channel punjabi
Canada International News

ਜੋ ਕੰਮ ਵੱਡੇ-ਵੱਡੇ ਮਾਹਰ ਨਹੀਂ ਕਰ ਸਕੇ,ਉਹ ਇੱਕ ਬੱਚੇ ਨੇ ਕਰ ਵਿਖਾਇਆ : ਬੱਚੇ ਹੱਥ ਲੱਗਿਆ ਕਰੋੜਾਂ ਸਾਲ ਪੁਰਾਣਾ ਖ਼ਜ਼ਾਨਾ

ਓਟਾਵਾ : ਕੈਨੇਡਾ ਵਿਂਚ ਇਕ 12 ਸਾਲਾ ਬੱਚੇ ਨੇ ਅਜਿਹਾ ਕੁਝ ਕਰ ਦਿਖਾਇਆ ਹੈ ਜੋ ਸੈਂਕੜੇ ਸਾਲਾਂ ਵਿੱਚ ਵੱਡੇ-ਵੱਡੇ ਮਾਹਰ ਨਹੀਂ ਕਰ ਸਕੇ । ਨਾਥਨ ਹਰੁਸਕਿਨ ਨਾਮਕ ਇਸ ਬੱਚੇ ਦੇ ਹੱਥ ਕਰੀਬ 7 ਕਰੋੜ ਸਾਲ ਪੁਰਾਣਾ ਬਹੁਮੁੱਲਾ ਖਜ਼ਾਨਾ ਲੱਗਾ ਹੈ । ਦਰਅਸਲ ਕੈਨੇਡਾ ਦਾ ਵਸਨੀਕ 12 ਸਾਲਾ ਨਾਥਨ ਹਰੁਸਕਿਨ ਆਪਣੇ ਪਿਤਾ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਪੈਦਲ ਯਾਤਰਾ ‘ਤੇ ਨਿਕਲਿਆ ਸੀ। ਇਸੇ ਦੌਰਾਨ ਉਸਨੂੰ ਕਰੀਬ 6 ਕਰੋੜ 90 ਲੱਖ ਸਾਲ ਪੁਰਾਣਾ ਡਾਇਨਾਸੋਰ ਦਾ ਅਵਸ਼ੇਸ਼ ਲੱਭਿਆ। ਨਾਥਨ ਵੱਡਾ ਹੋ ਕੇ ਫੌਸਿਲ ਵਿਗਿਆਨੀ ਬਣਨ ਦਾ ਇਰਾਦਾ ਰੱਖਦਾ ਹੈ ਪਰ ਉਸ ਦੀ ਇੱਛਾ 12 ਸਾਲ ਦੀ ਉਮਰ ਵਿਚ ਹੀ ਪੂਰੀ ਹੋ ਗਈ।

