channel punjabi
International News North America

ਜਾਰਜੀਆ ‘ਚ ਬਾਇਡਨ ਨੇ ਹਾਸਲ ਕੀਤੀ ਜਿੱਤ

ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਗੜ੍ਹ ਜਾਰਜੀਆ ਤੋਂ ਜਿੱਤ ਹਾਸਲ ਕੀਤੀ ਹੈ। ਜਾਰਜੀਆ ਵਿੱਚ ਟਰੰਪ ਦੀ ਅਪੀਲ ਤੋਂ ਬਾਅਦ ਦੁਬਾਰਾ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋ ਚੁੱਕਿਆ ਹੈ। ਜਾਰਜੀਆ ਰਿਕਾਊਂਟਿੰਗ ਵਿੱਚ ਜੋਅ ਬਾਇਡਨ ਨੂੰ ਟਰੰਪ ਦੇ ਖਿਲਾਫ ਜਿੱਤ ਹਾਸਲ ਹੋਈ ਹੈ। ਇਸ ਦੇ ਨਾਲ ਹੀ ਬਾਇਡਨ 1992 ਤੋਂ ਬਾਅਦ ਇਸ ਖਾਸ ਰਾਜ ਨੂੰ ਜਿੱਤਣ ਵਾਲੇ ਪਹਿਲੇ ਡੈਮੋਕ੍ਰੇਟ ਬਣ ਗਏ ਹਨ।

7 ਨਵੰਬਰ ਨੂੰ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਾ ਐਲਾਨ ਕੀਤਾ ਸੀ। ਹਾਲਾਂਕਿ, ਟਰੰਪ ਨੇ ਅਜੇ ਤਕ ਹਾਰ ਸਵੀਕਾਰ ਨਹੀਂ ਕੀਤੀ ਹੈ ਤੇ ਵੋਟਿੰਗ ਵਿੱਚ ਧਾਂਦਲੀ ਦਾ ਦੋਸ਼ ਲਾਉਂਦਿਆਂ ਅਦਾਲਤ ‘ਚ ਚੁਣੌਤੀ ਦਿੱਤੀ ਹੈ।

ਦੱਸ ਦਈਏ ਕਿ ਜਾਰਜੀਆ ਰਿਪਬਲਿਕਨ ਦੇ ਰਾਜ ਸਕੱਤਰ ਬ੍ਰੈਡ ਰਾਫੇਂਸਪਰਗਰ ਨੇ ਬੀਤੇ ਹਫ਼ਤੇ ਰਾਜ ਵਿਚ ਹੈੱਡ ਰਿਕਾਂਊਟ ਦੇ ਆਦੇਸ਼ ਦਿੱਤੇ ਸਨ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਲਈ ਅਪੀਲ ਕੀਤੀ ਸੀ ਇਸ ਨੂੰ ਲੈ ਕੇ ਜਾਰਜੀਆ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਇਡੇਨ ਨੂੰ ਬਹੁਤ ਘੱਟ ਪਰ ਮਹੱਤਵਪੂਰਨ ਵਾਧਾ ਮਿਲੇਗਾ। ਇਹ ਵੀ ਦੱਸਣਯੋਗ ਹੈ ਕਿ ਜਾਰਜੀਆ ਵਿੱਚ ਦੁਬਾਰਾ ਵੋਟਾਂ ਦੀ ਗਿਣਤੀ ਨਵੀਂ ਈਵੀਐਮ ਸਿਸਟਮ ਦੇ ਤਹਿਤ ਬਣਾਏ ਗਏ ਪੇਪਰ ਪ੍ਰਿੰਟ ਆਊਟ ਦੀ ਵਰਤੋਂ ਕੀਤੀ ਗਈ ਹੈ।

ਜਾਰਜੀਆ ਵਿੱਚ ਚੋਣ ਦੇ ਸਿਖਰ ਅਧਿਕਾਰੀ ਗੈਬਰਿਅਲ ਸਟਰਲਿੰਗ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਬਾਇਡਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ 12,284 ਵੋਟਾਂ ਨਾਲ ਜਿੱਤ ਹਾਸਲ ਕੀਤੀ। ਬਾਇਡਨ ਮੁੜ ਹੋਈ ਵੋਟਾਂ ਦੀ ਗਿਣਤੀ ‘ਚ ਲਗਪਗ 14,000 ਵੋਟਾਂ ਨਾਲ ਅੱਗੇ ਸੀ। ਚੋਣ ਅਧਿਕਾਰੀਆਂ ਵਲੋਂ ਪੇਸ਼ ਕੀਤੇ ਗਏ ਨਤੀਜੀਆਂ ਨੂੰ ਸਰਟੀਫਾਈਡ ਕਰਨ ਲਈ ਰਾਜ ਵਿੱਚ ਸ਼ੁੱਕਰਵਾਰ ਤੱਕ ਦਾ ਸਮਾਂ ਹੈ। ਇੱਕ ਵਾਰ ਨਤੀਜਾ ਸਰਟੀਫਾਈਡ ਹੋ ਜਾਣ ਤੋਂ ਬਾਅਦ ਇਸ ਦਾ ਆਧਿਕਾਰਿਤ ਐਲਾਨ ਹੋ ਜਾਵੇਗਾ।

Related News

ਬਰੈਂਪਟਨ ਗੋਲੀਬਾਰੀ ‘ਚ ਮ੍ਰਿਤਕ ਔਰਤ ਦੀ ਪਛਾਣ ਹਿੰਦੂ ਮੰਦਰ ਦੇ ਪੁਜਾਰੀ ਦੀ ਪਤਨੀ ਵਜੋਂ ਹੋਈ, ਪੁਲਿਸ ਵਲੋਂ ਦੋ ਸ਼ੱਕੀਆਂ ਦੀ ਸ਼ਨਾਖ਼ਤ

Rajneet Kaur

B.C: ਸਿਹਤ ਅਧਿਕਾਰੀਆਂ ਨੇ ਕੋਵਿਡ 19 ਦੇ ਤਿੰਨ ਦਿਨਾਂ ‘ਚ 1,959 ਨਵੇਂ ਕੇਸ ਦਰਜ ਅਤੇ 9 ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

‘ਤੂਫ਼ਾਨ ਟੇਡੀ’ ਤੇ ਬੁੱਧਵਾਰ ਤੱਕ ਨੋਵਾ ਸਕੋਸ਼ੀਆ ਦੇ ਕੰਢੇ ਪਹੁੰਚਣ ਦੀ ਸੰਭਾਵਨਾ

Vivek Sharma

Leave a Comment