channel punjabi
Canada International News North America

ਜਾਣੋ ਕੋਵਿਡ 19 ਲਾਕਡਾਊਨ ਕਾਰਨ ਟੋਰਾਂਟੋ ਅਤੇ ਪੀਲ ‘ਚ ਕੀ ਕੁਝ ਰਹੇਗਾ ਖੁੱਲ੍ਹਾ ਜਾਂ ਬੰਦ?

ਕੋਵਿਡ 19 ਦੇ ਮਾਮਲੇ ਲਗਾਤਾਰ ਵਧਣ ਕਾਰਨ ਅਗਲੇ 28 ਦਿਨਾਂ ਲਈ ਟੋਰਾਂਟੋ ਤੇ ਪੀਲ ਰੀਜਨ ਵਿੱਚ ਲਾਕਡਾਊਨ ਲਾ ਦਿੱਤਾ ਗਿਆ ਹੈ। ਇਸ ਲਾਕਡਾਊਨ ਦੇ ਬਾਵਜੂਦ ਸਕੂਲ, ਚਾਈਲਡ ਕੇਅਰ ਸੈਂਟਰ, ਫਾਰਮੇਸੀਜ਼, ਡਾਕਟਰ ਤੇ ਡੈਂਟਿਸਟ ਓਫਿਸ ਖੁੱਲ੍ਹੇ ਰਹਿਣਗੇ। ਇਨ੍ਹਾਂ ਤੋਂ ਇਲਾਵਾ ਸੁਪਰਮਾਰਕਿਟਸ, ਗਰੌਸਰੀ ਸਟੋਰਜ਼, ਕਨਵੀਨੀਐਂਸ ਸਟੋਰਜ਼, ਹਾਰਡਵੇਅਰ ਸਟੋਰਜ਼, ਡਿਸਕਾਊਂਟ ਤੇ ਡਿਪਾਰਟਮੈਂਟ ਸਟੋਰ-ਟਾਈਪ ਰੀਟੇਲਰਜ਼, ਐਲਸੀਬੀਓ ਤੇ ਬੀਅਰ ਸਟੋਰਜ਼ ਦੇ ਨਾਲ ਨਾਲ ਸੇਫਟੀ ਸਪਲਾਈ ਸਟੋਰਜ਼ ਵੀ ਖੁੱਲ੍ਹੇ ਰਹਿਣਗੇ। ਵਿਅਕਤੀਗਤ ਤੌਰ ਉੱਤੇ ਸ਼ਾਪਿੰਗ ਕਰਨ ਵਾਲਿਆਂ ਦੀ ਤਾਦਾਦ ਵਿੱਚ 50 ਫੀਸਦੀ ਕਮੀ ਲਿਆਂਦੀ ਜਾਵੇਗੀ।

ਇਸ ਤੋਂ ਇਲਾਵਾ ਵੈੱਟ ਸਰਵਿਸਿਜ਼ ਜਾਰੀ ਰਹਿਣਗੀਆਂ। ਮੋਟਰ ਵ੍ਹੀਕਲ ਸੇਲਜ਼ ਦਾ ਕੰਮ ਅਪੁਆਇੰਟਮੈਂਟ ਨਾਲ ਹੀ ਹੋਵੇਗਾ। ਗਾਰਡਨ ਸੈਂਟਰਜ਼ ਤੇ ਪਲਾਂਟ ਨਰਸਰੀਜ਼ ਵੀ ਉਦੋਂ ਤੱਕ ਅਪੁਆਇੰਟਮੈਂਟ ਨਾਲ ਜਾਰੀ ਰਹਿਣਗੀਆਂ ਜਦੋਂ ਤੱਕ ਪਿੱਕਅੱਪ ਜਾਂ ਡਲਿਵਰੀ ਜਨਤਾ ਲਈ ਉਪਲਬਧ ਨਹੀਂ ਕਰਵਾਈ ਜਾਂਦੀ। ਸਖ਼ਤ ਪਬਲਿਕ ਹੈਲਥ ਮਾਪਦੰਡਾਂ ਨਾਲ ਆਊਟਡੋਰ ਮਾਰਕਿਟਸ ਵੀ ਖੁੱਲ੍ਹੀਆਂ ਰੱਖੀਆਂ ਜਾਣਗੀਆਂ।

ਬਿਨਾਂ ਛੋਟ ਦੇ ਜਿਹੜੀਆਂ ਥਾਂਵਾਂ ਬੰਦ ਰਹਿਣਗੀਆਂ
• ਹੇਅਰ ਸੈਲੌਂ ਤੇ ਬਾਰਬਰ ਸ਼ੌਪਜ਼
• ਨੇਲ ਸੈਲੌਂ
• ਟੈਟੂ ਪਾਰਲਰ
• ਕੈਸੀਨੋਜ਼, ਬਿੰਗੋ ਹਾਲਜ਼ ਤੇ ਗੇਮਿੰਗ ਅਦਾਰੇ
• ਐਮਿਊਜ਼ਮੈਂਟ ਪਾਰਕ
• ਸਟਰਿੱਪ ਕਲੱਬ, ਬਾਥਹਾਊਸਿਜ਼ ਤੇ ਸੈਕਸ ਕਲੱਬਜ਼
• ਮਿਊਜ਼ੀਅਮ, ਗੈਲਰੀਜ਼, ਸਾਇੰਸ ਸੈਂਟਰਜ਼, ਜ਼ੂ ਤੇ ਅਕੁਏਰੀਅਮਜ਼

