channel punjabi
International News USA

ਟਰੰਪ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਸਾਰੇ ਅਟਾਰਨੀ ਛੱਡਣਗੇ ਅਹੁਦਾ, ਨਿਆਂ ਵਿਭਾਗ ਨੇ ਮੰਗਿਆ ਅਸਤੀਫ਼ਾ

ਵਾਸ਼ਿੰਗਟਨ : ਅਮਰੀਕਾ ਵਿੱਚ Joe Biden ਦੇ ਸੱਤਾ ਸੰਭਾਲਣ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵਿੱਚ ਤਬਦੀਲੀਆਂ ਦਾ ਦੌਰ ਜਾਰੀ ਹੈ। ਇਸੇ ਲੜੀ ਅਧੀਨ ਜਸਟਿਸ ਡਿਪਾਰਟਮੈਂਟ, ਟਰੰਪ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਅਟਾਰਨੀਆਂ ਤੋਂ ਅਸਤੀਫ਼ੇ ਦੇ ਮੰਗ ਕਰੇਗਾ। ਇਹ ਜਾਣਕਾਰੀ ਜਸਟਿਸ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ। ਹਾਲਾਂਕਿ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਵਾਲੇ ਟੈਕਸ ਮਾਮਲੇ ਦੀ ਜਾਂਚ ਕਰਨ ਵਾਲੇ ਅਟਾਰਨੀ ਆਪਣੇ ਅਹੁਦੇ ’ਤੇ ਬਣੇ ਰਹਿਣਗੇ। ਕਾਰਜਕਾਰੀ ਅਟਾਰਨੀ ਜਨਰਲ ਮੋਂਟੀ ਵਿਲਕਿੰਸਨ ਨੇ ਡੇਲਾਵੇਅਰ ਵਿੱਚ ਪ੍ਰੌਸਕਿਊਟਰ ਦਫ਼ਤਰ ਦੇ ਅਟਾਰਨੀ ਡੇਵਿਡ ਵੀਸ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਕਿਹਾ।

ਦੱਸ ਦੇਈਏ ਕਿ ਡੇਵਿਡ ਵੀਸ ਤਜ਼ਰਬੇਕਾਰ ਵਕੀਲ ਹੈ। ਹਾਲਾਂਕਿ ਉਨ੍ਹਾਂ ਦੀ ਨਿਯੁਕਤੀ ਮੌਜੂਦਾ ਰਾਸ਼ਟਰਪਤੀ ਨੇ ਕੀਤੀ ਸੀ, ਪਰ ਉਨ੍ਹਾਂ ਨੇ ਬਰਾਕ ਓਬਾਮਾ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਡਿਪਟੀ ਦੇ ਤੌਰ ’ਤੇ ਵੀ ਕੰਮ ਕੀਤਾ ਹੈ ਅਤੇ ਅੰਤਰਿਮ ਅਮਰੀਕੀ ਅਟਾਰਨੀ ਵੀ ਰਹੇ ਹਨ।
ਜਸਟਿਸ ਡਿਪਾਰਟਮੈਂਟ ਹੰਟਰ ਬਾਇਡਨ ਦੇ ਵਿੱਤੀ ਮਾਮਲਿਆਂ ਦੀ ਛਾਣਬੀਣ ਕਰ ਰਿਹਾ ਹੈ। ਇਸ ਵਿੱਚ ਚੀਨੀ ਬਿਜ਼ਨਸ ਡੀਲ ਤੇ ਹੋਰ ਟਰਾਂਜੈਕਸ਼ਨ ਦੇ ਮਾਮਲੇ ਵਿੱਚ ਵੀ ਹਨ। ਇਹ ਜਾਂਚ 2018 ਵਿੱਚ ਸ਼ੁਰੂ ਹੋਈ ਸੀ ਅਤੇ 2019 ਵਿੱਚ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ।

Related News

ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਿਹਨਤ ਦੇ ਝੂਲੇ ਝੰਡੇ,ਬ੍ਰਿਟਿਸ਼ ਨਾਗਰਿਕਾਂ ਨਾਲੋਂ ਵੱਧ ਕਮਾਉਣ ਲੱਗੇ ‘ਭਾਰਤੀ ਲੋਕ’

Rajneet Kaur

ਆਰਥਿਕ ਆਜ਼ਾਦੀ ਦੀ ਸਫਲਤਾ ਦਾ ਪ੍ਰਮਾਣ ਹੈ ਭਾਰਤ : ਵਿਲਸਨ, ਅਮਰੀਕੀ ਸੰਸਦ ਮੈਂਬਰ ਜੋ ਵਿਲਸਨ ਨੇ ਭਾਰਤ ਦੀ ਨੀਤੀ ਦੀ ਕੀਤੀ ਪ੍ਰਸ਼ੰਸਾ

Vivek Sharma

26 ਜਨਵਰੀ ਦੀ ਟਰੈਕਟਰ ਰੈਲੀ ਲਈ ਕਿਸਾਨਾਂ ਦੀ ਜਿੱਤ : ਕਿਸਾਨਾਂ ਦੀ ਜ਼ਿੱਦ ਅੱਗੇ ਝੁਕੀ ਦਿੱਲੀ ਪੁਲਿਸ : ਦਿੱਲੀ ਅੰਦਰੋਂ ਹੀ ਜਾਣਗੇ ਰੈਲੀ ਵਾਲੇ ਟਰੈਕਟਰ

Vivek Sharma

Leave a Comment