channel punjabi
International KISAN ANDOLAN News

ਗਣਤੰਤਰ ਦਿਵਸ ਮੌਕੇ ਆਯੋਜਿਤ ਟਰੈਕਟਰ ਪਰੇਡ ਦੌਰਾਨ 100 ਤੋਂ ਵੱਧ ਕਿਸਾਨ ਹੋਏ ਲਾਪਤਾ ! ਸਮਾਜਿਕ ਜਥੇਬੰਦੀਆਂ ਮਦਦ ਲਈ ਆਈਆਂ ਅੱਗੇ

ਨਵੀਂ ਦਿੱਲੀ : 26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ ਤੋਂ ਬਾਅਦ ਪੰਜਾਬ ਦੇ ਕਰੀਬ 100 ਕਿਸਾਨ ਲਾਪਤਾ ਦੱਸੇ ਜਾ ਰਹੇ ਹਨ। ਇਹਨਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ ਹੈ । ਕਿਸਾਨ ਏਕਤਾ ਮੋਰਚਾ ਵੱਲੋਂ ਟਵਿਟਰ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਗਈ।


ਟਵਿਟਰ ਹੈਂਡਲ ਜ਼ਰੀਏ ਜਿੱਥੇ ਇਹ ਦੱਸਿਆ ਗਿਆ ਕਿ 100 ਦੇ ਕਰੀਬ ਕਿਸਾਨ ਲਾਪਤਾ ਹਨ। ਉੱਥੇ ਹੀ ਇਹ ਸਵਾਲ ਵੀ ਕੀਤਾ ਗਿਆ ਕਿ ਕੀ ਕੁਝ ਜਾਣ ਬੁੱਝ ਕੇ ਕੀਤਾ ਗਿਆ ਹੈ?

ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏਵਾਲਾ ਦੇ ਕਰੀਬ 12 ਨੌਜਵਾਨ ਲਾਪਤਾ ਹਨ। ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਿਆ ਹੋਇਆ ਹੈ। ਉਧਰ ਕੁਝ ਕਿਸਾਨਾਂ ਦੇ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ ਕਿ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਕਿੰਨੇ ਕਿਸਾਨ ਹਨ।

ਉਧਰ ਕੁਝ ਜਥੇਬੰਦੀਆਂ ਲਾਪਤਾ ਕਿਸਾਨਾਂ ਦੀ ਭਾਲ ਵਾਸਤੇ ਮਦਦ ਲਈ ਅੱਗੇ ਆਈਆਂ ਹਨ। ਇਹਨਾਂ ਜਥੇਬੰਦੀਆਂ ਵੱਲੋਂ ਆਪਣੀ ਟੋਲ ਫ੍ਰੀ ਨੰਬਰ ਜਾਰੀ ਕਰਦੇ ਹੋਏ ਲਾਪਤਾ ਵਿਅਕਤੀਆਂ ਦੇ ਵੇਰਵੇ ਮੰਗੇ ਗਏ ਹਨ ਤਾਂ ਜੋ ਸਮਾਂ ਰਹਿੰਦੇ ਉਨ੍ਹਾਂ ਦੀ ਭਾਲ ਕੀਤੀ ਜਾ ਸਕੇ। United Sikhs ਸੰਸਥਾ ਵੱਲੋਂ ਜਾਰੀ ਕੀਤਾ ਗਿਆ ਟੋਲ ਫ੍ਰੀ ਨੰਬਰ ਹੈ:
1800-258-6769

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਨ੍ਹਾਂ ਕਿਸਾਨਾਂ ਨੂੰ ਲੀਗਲ ਸਹਾਇਤਾ ਉਪਲਬਧ ਕਰਵਾਉਣ ਦਾ ਵਾਅਦਾ ਕਰ ਚੁੱਕੀ ਹੈ ਜਿਨਾਂ ਕਿਸਾਨਾਂ ਖਿਲਾਫ ਦਿੱਲੀ ਪੁਲਿਸ ਨੇ ਕੇਸ ਦਰਜ ਕੀਤੇ ਹਨ ।

Related News

ਟਿਕੈਤ ਨੇ ਮੋਦੀ ਦੀ ਸੁਣਨ ਮਗਰੋਂ ਸੁਣਾਇਆ ਆਪਣੇ ਦਿਲ ਦਾ ਹਾਲ, ਕਿਹਾ- ਸਾਡੇ ਲੋਕ ਕਰੋ ਰਿਹਾਅ ਤਾਂ ਹੀ ਬਣੇਗੀ ਬਾਤ

Vivek Sharma

ਜੈਸਪਰ ਪਾਰਕ ਬੱਸ ਹਾਦਸੇ ਤੋਂ ਬਾਅਦ ਹੁਣ ਹੋਇਆ ਵੱਡਾ ਐਕਸ਼ਨ

Vivek Sharma

‘ਬੰਦੀ ਛੋੜ ਦਿਵਸ’ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਆਤਿਸ਼ਬਾਜ਼ੀ

Vivek Sharma

Leave a Comment