ਛੋਟ ਨਾਲ ਜਿਹੜੀਆਂ ਥਾਂਵਾਂ ਬੰਦ ਰਹਿਣਗੀਆਂ

ਇੱਕ ਘਰ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਕਿਸਮ ਦੇ ਇੰਡੋਰ ਪਬਲਿਕ ਈਵੈਂਟਸ ਜਾਂ ਸੋਸ਼ਲ ਗੈਦਰਿੰਗਜ਼ ਦੀ ਇਜਾਜ਼ਤ ਨਹੀਂ ਹੋਵੇਗੀ। ਆਊਟਡੋਰ ਗੈਦਰਿੰਗਜ਼, ਜਿੱਥੇ ਫਿਜ਼ੀਕਲ ਡਿਸਟੈਂਸਿੰਗ ਰੱਖੀ ਜਾ ਸਕਦੀ ਹੈ, 10 ਵਿਅਕਤੀਆਂ ਦੇ ਇੱਕਠ ਤੱਕ ਸੀਮਤ ਰਹਿਣਗੀਆਂ। ਮਰਗ, ਵਿਆਹ ਤੇ ਧਾਰਮਿਕ ਸੇਵਾਵਾਂ ਵਿੱਚ ਵੀ ਇੰਡੋਰ ਤੇ ਆਊਟਡੋਰ ਇੱਕਠ ਲਈ ਸਿਰਫ 10 ਵਿਅਕਤੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਰੈਸਟੋਰੈਂਟ, ਬਾਰਜ਼, ਫੂਡ-ਡਰਿੰਕ ਵਾਲੇ ਸਥਾਨਾਂ ਉੱਤੇ ਇੰਡੋਰ ਤੇ ਆਊਟਡੋਰ ਸੇਵਾਵਾਂ ਦੀ ਮਨਾਹੀ ਹੋਵੇਗੀ ਪਰ ਇਨ੍ਹਾਂ ਥਾਂਵਾਂ ਉੱਤੇ ਡਰਾਈਵ ਥਰੂ ਜਾਂ ਟੇਕ ਆਊਟ ਦੀ ਖੁੱਲ੍ਹ ਹੋਵੇਗੀ। ਇਸ ਵਿੱਚ ਸ਼ਰਾਬ ਦੀ ਵਿੱਕਰੀ ਵੀ ਸ਼ਾਮਲ ਹੈ। ਰੀਟੇਲ ਮਾਲਜ਼ ਵਿੱਚ ਗੈਰ ਜ਼ਰੂਰੀ ਬਿਜ਼ਨਸਿਜ਼ ਲਈ ਕਰਬਸਾਈਡ ਪਿੱਕਅੱਪ ਜਾਂ ਡਲਿਵਰੀ ਹੋ ਸਕੇਗੀ ਪਰ ਵਿਅਕਤੀਗਤ ਸ਼ਾਪਿੰਗ ਦੀ ਮਨਾਹੀ ਹੋਵੇਗੀ। ਮਾਲਜ਼ ਦੇ ਅੰਦਰ ਮੌਜੂਦ ਅਸੈਂਸ਼ੀਅਲ ਬਿਜ਼ਨਸਿਜ਼ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇਙ ਫੂਡ ਕੋਰਟਸ ਵੀ ਟੇਕ ਅਵੇਅ ਸਰਵਿਸ ਲਈ ਖੁੱਲ੍ਹੇ ਰਹਿਣਗੇ।

Related News

ਸਰੀ ‘ਚ ਬਿਲਡਿੰਗ ਸਪਲਾਈ ਸਟੋਰ ਲਈ ਇਕ ਕੋਵਿਡ -19 ਐਕਸਪੋਜਰ ਚਿਤਾਵਨੀ ਜਾਰੀ

Rajneet Kaur

ਮਾਰਟੇਨਜ਼ਵਿੱਲੇ ਕੋ-ਓਪ ਫੂਡ ਸਟੋਰ ਦੇ ਇੱਕ ਕਰਮਚਾਰੀ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ

Rajneet Kaur

ਏਅਰ ਕੈਨੇਡਾ ਦੇ ਮਾਲੀਏ ‘ਚ 89 ਫੀਸਦੀ ਆਈ ਕਮੀ : ਮੁੱਖ ਕਾਰਜਕਾਰੀ ਅਧਿਕਾਰੀ ਕੈਲਿਨ ਰੋਵਿਨਸਕੂ

Rajneet Kaur

Leave a Comment