channel punjabi
Canada International News

ਚੀਇਨਾ ਵਾਇਰਸ ਤੋਂ ਬਾਅਦ ਕੈਨੇਡਾ ਵਾਸੀਆਂ ਨੂੰ ਅਮਰੀਕੀ ਪਿਆਜ ਤੋਂ ਖ਼ਤਰਾ!

ਕੈਨੇਡਾ ਨੇ ਅਮਰੀਕੀ ਲਾਲ ਪਿਆਜਾਂ ‘ਤੇ ਲਾਈ ਪਾਬੰਦੀ!

ਕੈਨੇਡਾ ‘ਚ ਸਾਲਮੋਨੇਲਾ ਬੀਮਾਰੀ ਕਾਰਨ ਅਮਰੀਕੀ ਲਾਲ ਪਿਆਜ਼ਾਂ ਨੂੰ ਕੀਤਾ ਰੀਕਾਲ

ਕੈਨੇਡੀਅਨਾਂ ਨੂੰ ਪਿਆਜ਼ਾਂ ਦੀ ਸਪਲਾਈ ‘ਚ ਕਮੀ ਦਾ ਕਰਨਾ ਪਵੇਗਾ ਸਾਹਮਣਾ

ਸਾਲਮੋਨੇਲਾ ਦੇ 239 ਮਾਮਲਿਆਂ ਦੀ ਹੋਈ ਪੁਸ਼ਟੀ

ਓਟਾਵਾ : ਕੈਨੇਡਾ ਵਾਸੀ ਹਾਲੇ ਕੋਰੋਨਾ ਮਹਾਮਾਰੀ ਤੋਂ ਪੂਰੀ ਤਰ੍ਹਾਂ ਉਭਰੇ ਵੀ ਨਹੀਂ ਸਨ ਕਿ ਇਕ ਨਵੀਂ ਬਿਮਾਰੀ ਨੇ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ।
ਸਾਲਮੋਨੇਲਾ ਬਿਮਾਰੀ ਫੈਲਣ ਦਾ ਕਾਰਨ ਅਮਰੀਕਾ ਦੇ ਲਾਲ ਪਿਆਜਾਂ ਨੂੰ ਮੰਨਿਆ ਜਾ ਰਿਹਾ ਹੈ। ਇਸ ਬਿਮਾਰੀ ਦੇ 239 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ।

ਕੈਨੇਡਾ ‘ਚ ਸਾਲਮੋਨੇਲਾ ਕਾਰਨ ਅਮਰੀਕੀ ਲਾਲ ਪਿਆਜ਼ਾਂ ਨੂੰ ਰੀਕਾਲ ਕੀਤੇ ਜਾਣ ਨਾਲ ਕੈਨੇਡੀਅਨਾਂ ਨੂੰ ਪਿਆਜ਼ਾਂ ਦੀ ਸਪਲਾਈ ‘ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਨੇ ਇਹ ਚਿੰਤਾ ਜਤਾਈ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਉਨ੍ਹਾਂ ਪਿਆਜ਼ਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨਾਲ ਸਾਲਮੋਨੇਲਾ ਫੈਲਣ ਦਾ ਖਦਸ਼ਾ ਹੈ।

ਏਜੰਸੀ ਦਾ ਕਹਿਣਾ ਹੈ ਕਿ ਕੈਨੇਡਾ ‘ਚ ਸਾਲਮੋਨੇਲਾ ਦੇ 239 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 56 ਅਲਬਰਟਾ ਦੇ, ਬ੍ਰਿਟਿਸ਼ ਕੋਲੰਬੀਆ ਦੇ 43, ਮੈਨੀਟੋਬਾ ਦੇ 13 ਅਤੇ ਸਸਕੈਚਵਾਨ ਦੇ ਚਾਰ ਮਾਮਲੇ ਸ਼ਾਮਲ ਹਨ। ਇਸਦੀ ਗਿਣਤੀ ਅੱਗੇ ਵਧ ਵੀ ਸਕਦੀ ਹੈ ।

ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਸਾਵਧਾਨੀ ਕਾਰਨ ਪਿਆਜ਼ ਅਤੇ ਇਸ ਨਾਲ ਜੁੜੇ ਉਤਪਾਦਾਂ ਦਾ ਗ੍ਰੋਸਰੀ ਸਟੋਰਾਂ ‘ਤੇ ਆਉਣਾ ਮੁਸ਼ਕਲ ਹੋ ਸਕਦਾ ਹੈ।
ਹਾਲਾਂਕਿ, ਕੈਨੇਡਾ ‘ਚ ਬੀਜੇ ਗਏ ਪਿਆਜ਼ਾਂ ਨਾਲ ਕੋਈ ਖਤਰਾ ਨਹੀਂ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਸਟੋਰ ਜਾਂ ਦੁਕਾਨਾਂ ਤੋਂ ਪਿਆਜ਼ ਖਰੀਦਣ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਲੇਬਲ ਦੇਖਣ ਕਿ ਇਹ ਕਿੱਥੋਂ ਦਾ ਹੈ।

ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਮਈ ਤੋਂ ਦਰਾਮਦ ਕੀਤੇ ਗਏ ਪਿਆਜ਼ਾਂ ਨੂੰ ਹੀ ਰੀਕਾਲ ਕੀਤਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ‘ਚ ਖਾਣਾ ਪਕਾਉਣ ਨਾਲ ਸਾਲਮੋਨੇਲਾ ਮਰ ਜਾਂਦਾ ਹੈ ਪਰ ਇਸ ਗੱਲ ਦੀ ਚਿੰਤਾ ਹੈ ਕਿ ਜੀਵਣੂ ਪਿਆਜ਼ ਦੇ ਬਾਹਰਲੇ ਪਾਸੇ ਹੋ ਸਕਦੇ ਹਨ ਅਤੇ ਰਸੋਈ ਜਾਂ ਹੋਰ ਚੀਜ਼ਾਂ ‘ਚ ਫੈਲ ਸਕਦੇ ਹਨ। ਉਧਰ ਹਰ ਕੋਈ ਜਦੋਂ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਜਾਂਦੀ ਉਦੋਂ ਤੱਕ ਇਸ ਦੀ ਜਗ੍ਹਾ ਲੱਸਣ ਵਰਤਣ ਦੀ ਸਲਾਹ ਦੇ ਰਿਹਾ ਹੈ।

Related News

ਟੋਰਾਂਟੋ ਅਤੇ ਬਰੈਂਪਟਨ ‘ਚ ਕਿਸਾਨ ਅੰਦੋਲਨ ਦੇ ਸਮਰਥਨ ਲਈ ਇਸ ਵੀਕੈਂਡ ਵੀ ਮੁਜ਼ਾਹਰਿਆਂ ਦਾ ਸਿਲਸਿਲਾ ਰਿਹਾ ਜਾਰੀ

Rajneet Kaur

ਅਮਰੀਕਾ ‘ਚ 43 ਸਾਲਾਂ ਦੀ ਭਾਰਤੀ ਮੂਲ ਦਾ ਕਤਲ, ਪੁਲਿਸ ਵਲੋਂ ਇਕ ਸ਼ੱਕੀ ਗ੍ਰਿਫਤਾਰ

Rajneet Kaur

ਕਿਊਬਿਕ ਵਿੱਚ ਘਟੇ ਕੋਰੋਨਾ ਦੇ ਮਾਮਲੇ, ਪ੍ਰੀਮੀਅਰ ਨੇ ਲੋਕਾਂ ਨੂੰ ਹਦਾਇਤਾਂ ਮੰਨਦੇ ਰਹਿਣ ਦੀ ਕੀਤੀ ਅਪੀਲ

Vivek Sharma

Leave a Comment