channel punjabi
Canada News North America

ਚੋਰੀ ਦੇ ਇਲਜ਼ਾਮਾਂ ਤਹਿਤ ਸਸਕਾਟੂਨ ਪੁਲਿਸ ਨੇ 2 ਕਿਸ਼ੋਰਾਂ ਨੂੰ ਕੀਤਾ ਗ੍ਰਿਫ਼ਤਾਰ

ਚੋਰੀ ਕਰਨ ਅਤੇ ਵਾਹਨ ਵਿੱਚ ਅਧਿਕਾਰੀਆਂ ਨੂੰ ਭਜਾਉਣ ਦੇ ਦੋਸ਼ਾਂ ਅਧੀਨ 2 ਕਿਸ਼ੋਰ ਗ੍ਰਿਫ਼ਤਾਰ

ਸਸਕੈਟੂਨ ਪੁਲਿਸ ਨੇ ਦੋਹਾਂ ਖਿਲਾਫ ਮਾਮਲਾ ਕੀਤਾ ਦਰਜ

K-9 ਯੂਨਿਟ ਦੀ ਮਦਦ ਨਾਲ ਹੋਈ ਦੋਹਾਂ ਦੀ ਗ੍ਰਿਫਤਾਰੀ

ਪੁਲਿਸ ਨੇ ਦੋਹਾਂ ਦੀ ਉਮਰ ਨੂੰ ਦੇਖ ਕੇ ਰੱਖਿਆ ਲਿਹਾਜ

ਸਸਕੈਟੂਨ : ਸਸਕੈਟੂਨ ਪੁਲਿਸ ਨੇ ਤੂੰ ਛੋਟੀ ਉਮਰ ਦੇ ਲੜਕਿਆਂ ਨੂੰ ਚੋਰੀ ਕਰਨ ਅਤੇ ਚੋਰੀ ਦੀ ਜਾਇਦਾਦ ਰੱਖਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਵਿੱਚੋਂ ਇੱਕ ਦੀ ਉਮਰ 15 ਸਾਲ ਅਤੇ ਦੂਜੇ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ । ਪੁਲਿਸ ਨੇ ਦੋਹਾਂ ਤੇ ਸਾਂਝੇ ਤੌਰ ‘ਤੇ 5,000 ਡਾਲਰ ਤੋਂ ਵੱਧ ਦੀ ਚੋਰੀ ਕੀਤੀ ਜਾਇਦਾਦ ਰੱਖਣ ਦੇ ਦੋਸ਼ ਲਗਾਏ ਹਨ।

ਸਸਕੈਟੂਨ ਪੁਲਿਸ ਅਨੁਸਾਰ ਦੋ ਕਿਸ਼ੋਰਾਂ ਨੂੰ ਚੋਰੀ ਹੋਏ ਵਾਹਨ ਸਮੇਤ ਅਧਿਕਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਵੇਰੇ 10 ਵਜੇ ਸ਼ੁਰੂ ਹੋਈ। ਗਸ਼ਤ ਦੇ ਮੈਂਬਰਾਂ ਤੋਂ ਬਾਅਦ ਹਾਰਟ ਰੋਡ ‘ਤੇ ਇਕ ਪਾਰਕਿੰਗ ਵਿਚ ਇਕ ਸ਼ੱਕੀ ਵਾਹਨ ਵੇਖਿਆ ਗਿਆ। ਦੋ ਲੋਕ ਤੇਜ਼ੀ ਨਾਲ ਉਸ ਵਾਹਨ ਵਿੱਚ ਚੜ੍ਹ ਗਏ, ਵਾਹਨ ਕਿਉਂਕਿ ਚੋਰੀ ਦਾ ਸੀ , ਇਸ ਲਈ ਉਹ ਪੁਲਿਸ ਨੂੰ ਦੇਖ ਕੇ ਉਹ ਭੱਜ ਗਏ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟਾਇਰ ਡੀਫਲੇਸਨ ਉਪਕਰਣ ਦੀ ਵਰਤੋਂ ਕੀਤੀ, ਪਰ ਕਾਮਯਾਬ ਨਾ ਹੋ ਸਕੇ ਹਾਲਾਂਕਿ, ਜਨਤਾ ਦੀ ਸੁਰੱਖਿਆ ਲਈ ਇਨ੍ਹਾਂ ਦੋਹਾਂ ਦਾ ਪਿੱਛਾ ਛੱਡ ਦਿੱਤਾ ਗਿਆ।

