channel punjabi
International News

ਚੋਣਾਂ ਤੈਅ ਸਮੇਂ ਅਨੁਸਾਰ ਹੀ ਹੋਣਗੀਆਂ : ਡੋਨਾਲਡ ਟਰੰਪ

ਟਰੰਪ ਦਾ ਯੂ-ਟਰਨ, ਕਿਹਾ-ਨਹੀਂ ਚਾਹੁੰਦਾ ਚੋਣ ‘ਚ ਦੇਰੀ

ਚੋਣ ਟਾਲਣ ਦਾ ਸੰਕੇਤ ਦੇਣ ਦੇ ਕੁਝ ਘੰਟੇ ਬਾਅਦ ਹੀ ਬਦਲੀ ਬੋਲੀ

ਮੇਰੇ ਕਹੇ ਸ਼ਬਦਾਂ ਦੇ ਕੱਢੇ ਗਏ ਗੱਲਤ ਮਾਇਨੇ !

ਵਾਸ਼ਿੰਗਟਨ : ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇਸ ਸਮੇਂ ਅਮਰੀਕਾ ਵਿੱਚ ਪ੍ਰਮੁੱਖ ਸਿਆਸੀ ਪਾਰਟੀਆਂ ਆਪਣੀ ਪੂਰੀ ਵਾਹ ਲਗਾ ਰਹੀਆਂ ਨੇ । ਅਮਰੀਕੀ ਚੋਣ ਨੂੰ ਟਾਲਣ ਦਾ ਸੰਕੇਤ ਦੇਣ ਦੇ ਕੁਝ ਘੰਟਿਆਂ ਪਿੱਛੋਂ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਸਾਫ਼ ਕੀਤਾ ਕਿ ਉਹ ਚੋਣ ਵਿਚ ਦੇਰੀ ਨਹੀਂ ਚਾਹੁੰਦੇ ਹਨ ਪ੍ਰੰਤੂ ਨਾਲ ਹੀ ਟਰੰਪ ਨੇ ਇਹ ਖ਼ਦਸ਼ਾ ਪ੍ਰਗਟ ਕੀਤਾ ਕਿ ਵੋਟਾਂ ਦੀ ਗਿਣਤੀ ਅਤੇ ਨਤੀਜੇ ਆਉਣ ਵਿਚ ਕਈ ਹਫ਼ਤੇ ਲੱਗ ਸਕਦੇ ਹਨ। ਅਮਰੀਕਾ ਵਿੱਚ ਇਸ ਸਾਲ 3 ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣੀ ਹੈ। ਇਸ ਚੋਣ ਵਿਚ ਟਰੰਪ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨਾਲ ਹੈ। ਹਾਲੀਆ ਸਰਵੇ ਵਿਚ ਟਰੰਪ ਆਪਣੇ ਵਿਰੋਧੀ ਬਿਡੇਨ ਤੋਂ ਪਿੱਛੇ ਚੱਲ ਰਹੇ ਹਨ।

ਟਰੰਪ ਨੇ ਬੀਤੇ ਦਿਨ ਪਹਿਲੀ ਵਾਰ ਖੁੱਲ ਕੇ ਰਾਸ਼ਟਰਪਤੀ ਚੋਣ ਨੂੰ ਟਾਲੇ ਜਾਣ ਦਾ ਸੰਕੇਤ ਦਿੱਤਾ ਸੀ। ਕੋਰੋਨਾ ਮਹਾਮਾਰੀ ਦਾ ਬਹਾਨਾ ਬਣਾ ਕੇ ਟਰੰਪ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ । ਉਨ੍ਹਾਂ ਟਵੀਟ ਰਾਹੀਂ ਦਲੀਲ ਦਿੱਤੀ ਸੀ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਮੇਲ ਰਾਹੀਂ ਵੋਟਿੰਗ ਕਰਵਾਏ ਜਾਣ ਨਾਲ ਹੇਰਾਫੇਰੀ ਹੋ ਸਕਦੀ ਹੈ। ਇਸ ਲਈ ਸੰਘੀ ਚੋਣ ਨਵੰਬਰ ਵਿਚ ਨਾ ਕਰਵਾਈ ਜਾਵੇ ਅਤੇ ਇਹ ਤਦ ਕਰਵਾਈ ਜਾਵੇ ਜਦੋਂ ਲੋਕ ਸੁਰੱਖਿਅਤ ਅਤੇ ਸਾਧਾਰਨ ਤਰੀਕੇ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਦੀ ਇਸ ਰਾਇ ਕਾਰਨ ਸਿਆਸੀ ਪਾਰਾ ਤੁਰੰਤ ਚੜ੍ਹ ਗਿਆ। ਹਾਲਾਂਕਿ ਟਰੰਪ ਕੁਝ ਘੰਟੇ ਪਿੱਛੋਂ ਹੀ ਆਪਣੀ ਹੀ ਕਹੀ ਗੱਲ ‘ਤੇ ਗੁਲਾਟੀ ਮਾਰ ਗਏ ।


ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹ ਸਾਫ਼ ਮੁਕਰ ਗਏ ਅਤੇ ਕਿਹਾ ਕਿ ਮੈਂ ਦੇਰੀ ਨਹੀਂ ਚਾਹੁੰਦਾ। ਮੈਂ ਚੋਣ ਚਾਹੁੰਦਾ ਹਾਂ, ਪ੍ਰੰਤੂ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਨਤੀਜਿਆਂ ਲਈ ਹਫ਼ਤਿਆਂ ਜਾਂ ਮਹੀਨਿਆਂ ਤਕ ਇੰਤਜ਼ਾਰ ਕਰਨਾ ਪਵੇ। ਇਸ ਪਿੱਛੋਂ ਇਹ ਪਤਾ ਚੱਲੇ ਕਿ ਵੋਟ ਪਰਚੀਆਂ ਗ਼ਾਇਬ ਹਨ, ਤਦ ਚੋਣ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ। ਇਸ ਤੋਂ ਪਹਿਲੇ ਟਰੰਪ ਨੇ ਟਵੀਟ ਵਿਚ ਕਿਹਾ ਸੀ ਕਿ 2020 ਵਿਚ ਮੇਲ ਰਾਹੀਂ ਵੋਟਿੰਗ ਦਰਅਸਲ। ਵਧ ਅਮਰੀਕੀ ਇਤਿਹਾਸ ਦਾ ਸਭ ਤੋਂ ਗ਼ਲਤ ਅਤੇ ਫ਼ਰਜ਼ੀ ਮਤਦਾਨ ਹੋਵੇਗਾ।

ਟਰੰਪ ਆਪਣਿਆਂ ਨੇ ਹੀ ਘੇਰੇ

ਟਰੰਪ ਵੱਲੋਂ ਚੋਣ ਟਾਲਣ ਦਾ ਸੰਕੇਤ ਦਿੱਤੇ ਜਾਣ ਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਨੇ ਤਿੱਖੀ ਆਲੋਚਨਾ ਕੀਤੀ। ਟਰੰਪ ਦੀ ਰਿਪਬਲਿਕਨ ਪਾਰਟੀ ਅੰਦਰ ਵੀ ਇਸ ਦਾ ਵਿਰੋਧ ਦੇਖਣ ਨੂੰ ਮਿਲਿਆ। ਪਾਰਟੀ ਦੇ ਕਈ ਆਗੂਆਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਰਿਪਬਲਿਕਨ ਐੱਮਪੀ ਚਕ ਗ੍ਰਾਸਲੇ ਨੇ ਕਿਹਾ ਕਿ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਕੋਈ ਕੀ ਕਹਿੰਦਾ ਹੈ। ਅਸੀਂ ਕਾਨੂੰਨ ਨਾਲ ਚੱਲਣ ਵਾਲੇ ਇਸ ਦੇਸ਼ ਵਿਚ ਰਹਿੰਦੇ ਹਾਂ। ਨਿਊ ਹੈਂਪਸ਼ਾਇਰ ਦੇ ਰਿਪਬਲਿਕਨ ਗਵਰਨਰ ਕ੍ਰਿਸ ਸੁਨੁਨੂ ਨੇ ਇਹ ਵਾਅਦਾ ਕੀਤਾ ਕਿ ਉਹ ਆਪਣੇ ਰਾਜ ਵਿਚ ਨਿਰਧਾਰਤ ਸਮੇਂ ‘ਤੇ ਹੀ ਚੋਣ ਕਰਵਾਉਣਗੇ।

Related News

ਟਿਕੈਤ ਨੇ ਮੋਦੀ ਦੀ ਸੁਣਨ ਮਗਰੋਂ ਸੁਣਾਇਆ ਆਪਣੇ ਦਿਲ ਦਾ ਹਾਲ, ਕਿਹਾ- ਸਾਡੇ ਲੋਕ ਕਰੋ ਰਿਹਾਅ ਤਾਂ ਹੀ ਬਣੇਗੀ ਬਾਤ

Vivek Sharma

ਦੁਨੀਆ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਕਰੋੜ ਤੋਂ ਹੋਈ ਪਾਰ !

Vivek Sharma

BIG NEWS : CERB ਦੀ ਅਦਾਇਗੀ ਲਈ ਮਿਲੇ ਪੱਤਰ ਦੀ ਚਿੰਤਾ ਨਾ ਕਰੋ : ਜਸਟਿਨ ਟਰੂਡੋ

Vivek Sharma

Leave a Comment