channel punjabi
International News North America

ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਦਿੱਤੇ ਪਹਿਲੇ ਭਾਸ਼ਣ ਵਿੱਚ ਭਾਰਤ ਦੇ ਵਾਤਾਵਰਣ ਰਿਕਾਰਡ ਦੀ ਕੀਤੀ ਆਲੋਚਨਾ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਦਿੱਤੇ ਆਪਣੇ ਪਹਿਲੇ ਭਾਸ਼ਣ ਵਿੱਚ ਭਾਰਤ ਦੇ ਵਾਤਾਵਰਣ ਰਿਕਾਰਡ ਦੀ ਆਲੋਚਨਾ ਕੀਤੀ ਹੈ।

ਐਤਵਾਰ ਨੂੰ ਕਨਜ਼ਰਵੇਟਿਵਜ਼ ਦੇ ਇੱਕ ਸਮੂਹ ਨਾਲ ਗੱਲਬਾਤ ਦੌਰਾਨ ਟਰੰਪ ਨੇ ਜੋਅ ਬਾਇਡਨ ਵੱਲੋਂ ਪੈਰਿਸ ਦੇ ਜਲਵਾਯੂ ਤਬਦੀਲੀ ਸਮਝੌਤੇ ’ਚ ਮੁੜ ਸ਼ਾਮਲ ਹੋਣ ਦੇ ਫ਼ੈਸਲੇ ’ਤੇ ਹਮਲਾ ਬੋਲਿਆ। ਟਰੰਪ ਨੇ ਕਿਹਾ ਕਿ ਅਸੀਂ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਪਰ ਚੀਨ, ਰੂਸ ਤੇ ਭਾਰਤ ਧੂੰਆਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਚੀਨ ਨੇ 10 ਸਾਲਾਂ ਲਈ ਕੀਤੇ ਜਾਣ ਵਾਲੇ ਇਸ ਕੰਮ ਦੀ ਸ਼ੁਰੂਆਤ ਨਹੀਂ ਕੀਤੀ। ਰੂਸ ਪੁਰਾਣੇ ਮਾਪਦੰਡਾਂ ਉੱਤੇ ਹੀ ਚੱਲ ਰਿਹਾ ਹੈ।

ਟਰੰਪ ਨੇ ਬਾਇਡਨ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਗ਼ੈਰਕਾਨੂੰਨੀ ਇਮੀਗ੍ਰੇਸ਼ਨ ਲਈ ਰਸਤੇ ਖੋਲ੍ਹ ਦਿੱਤੇ ਹਨ। ਜਦਕਿ ਇਮੀਗ੍ਰੇਸ਼ਨ ਯੋਗਤਾ ਦੇ ਆਧਾਰ ਉੱਤੇ ਹੀ ਮਿਲਣੀ ਚਾਹੀਦੀ ਹੈ।

Related News

ਉੱਤਰੀ ਸਮੁੰਦਰੀ ਪਹਾੜਾਂ ਤੇ ਲਾਪਤਾ ਹੋਈ ਸਨੋਸ਼ੋਅਰ ਦਾ ਦੁਖਦਾਈ ਅੰਤ, ਮ੍ਰਿਤਕ ਘੋਸ਼ਿਤ

Rajneet Kaur

WE ਚੈਰਿਟੀ ਮਾਮਲੇ ਦੀ ਜਾਂਚ ‘ਚ ਨਵਾਂ ਖੁਲਾਸਾ !

Rajneet Kaur

ਲਗਾਤਾਰ ਤੀਜੇ ਦਿਨ 4000 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਕੀਤੇ ਗਏ ਦਰਜ, ਪ੍ਰਧਾਨਮੰਤਰੀ ਟਰੂਡੋ ਨੇ ਪ੍ਰੀਮੀਅਰਜ਼ ਅਤੇ ਮੇਅਰਾਂ ਨੂੰ ਕੀਤੀ ਹਦਾਇਤ

Vivek Sharma

Leave a Comment