਵਾਨ ਨਿਵਾਸੀ 26 ਅਕਤੂਬਰ ਨੂੰ ਸਸਕੈਚਵਨ ਦੀਆਂ ਆਮ ਚੋਣਾਂ ਲੜਨ ਲਈ ਨਹੀਂ ਹੋਣਗੇ ਯੋਗ,ਪ੍ਰੋਵਿੰਸ਼ੀਅਲ ਐਮਰਜੈਂਸੀ ਕਮਿਊਨੀਕੇਸ਼ਨ ਸੈਂਟਰ ਨੇ ਤਬਦੀਲੀ ਦੇ ਪ੍ਰਭਾਵਿਤ ਖੇਤਰਾਂ ਨੂੰ ਭੇਜੀ ਚੇਤਾਵਨੀ

Rajneet Kaur

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

ਵੀਕ ਐਂਡ ‘ਤੇ ਪਾਰਕਾਂ ‘ਚ ਲੱਗੀ ਭਾਰੀ ਭੀੜ, ਲਾਪ੍ਰਵਾਹੀ ਦਿਖਾਉਣ ਲੱਗੇ ਲੋਕ

Vivek Sharma

Leave a Comment