channel punjabi
International News USA

ਗ੍ਰੀਨ ਕਾਰਡ ਦੇ ਮੁੱਦੇ ‘ਤੇ ਅਮਰੀਕਾ ਦੀਆਂ ਸੜਕਾਂ ‘ਤੇ ਉਤਰੇ ਭਾਰਤੀ-ਅਮਰੀਕੀ ਡਾਕਟਰ

ਵਾਸ਼ਿੰਗਟਨ : ਗ੍ਰੀਨ ਕਾਰਡ ਦੇ ਮਸਲੇ ‘ਤੇ ਭਾਰਤੀ ਡਾਕਟਰ ਅਮਰੀਕਾ ਦੀਆਂ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਗਏ ਨੇ। ਭਾਰਤੀ ਮੂਲ ਦੇ ਫਰੰਟ ਲਾਈਨ ਦੇ ਸਿਹਤ ਕਰਮੀਆਂ ਨੇ ਕੈਪੀਟਲ (ਸੰਸਦ ਭਵਨ) ਵਿਖੇ ਅਮਰੀਕਾ ਵਿਚ ਵੈਧ ਸਥਾਈ ਨਿਵਾਸ ਲਈ ਪ੍ਰਤੀ ਦੇਸ਼ ਕੋਟੇ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਗ੍ਰੀਨ ਕਾਰਡ ਨੂੰ ਅਧਿਕਾਰਤ ਰੂਪ ਨਾਲ ਸਥਾਈ ਨਿਵਾਸ ਕਾਰਡ ਕਿਹਾ ਜਾਂਦਾ ਹੈ। ਇਹ ਦਸਤਾਵੇਜ਼ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਕਾਰਡ ਧਾਰਕ ਨੂੰ ਦੇਸ਼ ਵਿਚ ਸਥਾਈ ਰੂਪ ਨਾਲ ਰਹਿਣ ਦਾ ਅਧਿਕਾਰ ਹੈ।‌

ਭਾਰਤੀ-ਅਮਰੀਕੀ ਡਾਕਟਰਾਂ ਨੇ ਬੀਤੇ ਦਿਨੀਂ ਸੰਯੁਕਤ ਬਿਆਨ ਜਾਰੀ ਕਰਕੇ ਕਿਹਾ ਕਿ ਗ੍ਰੀਨ ਕਾਰਡ ਦੇਣ ਦੇ ਲੰਬਿਤ ਮਾਮਲੇ ਨਿਪਟਾਉਣ ਦੀ ਮੌਜੂਦਾ ਵਿਵਸਥਾ ਨਾਲ ਉਨ੍ਹਾਂ ਨੂੰ ਗ੍ਰੀਨ ਕਾਰਡ ਪਾਉਣ ਵਿਚ 150 ਤੋਂ ਜ਼ਿਆਦਾ ਸਾਲ ਲੱਗ ਜਾਣਗੇ। ਨਿਯਮ ਦੇ ਤਹਿਤ ਕਿਸੇ ਵੀ ਦੇਸ਼ ਦੇ 7 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਦੇਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ, ‘ਭਾਰਤ ਦੀ ਆਬਾਦੀ ਕਰੋੜਾਂ ਵਿਚ ਹੈ ਪਰ ਇਸ ਦੇ ਲੋਕਾਂ ਨੂੰ ਗ੍ਰੀਨ ਕਾਰਡ ਦਿੱਤੇ ਜਾਣ ਦੀ ਸੰਖਿਆ ਆਈਸਲੈਂਡ ਦੀ ਆਬਾਦੀ ਦੇ ਬਰਾਬਰ ਹੈ।


ਐਚ-1ਬੀ ਵੀਜ਼ਾ ’ਤੇ ਕੋਈ ਸੀਮਾ ਨਹੀਂ ਹੈ ਅਤੇ ਇੱਥੇ ਐਚ-1ਬੀ ਵੀਜ਼ਾ ’ਤੇ ਕੰਮ ਕਰਨ ਲਈ ਆਉਣ ਵਾਲਿਆਂ ਵਿਚ 50 ਫ਼ੀਸਦੀ ਭਾਰਤੀ ਹਨ। ਐਚ-1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਵਿਚਲਾ ਅੰਤਰ ਸਰਟੀਫਿਕੇਟ ਪਾਉਣ ਵਾਲਿਆਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ ਅਤੇ ਇਸ ਦਾ ਸਾਡੇ ਪੇਸ਼ੇਵਰ ਅਤੇ ਨਿੱਜੀ ਜੀਵਨ ’ਤੇ ਅਸਰ ਪੈ ਰਿਹਾ ਹੈ।’

