channel punjabi
International News

ਖ਼ੁਲਾਸਾ : ਇਕ ਜਾਸੂਸ ਨੇ ਨਿਊਜ਼ ਸੰਪਾਦਕ ਨੂੰ ਮੁਹੱਈਆ ਕਰਵਾਈ ਸੀ ਮੇਘਨ ਮਰਕੇਲ ਦੀ ਪਰਸਨਲ ਡਿਟੇਲਜ਼

ਵਾਸ਼ਿੰਗਟਨ : ਬੀਤੇ ਕੁਝ ਸਮੇਂ ਤੋਂ ਅਮਰੀਕਾ ’ਚ ਰਹਿ ਰਿਹਾ ਬ੍ਰਿਟੇਨ ਦਾ ਸ਼ਾਹੀ ਜੋੜਾਜੋੜਾ ਪ੍ਰਿੰਸ ਹੈਰੀ-ਮੇਘਨ ਮਰਕੇਲ ਲਗਾਤਾਰ ਮੀਡੀਆ ਦੀਆਂ ਸੁਰਖੀਆਂ ’ਚ ਹੈ। ਇਸ ਦੀ ਇਕ ਵੱਡੀ ਵਜ੍ਹਾ ਮੇਘਨ ਦਾ ਉਹ ਇੰਟਰਵਿਊ ਹੈ ਜਿਸ ’ਚ ਉਨ੍ਹਾਂ ਨੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਜੁੜੀਆਂ ਕਈ ਗੱਲਾਂ ਦਾ ਖ਼ੁਲਾਸਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਦੁਬਾਰਾ ਸੁਰਖੀਆਂ ’ਚ ਆਉਣ ਦੀ ਵਜ੍ਹਾ ਨਿਊਯਾਰਕ ਟਾਈਮਜ਼ ’ਚ ਛਪੀ ਇਕ ਰਿਪੋਰਟ ਵੀ ਬਣੀ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਇਕ ਚਰਚਿੱਤ ਟੇਬਲਾਇਡ ਨਿਊਜ਼ਪੇਪਰ ਦੇ ਨਿਊਯਾਰਕ ਬੇਸਡ ਸੰਪਾਦਕ ਨੇ ਮੇਘਨ ਦੀ ਪਰਸਨਲ ਜਾਣਕਾਰੀ ਹਾਸਲ ਕਰਨ ਲਈ ਇਕ ਪ੍ਰਾਈਵੇਟ ਜਾਸੂਸ ਹਾਇਰ ਕੀਤਾ ਸੀ। ਇਸ ਨੂੰ ਇਸ ਡਿਟੇਲ ਦੇ ਏਵਜ ’ਚ ਦੋ ਹਜ਼ਾਰ ਡਾਲਰ ਦੀ ਰਾਸ਼ੀ ਅਦਾ ਕੀਤੀ ਗਈ ਸੀ । 2016 ’ਚ ਇਸੇ ਅਖ਼ਬਾਰ ਨੇ ਪ੍ਰਿੰਸ ਹੈਰੀ ਤੇ ਅਮਰੀਕਨ ਐਕਟਰਸ ਮੇਘਨ ਮਰਕੇਲ ਦੇ ਪਿਆਰ ਵੱਲ ਵਧਦੇ ਕਦਮਾਂ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਨਿਊਯਾਰਕ ਟਾਈਮਜ਼ ਮੁਤਾਬਕ ਅਖ਼ਬਾਰ ਦੇ ਸੰਪਾਦਕ ਜੇਮਸ ਬਿਲ ਨੇ ਮੇਘਨ ਦੀ ਪਰਸਨਲ ਡਿਟੇਲ ਕਢਵਾਉਣ ਲਈ ਪ੍ਰਾਈਵੇਟ ਡਿਟੇਕਟਿਵ ਸੋਚ ਤੋਂ ਜ਼ਿਆਦਾ ਸੂਚਨਾਵਾਂ ਉਪਲੱਬਧ ਕਰਵਾਈਆਂ ਸੀ।