ਇਸ ਤੋਂ ਕੁਝ ਸਮੇਂ ਬਾਅਦ, ਪੁਲਿਸ ਨੇ ਮੈਕਨਫਟਨ ਐਵੀਨਿਊ ਦੇ 1200 ਬਲਾਕ ਵਿੱਚ ਗੱਡੀ ਨੂੰ ਵੇਖਿਆ।

ਕੇ-9 ਯੂਨਿਟ ਦੀ ਮਦਦ ਨਾਲ ਦੋਵਾਂ ਸ਼ੱਕੀ ਵਿਅਕਤੀਆਂ ਨੂੰ ਲੱਭ ਲਿਆ ਗਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਕੁੱਤਿਆਂ ਦੇ ਚੱਕ ਨਾਲ ਦੋਨੋ ਕਿਸ਼ੋਰਾਂ ਦੇ ਜ਼ਖਮਾਂ ਦਾ ਇਲਾਜ ਕਰਵਾਉਣਾ ਪਿਆ । ਹੁਣ ਉਨ੍ਹਾਂ ਨੂੰ ਹਿਰਾਸਤ ਸੈੱਲਾਂ ਵਿੱਚ ਲਿਆਂਦਾ ਗਿਆ।

15 ਸਾਲਾ ਕਿਸ਼ੋਰ ਉਮਰ ਦੇ ਲੜਕੇ ‘ਤੇ ਖਤਰਨਾਕ ਡਰਾਈਵਿੰਗ, ਪੁਲਿਸ ਨੂੰ ਰੋਕਣ ਵਿਚ ਅਸਫਲ, ਲੋਕਾਂ ਲਈ ਖਤਰਨਾਕ ਹਥਿਆਰ ਰੱਖਣ ਅਤੇ ਅਦਾਲਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਵਾਧੂ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।

ਦੋਵਾਂ ਸ਼ੱਕੀ ਵਿਅਕਤੀਆਂ ਦੀ ਪਛਾਣ ਨਹੀਂ ਦੱਸੀ ਗਈ ਹੈ ਕਿਉਂਕਿ ਉਨ੍ਹਾਂ ਉੱਤੇ ਯੂਥ ਫੌਜਦਾਰੀ ਜਸਟਿਸ ਐਕਟ ਤਹਿਤ ਦੋਸ਼ ਲਾਏ ਗਏ ਹਨ।

Related News

ਓਨਟਾਰੀਓ ਵਿੱਚ ਬੁੱਧਵਾਰ ਨੂੰ ਕੋਵਿਡ -19 ਦੇ 1,172 ਨਵੇਂ ਕੇਸ ਅਤੇ 67 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

ਮੋਗਾ ਦੇ ਜੀਵਨ ਗਿੱਲ ਨੇ ਕੈਨੇਡਾ ਦੇ ਵਿੰਡਸਰ ਸ਼ਹਿਰ ‘ਚ ਕੌਂਸਲਰ ਦੀ ਜਿੱਤੀ ਚੋਣ

Rajneet Kaur

ਕਿਸਾਨਾਂ-ਕੇਂਦਰ ਦਰਮਿਆਨ ਮੀਟਿੰਗ : ਇਸ ਵਾਰ ਵੀ ਨਹੀਂ ਬਣੀ ਗੱਲ, ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਕਰਨ ਦੀ ਜ਼ਿੱਦ ‘ਤੇ ਕਾਇਮ

Vivek Sharma

Leave a Comment