channel punjabi
International News

ਖਾਲਿਸਤਾਨੀ ਸਮੂਹ ਦੇ ਸਮਰਥਨ ‘ਚ ਕੀਤੇ ਟਵੀਟ ‘ਤੇ ਬ੍ਰਿਟਿਸ਼ M.P. ਨੇ ਮੰਗੀ ਮੁਆਫੀ

ਲੰਡਨ : ਬ੍ਰਿਟਿਸ਼ ਸਾਂਸਦ ਤਾਇਵੋ ਓਵੇਤੇਮੀ ਨੇ ਪਾਬੰਦੀਸ਼ੁਦਾ ਖਾਲਿਸਤਾਨੀ ਸਮੂਹ SFJ ਦਾ ਸਮਰਥਨ ਕਰਨ ਲਈ ਮੁਆਫੀ ਮੰਗੀ ਹੈ। ਅਸਲ ਵਿਚ ਕੁਝ ਦਿਨ ਪਹਿਲਾਂ ਉਹਨਾਂ ਦੇ ਟਵਿੱਟਰ ਹੈਂਡਲ ਵਿਚ ਐੱਸ.ਐੱਫ.ਜੇ. ਦੇ ਸਮਰਥਨ ਵਿਚ ਇਕ ਟਵੀਟ ਕੀਤਾ ਗਿਆ ਸੀ। ਇਸ ਨੂੰ ਲੈ ਕੇ ਉਹਨਾਂ ਨੇ ਮੁਆਫੀ ਮੰਗੀ ਅਤੇ ਦੱਸਿਆ ਕਿ ਪੋਸਟ ਹੁਣ ਹਟਾ ਦਿੱਤੀ ਗਈ ਹੈ ਜੋ ਉਹਨਾਂ ਦੇ ਇਕ ਸਟਾਫ ਮੈਂਬਰ ਵੱਲੋਂ ਪੋਸਟ ਕੀਤੀ ਗਈ ਸੀ।

ਉਹਨਾਂ ਨੇ ਦੱਸਿਆ,’ਕੁਝ ਲੋਕਾਂ ਨੇ ਸਿੱਖਾਂ ਦੇ ਸਮਰਥਨ ਵਿਚ ਇਕ ਟਵੀਟ ਕਰਨ ਲਈ ਈਮੇਲ ਕੀਤੀ ਸੀ। ਇਸ ਦੇ ਬਾਅਦ ਮੇਰੀ ਸੋਸ਼ਲ ਮੀਡੀਆ ਹੈਂਡਲ ਕਰਨ ਵਿਚ ਮਦਦ ਕਰਨ ਵਾਲੀ ਇਕ ਮੈਂਬਰ ਨੇ ਇਹ ਟਵੀਟ ਪੋਸਟ ਕਰ ਦਿਤਾ। ਟਵੀਟ ਹੁਣ ਡਿਲੀਟ ਕਰ ਦਿੱਤਾ ਗਿਆ ਹੈ। ਮੇਰੇ ਵੱਲੋਂ ਹੋਏ ਕਿਸੇ ਵੀ ਅਪਰਾਧ ਦੇ ਲਈ ਮੈਂ ਈਮਾਨਦਾਰੀ ਨਾਲ ਮੁਆਫੀ ਮੰਗਦੀ ਹਾਂ।’

ਇੱਥੇ ਦੱਸ ਦਈਏ ਕਿ 10 ਦਸੰਬਰ ਨੂੰ ਤਾਇਵੋ ਦੇ ਟਵਿੱਟਰ ਅਕਾਊਂਟ ‘ਤੇ ਇਕ ਪੋਸਟ ਕੀਤੀ ਗਈ ਸੀ। ਇਸ ਵਿਚ ਲਿਖਿਆ ਸੀ, ਮੈਂ #UNDayOfHumanRights ‘ਤੇ #SaysForJustice ਅਤੇ ਸਿੱਖ ਭਾਈਚਾਰੇ ਦੇ ਸਵੈ ਫ਼ੈਸਲੇ ਦੇ ਅਧਿਕਾਰ ਦਾ ਸਮਰਥਨ ਕਰਦੀ ਹਾਂ। ਇਹ ਸਭ ਤੋਂ ਸਪਸ਼ੱਟ ਤਰੀਕਾ ਹੈ ਜਿਸ ਵਿਚ ਸਿੱਖਾਂ ਅਤੇ ਭਾਰਤੀ ਅਧਿਕਾਰੀਆਂ ਦੇ ਵਿਚ ਸੰਘਰਸ਼ ਨੂੰ ਹੱਲ ਕੀਤਾ ਜਾ ਸਕਦਾ ਹੈ। ਇਸ ਟਵੀਟ ‘ਤੇ ਇਤਰਾਜ਼ ਜ਼ਾਹਰ ਕਰਨ ਤੋਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਅਤੇ ਮੁਆਫੀ ਵੀ ਮੰਗੀ।

Related News

BIG NEWS : ਕੈਨੇਡਾ ਦੀ ਯੂਨੀਵਰਸਿਟੀ ਵਲੋਂ ਸਿੱਖ ਇਤਿਹਾਸ ਪੜਾਉਣ ਦਾ ਐਲਾਨ, ਸ਼ੁਰੂ ਹੋਵੇਗਾ 3 ਸਾਲਾ ਕੋਰਸ

Vivek Sharma

ਰੂਸ ਵੱਲੋਂ ਬਣਾਇਆ ਕੋਰੋਨਾ ਦਾ ਵੈਕਸੀਨ ਪੂਰੀ ਤਰ੍ਹਾਂ ਸਫ਼ਲ

Vivek Sharma

ਅਮਰੀਕਾ ਵਿਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਜੋਅ ਬਾਇਡਨ ਨੇ ਕਾਰਵਾਈ ਦੇ ਦਿੱਤੇ ਆਦੇਸ਼

Rajneet Kaur

Leave a Comment