ਡੇਨੋ ਨੇ ਬਿਲ ਨੂੰ ਮੇਘਨ ਦੇ ਪਰਿਵਾਰ ਦੇ ਬਾਰੇ ਉਨ੍ਹਾਂ ਦੇ ਸਾਬਕਾ ਪਤੀ ਬਾਰੇ ਉਨ੍ਹਾਂ ਦਾ ਪਤਾ, ਫੋਨ ਨੰਬਰ, ਈਮੇਲ ਤੇ ਇਥੋਂ ਤਕ ਕਿ ਸੋਸ਼ਲ ਸਿਕਿਉਰਿਟੀ ਨੰਬਰ ਨੂੰ ਵੀ ਸੰਪਾਦਕ ਨੂੰ ਮੁਹੱਈਆ ਕਰਵਾਇਆ ਸੀ। ਇਸ ਜਾਣਕਾਰੀ ਦੇ ਦਮ ’ਤੇ ਅਖ਼ਬਾਰ ਨੇ ਕਈ ਐਕਸਕਲੂਸਿਵ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਨ੍ਹਾਂ ਜਾਣਕਾਰੀਆਂ ’ਚ ਹੈਰੀ ਵੱਲੋਂ ਮੇਘਨ ਨੂੰ ਕੀਤੇ ਗਏ ਟੈਸਟ ਮੈਸੇਜ ਵੀ ਸ਼ਾਮਲ ਸੀ। ਇੰਨਾ ਹੀ ਨਹੀਂ ਡਿਟੈਕਟਿਵ ਨੇ ਮੇਘਨ ਤੇ ਉਨ੍ਹਾਂ ਦੇ ਪਿਤਾ ਦੇ ਵਿਚ ਹੋਈ ਕਿਹਾ-ਸੁਨੀ ਦੀ ਵੀ ਜਾਣਕਾਰੀ ਬਿਲ ਨੂੰ ਮੁਹੱਈਆ ਕਰਵਾਈ ਸੀ। ਤੁਹਾਨੂੰ ਦੱਸ ਦਈਏ ਕਿ ਮੇਘਨ ਤੇ ਹੈਰੀ ਦਾ ਵਿਆਹ 2018 ’ਚ ਹੋਇਆ ਸੀ।

ਰੂਸੀ ਅਖ਼ਬਾਰ ਸਪੂਤਨਿਕ ਨਿਊਜ਼ ਦੇ ਆਨਲਾਈਨ ਸੰਸਕਰਨ ਮੁਤਾਬਕ ਅਮਰੀਕਾ ’ਚ ਇਸ ਤਰ੍ਹਾਂ ਨਾਲ ਕਿਸੇ ਵੀ ਪਰਸਨਲ ਡਿਟੇਲ ਨੂੰ ਹਾਸਲ ਕਰ ਕੇ ਦੂਸਰੇ ਨੂੰ ਵੇਚਣਾ ਅਪਰਾਧ ਮੰਨਿਆ ਜਾਂਦਾ ਹੈ। ਇਸ ਲਈ ਕਿਸੇ ਨੂੰ ਵੀ ਲਾਇਸੈਂਸ ਹਾਸਲ ਕਰਨਾ ਜ਼ਰੂਰੀ ਹੁੰਦਾ ਹੈ। ਖ਼ਬਰ ਮੁਤਾਬਕ ਰਿਟਾਇਰ ਹੋ ਚੁੱਕੇ ਡਿਟੈਕਟਿਵ ਹੈਂਕਸ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਜੇਮਸ ਬਿਲ ਨੂੰ ਜ਼ਰੂਰ ਪਤਾ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਖ਼ਬਾਰ ਵੱਲੋਂ ਉਨ੍ਹਾਂ ਨੂੰ ਇਕ ਪੱਤਰ ਭੇਜਿਆ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਉਹ ਡਿਟੇਲਜ਼ ਨੂੰ ਹਾਸਲ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਗ਼ੈਰ-ਕਾਨੂੰਨੀ ਤਰੀਕੇ ਦਾ ਇਸਤੇਮਾਲ ਨਹੀਂ ਕਰਨਗੇ ।

Related News

ਕੈਨੇਡਾ ‘ਚ ਪਿਆਜਾਂ ਤੋਂ ਬਾਅਦ ਹੁਣ ਆੜੂਆਂ ਨਾਲ ਫੈਲੀ ਬੀਮਾਰੀ, ਚਿਤਾਵਨੀ ਜਾਰੀ

Rajneet Kaur

ਕੈਨੇਡਾ: ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 130 ਲੋਕਾਂ ਨੂੰ ਜਾਰੀ ਕੀਤੀਆਂ ਜੁਰਮਾਨੇ ਦੀਆਂ ਟਿਕਟਾਂ,8 ਲੋਕਾਂ ‘ਤੇ ਲੱਗੇ ਦੋਸ਼

Rajneet Kaur

ਬਰੈਂਪਟਨ ਸਿਟੀ ਕੌਂਸਲ ਵੱਲੋਂ ਖੇਤੀ ਬਿਲਾਂ ਵਿਰੁੱਧ ਮਤਾ ਪਾਸ, ਕਿਸਾਨਾਂ ਦੀ ਹਮਾਇਤ ਕਰਨਗੇ ਐਨ.ਆਰ.ਆਈਜ਼

Vivek Sharma

Leave a Comment