channel punjabi
International News

ਗੂਗਲ, ਫੇਸਬੁੱਕ ਤੇ ਟਵਿੱਟਰ ਜਿਹੀਆਂ ਵੱਡੀਆਂ ਟੇਕ ਕੰਪਨੀਆਂ ਨੇ ਪਾਕਿਸਤਾਨ ‘ਚ ਕੰਮਕਾਜ ਬੰਦ ਕਰਨ ਦੀ ਦਿੱਤੀ ਧਮਕੀ

ਪਾਕਿਸਤਾਨ ‘ਚ ਡਿਜ਼ੀਟਲ ਮੀਡੀਆ ਨੂੰ ਲੈ ਕੇ ਨਵੇਂ ਕਾਨੂੰਨ ਦੇ ਕਾਰਨ ਹੰਗਾਮੇ ਵਾਲੀ ਸਥਿਤੀ ਬਣ ਗਈ ਹੈ । ਇਸ ਦੇ ਚੱਲਦੇ ਗੂਗਲ, ਫੇਸਬੁੱਕ ਤੇ ਟਵਿੱਟਰ ਜਿਹੀਆਂ ਵੱਡੀਆਂ ਟੇਕ ਕੰਪਨੀਆਂ ਨੇ ਪਾਕਿਸਤਾਨ ‘ਚ ਆਪਣਾ ਕੰਮਕਾਜ ਬੰਦ ਕਰਨ ਦੀ ਧਮਕੀ ਦਿੱਤੀ ਹੈ।

ਦਰਅਸਲ ਇਹ ਕਾਨੂੰਨ ਇਮਰਾਨ ਸਰਕਾਰ ਨੇ ਮੀਡੀਆ ਰੈਗੂਲੇਟਰ ਨੂੰ ਕਨਟੈਂਟ ‘ਤੇ ਸੈਂਸਰਸ਼ਿਪ ਨੂੰ ਲੈ ਕੇ ਜ਼ਿਆਦਾ ਅਧਿਕਾਰ ਦੇ ਦਿੱਤੇ ਹਨ। ਕੰਪਨੀਆਂ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ।

ਫੇਸਬੁੱਕ, ਗੂਗਲ ਤੇ ਟਵਿੱਟਰ ਦਾ ਪ੍ਰਤੀਨਿਧਤਾ ਕਰਨ ਵਾਲੇ ਸੰਗਠਨ Asia Internet Collision (ਏਆਈਸੀ) ਨੇ ਬੀਤੇ ਦਿਨੀਂ ਇੱਕ ਪ੍ਰਮੁੱਖ ਅਖਬਾਰ ਵਿੱਚ ਦਿੱਤੇ ਇਕ ਬਿਆਨ ‘ਚ ਇੰਟਰਨੈੱਟ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਵੇਂ ਕਾਨੂੰਨ ਤੇ ਸਰਕਾਰ ਦੀ ‘ਅਪਾਰਦਰਸ਼ੀ ਪ੍ਰਕਿਰਿਆ’ ‘ਤੇ ਚਿੰਤਾ ਜਤਾਈ ਜਿਸ ਦੇ ਤਹਿਤ ਇਹ ਨਿਯਮ ਬਣਾਇਆ ਗਿਆ।

ਦੱਸਣਯੋਗ ਹੈ ਕਿ Electronic ਅਪਰਾਧ ਰੋਕਥਾਮ ਨਿਯਮ 2019 ਦੇ ਅੰਤਰਗਤ ਨਵੇਂ ਨਿਯਮ Removal and blocking of unfulfilled online content rules 2020 ਜਾਰੀ ਕੀਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ, ਸੋਸ਼ਲ ਮੀਡੀਆ ਕੰਪਨੀਆਂ ਨੂੰ ਕੋਈ ਵੀ ਜਾਣਕਾਰੀ ਜਾਂ ਡੇਟਾ ਜਾਂਚ ਏਜੰਸੀਆਂ ਨੂੰ ਦੇਣਾ ਪੈ ਸਕਦਾ ਹੈ। ਇਨ੍ਹਾਂ ‘ਚ Subscriber ਦੀ ਸੂਚਨਾ, ਟਰੈਫਿਕ ਡੇਟਾ ਤੇ ਯੂਜ਼ਰ ਡੇਟਾ ਜਿਹੀਆਂ ਸੰਵੇਦਨਸ਼ੀਲ ਜਾਣਕਾਰੀਆਂ ਵੀ ਹੋ ਸਕਦੀਆਂ ਹਨ।

ਨਵੇਂ ਨਿਯਮਾਂ ਤਹਿਤ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਰਿਪੋਰਟ ਕੀਤੇ ਜਾਣ ਦੇ 24 ਘੰਟਿਆਂ ਦੇ ਅੰਦਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੀਆਂ ਵੈੱਬਸਾਈਟਾਂ ਤੋਂ ਕਿਸੇ ਵੀ ਗੈਰ-ਕਾਨੂੰਨੀ ਸਾਮੱਗਰੀ ਨੂੰ ਹਟਾਉਣ ਜਾਂ ਬਲਾਕ ਕਰਨ ਦੀ ਲੋੜ ਹੁੰਦੀ ਹੈ। ਖ਼ਾਨ ਸਰਕਾਰ ਦੁਆਰਾ ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿਕਟੌਕ ’ਤੇ ਅਸਥਾਈ ਰੂਪ ਨਾਲ ਬੈਨ ਲਗਾਉਣ ਦੇ ਕੁਝ ਹਫਤਿਆਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

Related News

ਬੀ.ਸੀ. ‘ਚ ਮੰਗਲਵਾਰ ਨੂੰ ਕੋਵੀਡ -19 ਦੇ ਚਾਰ ਦਿਨਾਂ ਵਿੱਚ 549 ਨਵੇਂ ਕੇਸਾਂ ਅਤੇ ਪੰਜ ਮੌਤਾਂ ਦੀ ਪੁਸ਼ਟੀ

Rajneet Kaur

ਕੈਨੇਡਾ ਦੇ ਪਹਿਲੇ ਬਲੈਕ ਨੈਸ਼ਨਲ ਨਿਊਜ਼ ਐਂਕਰ George Elroy Boyd ਦਾ 68 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

BC ELECTION BIG BREAKING : NDP ਨੇ ਹਾਸਿਲ ਕੀਤੀ ਫੈਸਲਾਕੁੰਨ ਲੀਡ

Vivek Sharma

Leave a Comment