channel punjabi
International News North America

ਟਰੰਪ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਕੀਤੀ ਲਾਂਚ

ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਲਾਂਚ ਕੀਤੀ ਹੈ। ਇਸ ਵੈੱਬਸਾਈਟ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਹੁਣ ਤਕ ਕੀਤੇ ਗਏ ਸਾਰੇ ਕੰਮਾਂ ਦੀ ਜਾਣਕਾਰੀ ਨਾਲ ਜਨਤਾ ਨਾਲ ਸਿੱਧੇ ਜੁੜਨ ਦਾ ਪਲੇਟਫਾਰਮ ਵੀ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਸਿੱਧੇ ਜਨਤਾ ਨਾਲ ਜੁੜ ਕੇ 2024 ਦੀਆਂ ਚੋਣ ਤਿਆਰੀਆਂ ਵਿਚ ਲੱਗੇ ਹੋਏ ਹਨ। ਜਿਸ ਕਰਕੇ ਇਹ ਕਦਮ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

ਵੈੱਬਸਾਈਟ ਵਿਚ ਟਰੰਪ ਨੇ ਆਪਣੀ ਪਤਨੀ ਅਤੇ ਸਾਬਕਾ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ। ਵੈੱਬਸਾਈਟ ਦੇ ਮੁੱਖ ਪੰਨੇ ’ਤੇ ਉਨ੍ਹਾਂ ਦੀ ਵੀ ਫੋਟੋ ਨੂੰ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ। ਦੱਸ ਦਈਏ ਕਿ 6 ਜਨਵਰੀ ਨੂੰ ਸੰਸਦ ’ਚ ਹਿੰਸਾ ਪਿੱਛੋਂ ਇੰਟਰਨੈੱਟ ਮੀਡੀਆ ਦੇ ਕਈ ਪਲੇਟਫਾਰਮ ਨੇ ਟਰੰਪ ਦੇ ਸੋਸ਼ਲ ਮੀਡੀਆ ’ਤੇ ਰੋਕ ਲਗਾ ਦਿੱਤੀ ਸੀ। ਉਸ ਪਿੱਛੋਂ ਪਹਿਲੀ ਵਾਰ ਇਸ ਵੈੱਬਸਾਈਟ ਦੇ ਜਰੀਏ ਰਾਹੀਂ ਟਰੰਪ ਜਨਤਾ ਨਾਲ ਜੁੜਨ ਜਾ ਰਹੇ ਹਨ।

Related News

ਅਯੁੱਧਿਆ ਵਿਖੇ ਅੱਜ ਹੋਵੇਗਾ ਸ੍ਰੀ ਰਾਮ ਮੰਦਿਰ ਦਾ ਨਿਰਮਾਣ ਕਾਰਜ ਸ਼ੁਰੂ, PM ਨਰਿੰਦਰ ਮੋਦੀ ਕਰਨਗੇ ਭੂਮੀ ਪੂਜਨ

Vivek Sharma

ਸਕਾਰਬੋਰੋ ਦੇ ਇੱਕ ਐਲੀਮੈਂਟਰੀ ਸਕੂਲ ‘ਚ ਕੋਵਿਡ 19 ਦੇ ਫੈਲਣ ਤੋਂ ਬਾਅਦ ਸਕੂਲ ਇੱਕ ਹਫਤੇ ਲਈ ਅਸਥਾਈ ਤੌਰ ਤੇ ਰਹੇਗਾ ਬੰਦ

Rajneet Kaur

ਬੀ.ਸੀ ਲਿਬਰਲ ਪਾਰਟੀ ਵਲੋਂ ਤ੍ਰਿਪਤ ਅਟਵਾਲ ਨੂੰ ਸੂਬੇ ਦੀਆਂ ਚੋਣਾਂ ਲਈ ਐਲਾਨਿਆ ਉਮੀਦਵਾਰ

Rajneet Kaur

Leave a Comment