channel punjabi
International News USA

ਟਰੰਪ ਨੂੰ ਬੈਨ ਕਰਨ ਤੋਂ ਬਾਅਦ ਟਵਿੱਟਰ ਨੇ ਤੋੜੀ ਚੁੱਪੀ, CEO ਨੇ ਦਿੱਤਾ ਪਹਿਲਾ ਬਿਆਨ

ਵਾਸ਼ਿੰਗਟਨ : ਟਰੰਪ-ਟਵਿੱਟਰ ਵਿਵਾਦ ਤੋਂ ਬਾਅਦ ਪਹਿਲੀ ਵਾਰ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਆਪਣੀ ਚੁੱਪੀ ਤੋੜੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ‘ਤੇ ਸਥਾਈ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਹਿਲੀ ਵਾਰ ਸੀਈਓ ਜੈਕ ਡੋਰਸੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ‘ਤੇ ਮਾਣ ਨਹੀਂ ਹੈ, ਕਿਉਂਕਿ ਇਹ ਸਹੀ ਕੰਟੈਂਟ ਨੂੰ ਉਤਸ਼ਾਹਿਤ ਕਰਨ ਲਈ ਮਾਈਕ੍ਰੋਬਲੌਗਿੰਗ ਸਾਈਟ ਦੀ ਅਸਫਲਤਾ ਹੈ, ਪਰ ਟਵਿੱਟਰ ਲਈ ਇਹ ਸਹੀ ਫੈਸਲਾ ਸੀ।

ਫੈਸਲੇ ਦੇ ਹੱਕ ਵਿੱਚ ਜੈਕ ਨੇ ਲਿਖਿਆ ਕਿ ਸਪੱਸ਼ਟ ਚੇਤਾਵਨੀ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਅਤੇ ਇਹ ਫੈਸਲਾ ਟਵਿੱਟਰ ‘ਤੇ ਸੁਰੱਖਿਆ ਨਿਯਮਾਂ ਲਈ ਸਭ ਤੋਂ ਵਧੀਆ ਜਾਣਕਾਰੀ ਨਾਲ ਕੀਤਾ ਗਿਆ। ਪਰ ਹੁਣ ਜਦੋਂ ਟੈਕ ਕੰਪਨੀ ਦੀ ਕਾਰਵਾਈ ਨੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਬਹਿਸ ਛੇੜ ਦਿੱਤੀ ਹੈ, ਤਾਂ ਉਨ੍ਹਾਂ ਨੇ ਇਸ ‘ਤੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਟਵਿੱਟਰ ਤੋਂ ਟਰੰਪ ਨੂੰ ਬੈਨ ਕਰਨ ‘ਤੇ ਸਾਨੂੰ ਮਾਣ ਨਹੀਂ ਹੈ । ਇੱਕ ਸਪੱਸ਼ਟ ਚੇਤਾਵਨੀ ਤੋਂ ਬਾਅਦ ਅਸੀਂ ਇਹ ਕਾਰਵਾਈ ਕਰਾਂਗੇ । ਅਸੀਂ ਖਤਰਿਆਂ ਦੇ ਅਧਾਰ ‘ਤੇ ਸਭ ਤੋਂ ਚੰਗੀ ਜਾਣਕਾਰੀ ਨਾਲ ਫੈਸਲਾ ਲਿਆ । ਕੀ ਇਹ ਸਹੀ ਸੀ? “

ਦੱਸ ਦੇਈਏ ਕਿ ਯੂਐਸ ਕੈਪੀਟਲ ਵਿੱਚ ਹੋਈ ਭਿਆਨਕ ਹਿੰਸਾ ਦੇ ਬਾਅਦ ਤੋਂ ਹੀ ਟਵਿੱਟਰ, ਫੇਸਬੁੱਕ ਵਰਗੇ ਸੋਸ਼ਲ ਮੀਡੀਆ ਦੇ ਦਿੱਗਜਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਖਾਤੇ ਕੁਝ ਘੰਟਿਆਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ । ਹਾਲਾਂਕਿ, ਫੇਸਬੁੱਕ ਨੇ ਟਰੰਪ ਦੇ ਅਕਾਊਂਟ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦੀ ਘੋਸ਼ਣਾ ਕੀਤੀ ਅਤੇ ਹੁਣ ਸ਼ਨੀਵਾਰ ਨੂੰ ਮਾਈਕ੍ਰੋਬਲੌਗਿਕ ਸਾਈਟ ਟਵਿੱਟਰ ਨੇ ਟਰੰਪ ਦਾ ਖਾਤਾ ਸਦਾ ਲਈ ਬੰਦ ਕਰ ਦਿੱਤਾ ਹੈ।

Related News

ਵਾਤਾਵਰਣ ਕੈਨੇਡਾ ਨੇ ਟੋਰਾਂਟੋ ਨੂੰ ਭਾਰੀ ਬਰਫਬਾਰੀ ਦੀ ਜਾਰੀ ਕੀਤੀ ਚਿਤਾਵਨੀ

Rajneet Kaur

KISAN ANDOLAN : NIA ਵਲੋਂ ਕਿਸਾਨ ਲੀਡਰਾਂ ਨੂੰ ਸੰਮਨ, ਵੱਖਵਾਦੀ ਸੰਗਠਨਾਂ ਨਾਲ ਸਾਜਿਸ਼ ਰਚਣ ਦੇ ਦੋਸ਼ !

Vivek Sharma

ਕੈਨੇਡਾ ਵਾਸੀਆਂ ਲਈ ਖੁਸ਼ਖ਼ਬਰੀ : ਟਰੂਡੋ ਸਰਕਾਰ ਖਰੀਦੇਗੀ ਕੋਰੋਨਾ ਵੈਕਸੀਨ ਦੀਆਂ 76 ਮਿਲੀਅਨ ਖ਼ੁਰਾਕ

Vivek Sharma

Leave a Comment