channel punjabi
Canada International News North America

ਜਲਦ ਹੀ ਨਵੀਂ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ: ਜਸਟਿਨ ਟਰੂਡੋ

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੋਵਿਡ-19 ਮਹਾਂਮਾਰੀ ਨਾਲ ਸਿੱਝਣ ਲਈ ਟਰੈਵਲ ਸਬੰਧੀ ਪਾਬੰਦੀਆਂ ਵਿੱਚ ਹੋਰ ਸਖ਼ਤੀ ਕਰਨ ਜਾ ਰਹੀ ਹੈ। ਵਿਦੇਸ਼ਾਂ ਤੋਂ ਗੈਰ ਜ਼ਰੂਰੀ ਸਫਰ ਕਰਕੇ ਆਉਣ ਵਾਲੇ ਏਅਰ ਟਰੈਵਲਰਜ਼ ਨੂੰ ਲਾਜ਼ਮੀ ਤੌਰ ਉੱਤੇ ਹੋਟਲ ਵਿੱਚ ਕੁਆਰਨਟੀਨ ਕਰਨਾ ਵੀ ਇਨ੍ਹਾਂ ਸਖ਼ਤੀਆਂ ਵਿੱਚ ਸ਼ਾਮਲ ਹੈ।

ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫਰੀਲੈਂਡ ਨੇ ਕੁਆਰਨਟੀਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਅਸੀਂ ਇਨ੍ਹਾਂ ਮਾਪਦੰਡਾਂ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਹਾਂ। ਫਰੈਂਚ ਵਿੱਚ ਗੱਲ ਕਰਦਿਆਂ ਫਰੀਲੈਂਡ ਨੇ ਇਸ ਮਹੀਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਖ਼ਤ ਪਾਬੰਦੀਆਂ ਲਾਏ ਜਾਣ ਦੇ ਪ੍ਰਗਟਾਏ ਵਿਚਾਰਾਂ ਦੀ ਹੀ ਤਰਜ਼ਮਾਨੀ ਕੀਤੀ। ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਵਾਲੇ ਦੱਖਣੀ ਕੋਰੀਆ ਤੋਂ ਲੈ ਕੇ ਆਸਟਰੇਲੀਆ ਵਰਗੇ ਮੁਲਕਾਂ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਨੂੰ 14 ਦਿਨਾਂ ਤੱਕ ਹੋਟਲ ਵਿੱਚ ਕੁਆਰਨਟੀਨ ਕੀਤਾ ਜਾਣਾ ਜ਼ਰੂਰੀ ਹੈ। ਨਿਊਜ਼ੀਲੈਂਡ, ਜਿੱਥੇ ਹੁਣ ਕੋਵਿਡ-19 ਦੇ 64 ਸਰਗਰਮ ਮਾਮਲੇ ਪਾਏ ਗਏ ਹਨ, ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਨੂੰ ਸਿੱਧਾ ਹੋਟਲ ਵਿੱਚ ਠਹਿਰਾਇਆ ਜਾਂਦਾ ਹੈ, ਜੋ ਕਿ ਆਈਸੋਲੇਸ਼ਨ ਫੈਸਿਲਿਟੀ ਹੈ। ਇੱਥੇ ਉਨ੍ਹਾਂ ਲੋਕਾਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹੁੰਦੇ ਤੇ ਜੇ ਕੋਈ ਲੱਛਣ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੁਆਰਨਟੀਨ ਫੈਸਿਲਿਟੀ ਵਿੱਚ ਰੱਖਿਆ ਜਾਂਦਾ ਹੈ।