ਬਾਲ ਅਤੇ ਕਿਸ਼ੋਰ ਮਨੋਚਿਕਿਤਸਕ ਡਾ. ਨਮਿਤਾ ਧੀਮਾਨ ਨੇ ਕਿਹਾ, ‘ਗ੍ਰੀਨ ਕਾਰਡ ਲਈ ਲੰਬੇ ਇੰਤਜ਼ਾਰ ਨਾਲ ਫਰੰਟ ਮੋਰਚੇ ਦੇ ਸਿਹਤ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਅਸਰ ਪਿਆ ਹੈ। ਉਹ ਦਹਿਸ਼ਤ ਅਤੇ ਡਰ ਵਿਚ ਜੀਅ ਰਹੇ ਹਨ।’ ਉਨ੍ਹਾਂ ਕਿਹਾ, ‘ਅਮਰੀਕੀ ਰਾਸ਼ਟਰਪਤੀ ਨੂੰ ਯੂ.ਐਸ.ਸੀ.ਆਈ.ਐਸ. (ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵੀਸਜ਼) ਨੂੰ ਇਜਾਜ਼ਤ ਦੇ ਕੇ ਪਿਛਲੇ ਕਈ ਸਾਲਾਂ ਤੋਂ ਬਾਕੀ ਬਚ ਰਹੇ ਗ੍ਰੀਨ ਕਾਰਡ ਨੂੰ ਉਨ੍ਹਾਂ ਫਰੰਟ ਮੋਰਚੇ ਦੇ ਸਿਹਤ ਕਰਮੀਆਂ ਲਈ ਜਾਰੀ ਕਰਨਾ ਚਾਹੀਦਾ ਹੈ ਜੋ ਲੰਬੇ ਸਮੇਂ ਤੋਂ ਇਸ ਦੇ ਇੰਤਜ਼ਾਰ ਵਿਚ ਹਨ।’ ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਹੋਰ ਜ਼ਿਆਦਾ ਬੁਰਾ ਪ੍ਰਭਾਵ ਪਿਆ ਹੈ।

ਉਧਰ ਭਾਰਤੀ ਆਈ.ਟੀ. ਪੇਸ਼ੇਵਰਾਂ ਨੇ ਕਿਹਾ ਕਿ ਉਹ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਉਨ੍ਹਾਂ ਨੇ ਸਾਂਸਦ ਜੋ ਲੋਫਗ੍ਰੇਨ ਨੂੰ ਇਸ ਸਬੰਧ ਵਿਚ ਇਕ ਦੋ-ਪੱਖੀ ਪ੍ਰਸਤਾਵ ਪੇਸ਼ ਕਰਨ ਦੀ ਅਪੀਲ ਕੀਤੀ, ਜਿਸ ਨਾਲ ਕਿ ਹੁਨਰਮੰਦ ਪੇਸ਼ੇਵਰਾਂ ਦੀ ਪਰੇਸ਼ਾਨੀ ਦਾ ਹੱਲ ਹੋਵੇ।

Related News

ਪੁਲਿਸ ਨੇ 33 ਸਾਲਾ ਲਾਪਤਾ ਵਿਅਕਤੀ ਨੂੰ ਲੱਭਣ ‘ਚ ਲੋਕਾਂ ਤੋਂ ਕੀਤੀ ਮਦਦ ਦੀ ਮੰਗ

Rajneet Kaur

ਟਰੰਪ ਨੂੰ ਹਸਪਤਾਲ ਤੋਂ ਵ੍ਹਾਈਟ ਹਾਊਸ ਕੀਤਾ ਸ਼ਿਫਟ, ਦਿਤੀ ਗਈ ਇਹ ਖਾਸ ਦਵਾਈ

Rajneet Kaur

ਸਸਕੈਟੂਨ ਦੇ ਘਰ ‘ਚ ਲੱਗੀ ਅੱਗ, ਅੱਗ ਬੁਝਾਊ ਦਸਤੇ ਨੇ ਤੁਰੰਤ ਕੀਤੀ ਕਾਰਵਾਈ

Vivek Sharma

Leave a Comment