channel punjabi
International News North America

ਗੁਰਨਾਮ ਸਿੰਘ ਚੜੂਨੀ ਵੱਲੋਂ ਕੀਤੀ ਗਈ ਸਿਆਸੀ ਲੀਡਰਾਂ ਨਾਲ ਮੀਟਿੰਗ ਬਾਰੇ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ: ਡਾ.ਦਰਸ਼ਨ ਪਾਲ

ਕਿਸਾਨ ਅੰਦੋਲਨ ‘ਚ ਫੁੱਟ ਪੈਂਦੀ ਦਿਸ ਰਹੀ ਹੈ। ਅਸਲ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਤੇ ਹਰਿਆਣਾ ਦੇ ਵੱਡੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਾਲ ਹੀ ‘ਚ ਸਿਆਸੀ ਪਾਰਟੀਆਂ ਦੇ ਨਾਲ ਬੈਠਕ ਕੀਤੀ ਸੀ। ਦਿੱਲੀ ‘ਚ ਹੋਈ ਇਸ ਬੈਠਕ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ 11 ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ ਸੀ। ਦੋਸ਼ ਹਨ ਕਿ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂਆਂ ਤੋਂ ਪੁੱਛੇ ਬਿਨਾਂ ਹੀ ਇਸ ਬੈਠਕ ‘ਚ ਹਿੱਸਾ ਲਿਆ ਸੀ। ਕਿਸਾਨ ਸੰਯੁਕਤ ਮੋਰਚਾ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਮਾਮਲੇ ਦੀ ਤਫਤੀਸ਼ ਕਰਕੇ ਦੋ ਦਿਨਾਂ ਦੇ ਅੰਦਰ-ਅੰਦਰ ਕਿਸਾਨ ਸੰਯੁਕਤ ਮੋਰਚਾ ਨੂੰ ਆਪਣੀ ਰਿਪੋਰਟ ਸੌਂਪੇਗੀ। ਉਦੋਂ ਤੱਕ ਗੁਰਨਾਮ ਸਿੰਘ ਚੜੂਨੀ ਕਿਸਾਨ ਸੰਯੁਕਤ ਮੋਰਚਾ ਦੀ ਕਿਸੇ ਵੀ ਬੈਠਕ ਦਾ ਹਿੱਸਾ ਨਹੀਂ ਬਣਨਗੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਰਾਬਤਾ ਕਾਇਮ ਕਰਨਗੇ। ਇਸ ਦੀ ਜਾਣਕਾਰੀ ਕਿਸਾਨ ਲੀਡਰ ਡਾ.ਦਰਸ਼ਨਪਾਲ ਵੱਲੋਂ ਦਿੱਤੀ ਗਈ। ਡਾ.ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਕੋਈ ਵੀ ਮੌਕਾ ਕੇਂਦਰ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ, ਜਿਸ ਦੇ ਨਾਲ ਸਾਡੇ ਅੰਦੋਲਨ ਦੇ ਖ਼ਿਲਾਫ਼ ਆਵਾਜ਼ ਉੱਠ ਸਕੇ। ਇਹ ਅੰਦੋਲਨ ਕਿਸਾਨਾਂ ਦਾ ਹੈ ਅਤੇ ਹੁਣ ਇਹ ਜਨ ਅੰਦੋਲਨ ਵਿੱਚ ਬਦਲ ਚੁੱਕਿਆ ਹੈ। ਗੁਰਨਾਮ ਸਿੰਘ ਚੜੂਨੀ ਵੱਲੋਂ ਕੀਤੀ ਗਈ ਸਿਆਸੀ ਲੀਡਰਾਂ ਨਾਲ ਮੀਟਿੰਗ ਬਾਰੇ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

ਹਾਲਾਂਕਿ ਮੋਰਚੇ ਨੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਗੁਰਨਾਮ ਸਿੰਘ ਚੜੂਨੀ ਕਿਸਾਨ ਮੋਰਚੇ ‘ਚੋਂ ਬਾਹਰ ਨਹੀਂ ਕੱਢਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ‘ਤੇ ਇਕ ਕਮੇਟੀ ਬਣਾਈ ਗਈ ਹੈ।

Related News

ਇੱਕ ਭਾਰਤੀ ਦੇ ਕਤਲ ਦਾ ਕੇਸ 8 ਸਾਲ ਬੀਤਣ ਦੇ ਬਾਵਜੂਦ ਵੀ FBI ਹਾਲੇ ਤੱਕ ਨਹੀਂ ਸੁਲਝਾ ਸਕੀ !

Vivek Sharma

ਅੰਬਾਨੀ,ਅਡਾਨੀ ਅਤੇ ਪਤੰਜਲੀ ਦੇ ਪਰੋਡੱਕਟਾਂ ਦਾ ਟੋਰਾਂਟੋ ਸ਼ਹਿਰ’ਚ ਵੀ ਕੀਤਾ ਜਾ ਰਿਹੈ ਬਾਈਕਾਟ

Rajneet Kaur

ਸਿਰਜਿਆ ਨਵਾਂ ਇਤਿਹਾਸ : ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਦੇ ਸਦਨ ਦਾ ਸਪੀਕਰ ਚੁਣੇ ਗਏ ਰਾਜ ਚੌਹਾਨ

Vivek Sharma

Leave a Comment