ਦੱਖਣੀ ਕੋਰੀਆ ਵਿੱਚ ਟਰੈਵਲਰਜ਼ ਨੂੰ ਸਰਕਾਰ ਵੱਲੋਂ ਨਿਰਧਾਰਤ ਫੈਸਿਲਿਟੀ ਵਿੱਚ ਦੋ ਹਫਤਿਆਂ ਲਈ ਖੁਦ ਨੂੰ ਆਪਣੇ ਹੀ ਖਰਚੇ ਉੱਤੇ ਆਈਸੋਲੇਟ ਕਰਕੇ ਰੱਖਣਾ ਪੈਂਦਾ ਹੈ ਤੇ ਨਿਯਮਾਂ ਦੀ ਪਾਲਣਾ ਲਈ ਟਰੈਕਿੰਗ ਐਪ ਵੀ ਡਾਊਨਲੋਡ ਕਰਨਾ ਪੈਂਦਾ ਹੈ। ਨੈਸ਼ਨਲ ਏਅਰਲਾਈਨਜ਼ ਕਾਊਂਸਲ ਆਫ ਕੈਨੇਡਾ ਦੇ ਹੈੱਡ ਮਾਈਕ ਮੈਕਨੈਨੇ ਨੇ ਆਖਿਆ ਕਿ ਅਜਿਹੇ ਸਖ਼ਤ ਮਾਪਦੰਡਾਂ ਲਈ ਫੈਡਰਲ ਸਰਕਾਰ ਵੱਲੋਂ ਏਅਰਲਾਈਨ ਇੰਡਸਟਰੀ ਨਾਲ ਸਲਾਹ ਨਹੀਂ ਕੀਤੀ ਗਈ ਹੈ।ਏਅਰ ਟਰਾਂਜੈ਼ਟ ਦੀ ਤਰਜ਼ਮਾਨ ਕ੍ਰਿਸਟੋਫੀ ਹੈਨੈਬੈਲ ਨੇ ਆਖਿਆ ਕਿ ਅਜੇ ਤੱਕ ਤਾਂ ਉਨ੍ਹਾਂ ਨਾਲ ਇਸ ਸਬੰਧ ਵਿੱਚ ਕੋਈ ਗੱਲ ਨਹੀਂ ਕੀਤੀ ਗਈ।

ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸੋਮਵਾਰ ਨੂੰ ਇਹ ਮੰਗ ਕੀਤੀ ਗਈ ਕਿ ਸਰਕਾਰ ਨੂੰ ਹੋਟਲ ਕੁਆਰਨਟੀਨ ਲਾਜ਼ਮੀ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਤੇ ਵਿਦੇਸ਼ਾਂ ਤੋਂ ਗੈਰ ਜ਼ਰੂਰੀ ਟਰੈਵਲ ਉੱਤੇ ਵੀ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਇਹੋ ਜਿਹੀ ਮੰਗ ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਵੀ ਕਰ ਚੁੱਕੇ ਹਨ।ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਟਰੂਡੋ ਤੋਂ ਮੰਗ ਕੀਤੀ ਗਈ ਹੈ ਕਿ ਜ਼ਮੀਨੀ ਰਸਤੇ ਜਾਂ ਹਵਾਈ ਰਸਤੇ ਆਉਣ ਵਾਲੇ ਸਾਰੇ ਟਰੈਵਲਰਜ਼ ਦੀ ਟੈਸਟਿੰਗ ਲਾਜ਼ਮੀ ਬਣਾਈ ਜਾਵੇ।

Related News

ਫੈਡਰਲ ਕੋਵਿਡ 19 ਮਾਡਲਿੰਗ ਨੇ ਦਰਸਾਇਆ ਕਿ ਕੈਨੇਡਾ ਅਜੇ ਵੀ ਖਤਰੇ ਦੇ ਰਸਤੇ ‘ਤੇ, ਕੋਵਿਡ 19 ਕੇਸਾਂ ‘ਚ ਹੋਰ ਹੋ ਸਕਦੈ ਵਾਧਾ

Rajneet Kaur

ਪ੍ਰਸਿੱਧ ਭਾਰਤੀ ਕਲਾਸੀਕਲ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ‘ਚ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸ਼ੋਕ ਪ੍ਰਗਟ

Rajneet Kaur

ਟੋਰਾਂਟੋ ਨੇ ਵਧੇਰੇ ਹੌਟ ਸਪੋਟ ਵਾਲੇ ਇਲਾਕਿਆਂ ਵਿੱਚ ਪੌਪ-ਅਪ COVID-19 ਟੀਕੇ ਕਲੀਨਿਕਾਂ ਦੀ ਕੀਤੀ ਸ਼ੁਰੂਆਤ

Rajneet Kaur

Leave a Comment