ਇੱਕ ਚੈਨਲ ਦੀ ਰਿਪੋਰਟ ਦੇ ਮੁਤਾਬਕ, ਨਾਥਨ ਅਤੇ ਉਸ ਦੇ ਪਿਤਾ ਡਿਆਨ, ਸੁਰੱਖਿਆ ਸਥਲ ਹੌਰਸ਼ੂ ਕੇਨਯਾਨ ਗਏ ਸਨ ਜੋ ਕੈਨੇਡਾ ਦੇ ਅਲਬਰਟਾ ਵਿੱਚ ਹੈ। ਇਸੇ ਦੌਰਾਨ ਨਾਥਨ ਨੇ ਅੰਸ਼ਕ ਰੂਪ ਨਾਲ ਬਾਹਰ ਨਿਕਲੇ ਡਾਇਨਾਸੋਰ ਦੇ ਫੌਸਿਲ ਨੂੰ ਦੇਖਿਆ। ਨਾਥਨ ਨੇ ਕਿਹਾ,’ਇਹ ਬਹੁਤ ਹੀ ਦਿਲਚਸਰ ਖੋਜ਼ ਹੈ। ਇਹ ਇਕ ਅਸਲੀ ਡਾਇਨਾਸੋਰ ਲੱਭਣ ਵਾਂਗ ਹੈ। ਇਸ ਨੂੰ ਲੱਭਣਾ ਮੇਰਾ ਸੁਪਨਾ ਸੀ।’ ਮਾਹਰਾਂ ਦਾ ਕਹਿਣਾ ਹੈ ਕਿ ਨਾਥਨ ਦੀ ਇਹ ਖੋਜ ਬੇਹੱਦ ਮਹੱਤਵਪੂਰਨ ਹੈ।
ਇਸ ਸਮੇਂ ਨਾਥਨ ਹਾਲੇ ਆਪਣੀ ਸਕੂਲੀ ਪੜ੍ਹਾਈ ਕਰ ਰਿਹਾ ਹੈ। ਉਸ ਨੇ ਜਿਹੜੇ ਡਾਇਨਾਸੋਰ ਦੀ ਪਛਾਣ ਕੀਤੀ ਹੈ ਉਹ ਹੈਡ੍ਰੋਸਾਰਸ ਪ੍ਰਜਾਤੀ ਦਾ ਹੈ ਜੋ 6 ਕਰੋੜ 90 ਲੱਖ ਸਾਲ ਪਹਿਲਾਂ ਧਰਤੀ ‘ਤੇ ਪਾਇਆ ਜਾਂਦਾ ਸੀ। ਇਸ ਤੋਂ ਪਹਿਲਾਂ ਦੀ ਯਾਤਰਾ ਵਿਚ ਨਾਥਨ ਅਤੇ ਉਸ ਦੇ ਪਿਤਾ ਨੂੰ ਹੱਡੀਆਂ ਮਿਲੀਆਂ ਸਨ। ਡਿਆਨ ਨੇ ਦੱਸਿਆ ਕਿ ਯਾਤਰਾ ਦੇ ਦੌਰਾਨ ਅਸੀਂ ਖਾਣਾ ਖਾਧਾ ਅਤੇ ਉਸ ਦੇ ਬਾਅਦ ਨਾਥਨ ਆਲੇ-ਦੁਆਲੇ ਦਾ ਨਜ਼ਾਰਾ ਦੇਖਣ ਦੇ ਲਈ ਇੱਕ ਪਹਾੜੀ ‘ਤੇ ਜਾ ਚੜ੍ਹਿਆ। ਉੱਥੇ ਉਸ ਨੂੰ ਇਹ ਫੌਸਿਲ ਦਿਸਿਆ।

ਨਾਥਨ ਨੇ ਦੱਸਿਆ ਕਿ ਫੌਸਿਲ ਬਹੁਤ ਸੁਭਾਵਿਕ ਨਜ਼ਰ ਆ ਰਿਹਾ ਸੀ ਅਤੇ ਇਹ ਕੁਝ ਉਸੇ ਤਰ੍ਹਾਂ ਦਾ ਸੀ ਜਿਵੇਂ ਟੀਵੀ ਸ਼ੋਅ ਵਿਚ ਦਿਖਾਇਆ ਜਾਂਦਾ ਹੈ। ਉਹਨਾਂ ਨੇ ਇਸ ਫੌਸਿਲ ਦੀ ਤਸਵੀਰ ਰੋਇਲ ਟ੍ਰੈਵਲ ਮਿਊਜ਼ੀਅਮ ਨੂੰ ਭੇਜੀ, ਜਿਸ ਨੇ ਇਸ ਦੀ ਫੌਸਿਲ ਦੇ ਰੂਪ ਵਿਚ ਪਛਾਣ ਕੀਤੀ। ਮਿਊਜ਼ੀਅਮ ਨੇ ਆਪਣੀ ਇਕ ਟੀਮ ਉੱਥੇ ਭੇਜੀ। ਫੌਸਿਲ ਵਿਗਿਆਨੀਆਂ ਦੀ ਮੰਨੀਏ ਤਾਂ ਹੈਡ੍ਰੋਸਾਰਸ ਪ੍ਰਜਾਤੀ ਦੇ ਡਾਇਨਾਸੋਰ ਇਸ ਇਲਾਕੇ ਵਿਚ ਰਹਿੰਦੇ ਸਨ।

Related News

ਹਵਾ ਰਾਹੀਂ ਕੋਰੋਨਾ ਫੈਲਣ ਦੀ ਰਿਪੋਰਟ ਬਾਰੇ ਡਬਲਿਊ.ਐਚ.ਓ. ਕਰੇਗਾ ਸਮੀਖਿਆ

Vivek Sharma

WHO ਦੇ 65 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Rajneet Kaur

ਦੱਖਣ-ਪੱਛਮੀ ਕੈਲਗਰੀ ‘ਚ ਹੋਏ ਹਮਲੇ ਦੀ ਜਾਂਚ ਲਈ ਪੁਲਿਸ ਹੋਈ ਗੰਭੀਰ, ਲੋਕਾਂ ਤੋਂ ਮਦਦ ਲਈ ਕੀਤੀ ਅਪੀਲ

Vivek Sharma

Leave a Comment