channel punjabi
Canada International News North America

ਗੁਰਦੁਆਰਾ ਕਮੇਟੀ ਨੇ ਸ਼ਰਧਾਲੂਆਂ ਨੂੰ ਕੀਤੀ ਇਕਾਂਤਵਾਸ ਲਈ ਅਪੀਲ

ਕੈਨੇਡਾ ਦੇ ਸ਼ਹਿਰ ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ 18 ਤੋਂ 20 ਨਵੰਬਰ ਨੂੰ ਆਏ ਇੱਕ ਸ਼ਰਧਾਲੂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੇ ਚਲਦਿਆਂ ਗੁਰਦੁਆਰਾ ਕਮੇਟੀ ਨੇ 18 ਤੋਂ 20 ਨਵੰਬਰ ਨੂੰ ਗੁਰੂ ਘਰ ਆਉਣ ਵਾਲੇ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਕਾਂਤਵਾਸ ਹੋ ਜਾਣ। ਜੇਕਰ ਕਿਸੇ ਵਿੱਚ ਕੋਰੋਨਾ ਦਾ ਲੱਛਣ ਵਿਖਾਈ ਦਿੰਦਾ ਹੈ ਤਾਂ ਉਸ ਨੂੰ ਕੋਰੋਨਾ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਮੋਨਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਸਾਰੀ ਦੁਨੀਆ ਦੀ ਤਰ੍ਹਾਂ ਸਰੀ ‘ਚ ਵੀ ਤੇਜ਼ੀ ਨਾਲ ਫੈਲ ਰਹੀ ਹੈ। ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਆਉਣ ਵਾਲੇ ਇੱਕ ਸ਼ਰਧਾਲੂ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ, ਜੋ ਕਿ 18 ਤੋਂ 20 ਤੱਕ ਸਵੇਰੇ 4 ਵਜੇ ਤੋਂ 9 ਵਜੇ ਤੱਕ ਹਰ ਰੋਜ਼ ਗੁਰੂ ਘਰ ਆਉਣਾ ਰਿਹਾ ਹੈ। ਇਸ ਲਈ ਇਸ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਆਉਣ ਵਾਲੇ ਸਾਰੇ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਬੇਨਤੀ ਹੈ ਕਿ ਉਹ ਏਕਾਂਤਵਾਸ ਹੋ ਜਾਣ ਅਤੇ ਜੇਕਰ ਕਿਸੇ ਵਿੱਚ ਕੋਵਿਡ-19 ਦਾ ਲੱਛਣ ਹੈ ਤਾਂ ਉਸ ਨੂੰ ਕੋਰੋਨਾ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਭਾਈ ਮੋਨਿੰਦਰ ਸਿੰਘ ਨੇ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਸਲਾਹ ਜਾਰੀ ਕਰਦੇ ਹੋਏ ਕਿਹਾ ਕਿ ਉਹ ਇਸ ਮਹਾਂਮਾਰੀ ਦੇ ਚਲਦਿਆਂ ਗੁਰੂ ਘਰ ਆਉਣ ਦਾ ਸੰਕੋਚ ਕਰਨ ਅਤੇ ਘਰੋਂ ਹੀ ਪਾਠ ਕਰਨ। ਜੇਕਰ ਕਿਸੇ ਨੇ ਗੁਰੂ ਘਰ ਆਉਣਾ ਵੀ ਹੈ ਤਾਂ ਉਹ ਕੋਵਿਡ-19 ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰੇ, ਜਿਵੇਂ ਉਸ ਨੇ ਮਾਸਕ ਪਾਇਆ ਹੋਵੇ ਅਤੇ ਸੋਸ਼ਲ ਡਿਸਟੈਸਿੰਗ ਸਣੇ ਉਹ ਕੋਵਿਡ-19 ਦੇ ਸਾਰੇ ਨਿਯਮਾਂ ਦੀ ਪਾਲਣਾ ਕਰੇ।

Related News

we charity ਪ੍ਰੋਗਰਾਮ ਵਿਵਾਦ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਮੰਗੀ ਮੁਆਫ਼ੀ

Rajneet Kaur

ਕੈਨੇਡਾ: ਡਾਕਟਰਾਂ ਵਲੋਂ ਸਲਾਹ ਕੋਵਿਡ 19 ਤੋਂ ਜਿੰਨ੍ਹਾਂ ਬਚ ਸਕਦੇ ਹੋ ਬਚੋ

Rajneet Kaur

ਕੈਨੇਡਾ ਸਰਕਾਰ ਆਪਣੇ ਸੂਬਿਆਂ ਨੂੰ ਦੇਵੇਗੀ 19 ਬਿਲੀਅਨ ਡਾਲਰ !

Vivek Sharma

Leave a Comment