channel punjabi
International News North America

ਗ੍ਰੇਟਾ ਥਨਬਰਗ ਨੇ ਵਿਸ਼ਵ ਨੇਤਾਵਾਂ ਨੂੰ ਕੋਵਿਡ ਟੀਕੇ ਦੀ ਅਸਮਾਨਤਾ ਨੂੰ ਖਤਮ ਕਰਨ ਦੀ ਕੀਤੀ ਅਪੀਲ, ਗ੍ਰੇਟਾ ਨੇ ਕੋਵਿਡ-19 ਵੈਕਸੀਨ ਲੋੜਵੰਦਾਂ ਲਈ 1 ਲੱਖ ਯੂਰੋ ਦਾਨ ਦੇਣ ਦਾ ਕੀਤਾ ਐਲਾਨ

ਵਾਤਾਵਰਨ ਨੂੰ ਹਰਿਆਲੀ ਭਰਪੂਰ ਰੱਖਣ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਛੋਟੀ ਉਮਰ ਵਿਚ ਕ੍ਰਾਂਤੀਕਾਰੀ ਬਣੀ ਗ੍ਰੇਟਾ ਥਨਬਰਗ ਨੇ ਕੋਵਿਡ-19 ਵੈਕਸੀਨ ਲੋੜਵੰਦਾਂ ਲਈ 1 ਲੱਖ ਯੂਰੋ ਦਾਨ ਦੇਣ ਦਾ ਐਲਾਨ ਕੀਤਾ ਹੈ।

ਟਵੀਟ ਵਿਚ ਗ੍ਰੇਟਾ ਨੇ ਲਿਖਿਆ ਕਿ ਉਸ ਦੀ ਸੰਸਥਾ ਲੋੜਵੰਦਾਂ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਗਰੀਬ ਦੇਸ਼ਾਂ ਲਈ 1 ਲੱਖ ਯੂਰੋ ਦਾ ਦਾਨ ਕਰੇਗੀ। ਇਹ ਰਾਸ਼ੀ ਵਰਲਡ ਹੈਲਥ ਐਸੋਸੀਏਸ਼ਨ (WHO) ਨੂੰ ਭੇਜੀ ਜਾਵੇਗੀ ਤਾਂ ਜੋ ਘੱਟ ਆਮਦਨੀ ਵਾਲੇ ਦੇਸ਼ਾਂ ਨੂੰ ਕੋਰੋਨਾ ਸੰਕਟ ਨਾਲ ਨਜਿੱਠਣ ਵਿਚ ਮਦਦ ਮਿਲ ਸਕੇ। ਗ੍ਰੇਟਾ ਨੇ ਕਿਹਾ ਕਿ ਦੁਨੀਆ ਭਰ ਵਿਚ 500 ਦੇਸ਼ ਗਰੀਬੀ ਨਾਲ ਜੂਝ ਰਹੇ ਹਨ ਜਿੱਥੇ ਕਿ ਇਸ ਸੰਕਟ ਸਮੇਂ ਮਦਦ ਦੀ ਲੋੜ ਹੈ।

Related News

ਸਰੀ RCMP ਨੇ ਇਕ ਹਫਤੇ ਤੋਂ ਲਾਪਤਾ ਔਰਤ ਅਤੇ ਉਸਦੀ 3 ਸਾਲਾ ਧੀ ਨੂੰ ਲੱਭਣ ‘ਚ ਲੋਕਾਂ ਤੋ ਕੀਤੀ ਮਦਦ ਦੀ ਮੰਗ

Rajneet Kaur

ਅਲਬਰਟਾ ਦੇ ਪਬਲਿਕ ਹੈਲਥ ਅਧਿਕਾਰੀਆਂ ਵਲੋਂ ਕੰਮ ਵਾਲੀਆਂ ਥਾਵਾਂ ਤੇ P1 ਵੈਰੀਅੰਟ ਦੇ ਆਉਟਬ੍ਰੇਕ ਦੀ ਜਾਂਚ ਸ਼ੁਰੂ

Rajneet Kaur

ਮੈਨੀਟੋਬਾ ਤੋਂ ਇਕ 18 ਸਾਲਾ ਵਿਅਕਤੀ ਲਾਪਤਾ, ਪੁਲਿਸ ਵਲੋਂ ਲੋਕਾਂ ਤੋਂ ਮਦਦ ਦੀ ਮੰਗ

Rajneet Kaur

Leave a Comment