channel punjabi
Canada International News

ਜੋਅ ਬਿਡੇਨ ਅਤੇ ਕਮਲਾ ਹੈਰਿਸ ਦੀ ਜੋੜੀ ਨੇ ਅਮਰੀਕਾ ਦੀ ਸਿਆਸਤ ਵਿੱਚ ਲਿਖੀ ਨਵੀਂ ਇਬਾਰਤ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਨੇ ਇਸ ਵਾਰ ਨਵਾਂ ਇਤਿਹਾਸ ਸਿਰਜ ਦਿੱਤਾ ਹੈ । ਇਨ੍ਹਾਂ ਚੋਣਾਂ ਵਿਚ ਕਈ ਨਵੇਂ ਰਿਕਾਰਡ ਬਣੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ 77 ਸਾਲ ਦੀ ਉਮਰ ਵਿੱਚ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸਦੇ ਨਾਲ ਹੀ ਬਿਡੇਨ ਦੇ ਨਾਂ ਅਮਰੀਕਾ ਦੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਹੋਣ ਦਾ ਰਿਕਾਰਡ ਵੀ ਦਰਜ ਹੋ ਗਿਆ ਹੈ।
ਦੇਸ਼-ਵਿਦੇਸ਼ ਤੋਂ ਵੱਡੇ ਸਿਆਸੀ ਆਗੂਆਂ ਵੱਲੋਂ ਜੋ ਬਿਡੇਨ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਡੇਨ ਅਤੇ ਕਮਲਾ ਹੈਰਿਸ ਨੂੰ ਮੁਬਾਰਕਬਾਦ ਦਿੱਤੀ। ਅਮਰੀਕਾ ਦੇ ਉਪ ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣ ਵਾਲੀ ਕਮਲਾ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਹੈ।।

ਬਿਡੇਨ ਦੇ ਨਾਲ ਹੀ ਡੈਮੋਕਰੇਟ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਉਪ ਰਾਸਟਰਪਤੀ ਦੀ ਚੋਣ ਜਿੱਤ ਚੁੱਕੀ ਹੈ ।
ਕਮਲਾ ਹੈਰਿਸ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ, ਜਿਸ ਨੇ ਉਪ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੀ ਪਹਿਲੀ ਅਸ਼ਵੇਤ ਮਹਿਲਾ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ।

ਇਹ ਵੀ ਪਹਿਲੀ ਵਾਰ ਹੈ ਜਦੋਂ ਭਾਰਤੀ ਮੂਲ ਦਾ ਕੋਈ ਵਿਅਕਤੀ ਅਮਰੀਕਾ ਵਿੱਚ ਵੱਡੇ ਅਤੇ ਤਾਕਤਵਰ ਅਹੁਦੇ ਤੱਕ ਪਹੁੰਚਿਆ ਹੋਵੇ। ਬਿਡੇਨ ਅਤੇ ਹੈਰਿਸ ਦੀ ਜੋੜੀ ਨੇ ਅਮਰੀਕਾ ਦੀ ਸਿਆਸਤ ਵਿੱਚ ਉਹ ਕਮਾਲ ਕਰ ਦਿਖਾਇਆ ਹੈ, ਜਿਸਦੀ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ।
ਕੈਲੇਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਅਮਰੀਕੀ ਅਤੇ ਭਾਰਤੀ ਕਮਿਊਨਿਟੀ ਵਿੱਚ ਸਮਾਨ ਰੂਪ ਨਾਲ ਲੋਕਪ੍ਰਿਅ ਹੈ।
55 ਸਾਲ ਦੀ ਕਮਲਾ ਹੈਰਿਸ ਦਾ ਪਿਛੋਕੜ ਭਾਰਤ ਨਾਲ ਜੁੜਿਆ ਹੋਇਆ ਹੈ। ਕਮਲਾ ਹੈਰਿਸ ਦੀ ਮਾਂ ਭਾਰਤੀ ਮੂਲ ਦੀ ਹਨ ਤਾਂ ਉਸ ਦੇ ਪਿਤਾ ਜਮੈਕਾ ਮੂਲ ਦੇ ਹਨ‌ ।
ਉਹ ਅਮਰੀਕਾ ਵਿਚ ਉਪਰਾਸ਼ਟਰਪਤੀ ਦੇ ਅਹੁਦੇ ਲਈ ਨਾਮਿਤ ਹੋਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਹੈ।

