channel punjabi
Canada News North America

ਜਸਟਿਨ ਟਰੂਡੋ ਦੀ ਵਿੱਤ ਮੰਤਰੀ ਫ੍ਰੀਲੈਂਡ ਨੂੰ ਵਿੱਤੀ ਹਾਲਾਤ ਸੁਧਰਨ ਤੱਕ ਖਰਚਿਆਂ ਨੂੰ ਕੰਟਰੋਲ ਕਰਨ ਦੀ ਸਲਾਹ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਵਿੱਤ ਮੰਤਰੀ ਨੂੰ ਕੋਵਿਡ-19 ਦੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਖ਼ਤਮ ਹੋਣ ਤੱਕ ਜ਼ਰੂਰਤ ਅਨੁਸਾਰ ਖਰਚ ਕਰਨ ਦੀ ਹਦਾਇਤ ਕੀਤੀ ਹੈ। ਟਰੂਡੋ ਨੇ ਇਸ ਸਬੰਧੀ ਆਦੇਸ਼ਾਂ ‘ਤੇ ਗੰਭੀਰਤਾ ਨਾਲ ਅਮਲ ਕਰਨ ਲਈ ਕਿਹਾ ਹੈ।

ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਦਿੱਤੇ ਇੱਕ ਆਦੇਸ਼ ਪੱਤਰ ਵਿੱਚ ਟਰੂਡੋ ਦਾ ਕਹਿਣਾ ਹੈ ਕਿ ਉਸ ਨੂੰ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਦੌਰਾਨ ਅਰਥ ਵਿਵਸਥਾ ਵਿਚ ਸੁਧਾਰ ਹੋਣ ਤੱਕ ‘ਜੋ ਵੀ ਮਾਲੀ ਫਾਇਰ ਪਾਵਰ’ ਚਾਹੀਦਾ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਟਰੂਡੋ ਨੇ ਨਾਲ ਹੀ ਇਹ ਵੀ ਲਿਖਿਆ ਹੈ ਕਿ ‘ਫ੍ਰੀਲੈਂਡ ਨੂੰ ਅਜਿਹਾ ਕਰਦੇ ਹੋਏ, ਨਵੇਂ ਸਥਾਈ ਖਰਚਿਆਂ ਨੂੰ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ।’

ਉਹ ਅੱਗੇ ਕਹਿੰਦਾ ਹੈ ਕਿ ਆਰਥਿਕਤਾ ਨੂੰ ਮੁੜ ਸੰਗਠਿਤ ਕਰਨ ਦੀ ਕਿਸੇ ਵੀ ਯੋਜਨਾ ਨੂੰ ਬਜਟ ਦੇ ਟੀਚੇ ਦੁਆਰਾ ਨਿਰਦੇਸ਼ਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਰਚਿਆਂ ਦੇ ਵਿੱਚ ਵਾਧਾ ਹੁੰਦਾ ਹੈ । ਇਸ ਦਾ ਵੇਰਵਾ ਸੰਕੇਤ ਪੱਤਰਾਂ ਵਿਚ ਦਿੱਤਾ ਗਿਆ ਹੈ ਜੋ ਪ੍ਰਧਾਨ ਮੰਤਰੀ ਦਫ਼ਤਰ ਨੇ ਅੱਜ ਜਨਤਕ ਕੀਤੇ ਹਨ।

Related News

ਅਲਬਰਟਾ ਦੇ ਸਿਹਤ ਮੰਤਰੀ ਟਾਈਲਰ ਸ਼ੈਂਡਰੋ ਨੇ ਵੀਰਵਾਰ ਨੂੰ ਫੈਡਰਲ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਵੈਕਸੀਨੇਸ਼ਨ ਬਾਰੇ ਕੀਤੀ ਗੱਲਬਾਤ

Rajneet Kaur

ਲਿੰਡਸੇ, ਓਂਟਾਰੀਓ ਦੇ ਨੇੜੇ ਪੁਲਿਸ ਦੀ ਗੋਲੀਬਾਰੀ ‘ਚ ਬੱਚੇ ਦੇ ਪਿਤਾ ਦੀ ਮੌਤ

Rajneet Kaur

ਬਰਨਬੀ ਵਿਚ ਇਸਲਾਮੀ ਕੇਂਦਰ ਫਾਰਸੀ ਨਵੇਂ ਸਾਲ ‘ਤੇ ਭੋਜਨ ਅਤੇ ਹੱਥੀਂ ਸਿਲਾਈ ਮਾਸਕ ਡੋਨੇਟ ਕਰਨਗੇ

Rajneet Kaur

Leave a Comment