ਉਪ ਰਾਸ਼ਟਰਪਤੀ ਦੀ ਸੀਟ ਤੇ ਕਬਜ਼ਾ ਕਰਨ ਵਾਲੀ ਉਹ ਪਹਿਲੀ ਅਸ਼ਵੇਤ ਮਹਿਲਾ ਹੈਂ।

ਕਮਲਾ ਹੈਰਿਸ ਨੇ ਭਾਰਤੀ ਭਾਈਚਾਰੇ ਨੂੰ ਇਕਜੁੱਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਡੇਮੋਕ੍ਰੇਟ ਪਾਰਟੀ ਨੇ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਨੌਮੀਨੇਟ ਕੀਤਾ। ਪਾਰਟੀ ਦੇ ਇਸ ਫੈਸਲੇ ਨਾਲ ਅਮਰੀਕੀ-ਭਾਰਤੀ ਕਮਿਊਨਿਟੀ ਇਕਜੁੱਟ ਹੋ ਗਈ। ਹੈਰਿਸ ਨੇ ਭਾਰਤੀ ਅਮਰੀਕੀਆਂ ਵਿਸ਼ੇਸ਼ ਰੂਪ ਨਾਲ ਡੈਮੋਕ੍ਰੇਟਿਕ ਸਬੰਧਤ ਲੋਕਾਂ ਨੂੰ ਇਕਜੁੱਟ ਕੀਤਾ। ਹੈਰਿਸ ਦੀ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਨੇ ਭਾਰਤੀ-ਅਮਰੀਕੀ ਕਮਿਊਨਿਟੀ ਨੂੰ ਲਾਮਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਦੱਸ ਦੇਈਏ ਕਿ ਅਮਰੀਕਾ ਵਿਚ ਅਫ਼ਰੀਕੀ ਅਮਰੀਕੀ ਏਸ਼ੀਆਈ, ਅਮਰੀਕੀ ਦੱਖਣੀ ਅਮਰੀਕਾ ਦੀ ਇਕ ਵੱਡੀ ਆਬਾਦੀ ਰਹਿੰਦੀ ਹੈ ।
ਇਹਨਾਂ ਵਿੱਚ ਭਾਰਤੀ ਅਮਰੀਕੀਆਂ ਦੀ ਆਬਾਦੀ 10.9 ਹੈ, ਜਿਹੜੇ ਵੋਟ ਵੀ ਕਰ ਸਕਦੇ ਹਨ।
ਹੈਰਿਸ ਦਾ ਜਨਮ 1964 ਵਿਚ ਆਕਲੈਂਡ ਵਿਖੇ ਹੋਇਆ ।
ਕਮਲਾ ਦੀ ਮਾਤਾ ਦਾ ਨਾਂ ਸ਼ਿਆਮਲਾ ਹੈਰਿਸ ਹੈ।
ਉਸ ਦੇ ਪਿਤਾ ਦਾ ਨਾਂ ਡੋਨਾਲਡ ਹੈਰਿਸ ਹੈ, ਜਿਹੜੇ ਕੈਂਸਰ ਰੋਗ ਮਾਹਰ ਸਨ, ਜਮੈਕਾਈ ਮੂਲ ਦੇ ਸਨ।

ਕਮਲਾ ਹੈਰਿਸ ਨੇ 1998 ਵਿੱਚ ਬਰਾਊਨ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ। ਕੈਲੀਫੋਰਨੀਆ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ । 2003 ਵਿੱਚ ਉਸ ਨੂੰ ਸਿਟੀ ਅਤੇ ਫਰਾਂਸਿਸਕੋ ਦੇ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਤੌਰ ਤੇ ਚੁਣਿਆ ਗਿਆ । ਕਮਲਾ ਨੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਬਣ ਕੇ ਇਤਿਹਾਸ ਸਿਰਜ ਦਿੱਤਾ।
ਅਸ਼ਵੇਤ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਉਸਨੇ ਖੁੱਲ ਕੇ ਨਿਆਂ ਕਾਨੂੰਨ ਦੀ ਪ੍ਰਮੁਖਤਾ ਨਾਲ ਵਕਾਲਤ ਕੀਤੀ , ਸਮਲਿੰਗੀ ਲੋਕਾਂ ਦਾ ਸਮਰਥਨ ਕੀਤਾ, ਅਸਵੇਤ ਲੋਕਾਂ ਦਾ ਸਮਰਥਨ ਕੀਤਾ। ਉਸ ਵੱਲੋਂ ਅਮਰੀਕਾ ਵਿਚ ਹੋਏ ਉਪ ਰਾਸ਼ਟਰਪਤੀ ਦੀ ਚੋਣ ਲਈ ਅਹਿਮ ਭੂਮਿਕਾ ਅਦਾ ਕੀਤੀ।
ਫਿਲਹਾਲ ਕਮਲਾ ਹੈਰਿਸ ਨੇ ਅਮਰੀਕਾ ਦੇ ਸਿਆਸੀ ਇਤਿਹਾਸ ਵਿੱਚ ਨਵਾਂ ਮੁਕਾਮ ਹਾਸਲ ਕੀਤਾ ਹੈ।

Related News

ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਚੀਨ ਅਤੇ ਰੂਸ ਨੂੰ ਪਾਈਆਂ ਲਾਹਣਤਾਂ

Vivek Sharma

ਭਾਰਤੀ ਦਵਾ ਕੰਪਨੀਆਂ ਨੂੰ ਵੈਕਸੀਨ ਲਈ ਕੱਚਾ ਮਾਲ ਦੇਣ ਨੂੰ ਤਿਆਰ ਹੋਇਆ ਅਮਰੀਕਾ, ਭਾਰਤੀ ਕੰਪਨੀਆਂ ਲਈ ਵੱਡੀ ਰਾਹਤ

Vivek Sharma

ਪੀਲ ਰੀਜਨ:80 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਦੀ ਕੋਵਿਡ-19 ਵੈਕਸੀਨੇਸ਼ਨ ਦਾ ਸਿਲਸਿਲਾ ਸ਼ੁਰੂ, ਆਨਲਾਈਨ ਬੁਕਿੰਗ ਪੋਰਟਲ 15 ਮਾਰਚ ਤੋਂ ਪਹਿਲਾਂ ਤਿਆਰ ਹੋਣ ਦੀ ਸੰਭਾਵਨਾ

Rajneet Kaur

Leave a Comment