channel punjabi
International News

‘ਖ਼ਾਲਸਾ ਏਡ’ ਦੇ ਸੰਸਥਾਪਕ ਰਵਿੰਦਰ ਸਿੰਘ ਨੂੰ ਵੀ ਹੋਇਆ ਕੋਰੋਨਾ, ਪਰਿਵਾਰ ਦੇ ਕਈ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ

ਲੰਡਨ : ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁਰੂਆਤ ਵਿੱਚ ਕੋਰੋਨਾ ਬੇਸ਼ੱਕ ਕਈ ਮੁਲਕਾਂ ਵਿੱਚ ਕਾਬੂ ਹੇਠ ਰਿਹਾ, ਪਰ ਹੁਣ ਕੋਰੋਨਾ ਦੀ ਮਾਰ ਹੇਠ ਵੱਡੀ ਗਿਣਤੀ ਲੋਕ ਆ ਰਹੇ ਹਨ ।

‘ਖਾਲਸਾ ਏਡ’ ਦੇ ਸੰਸਥਾਪਕ ਰਵਿੰਦਰ ਸਿੰਘ (ਰਵੀ ਸਿੰਘ) ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਬਾਰੇ ਜਾਣਕਾਰੀ ਉਨਾਂ ਨੇ ਖੁਦ ਮੰਗਲਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝੀ ਕੀਤੀ। ਟਵੀਟ ਵਿਚ ਰਵੀ ਸਿੰਘ ਨੇ ਲਿਖਿਆ, ‘ਪਿਆਰੇ ਸਾਥੀਓ, ਪਿਛਲੇ ਹਫ਼ਤੇ (ਬੁੱਧਵਾਰ) ਤੋਂ ਮੈਂ ਕਾਫੀ ਤੇਜ਼ ਬੁਖਾਰ ਦਾ ਸ਼ਿਕਾਰ ਹੋ ਰਿਹਾ ਹਾਂ। ਮੈਂ ਕਦੇ ਇੰਨਾ ਟੁੱਟਿਆ ਮਹਿਸੂਸ ਨਹੀਂ ਕੀਤਾ। ਮੇਰੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਉਨਾਂ ਅੱਗੇ ਲਿਖਿਆ ਕਿ ਉਹ ਦਵਾਈ ਲੈ ਰਹੇ ਹਨ ਅਤੇ ਜ਼ਿਆਦਾ ਸਮਾਂ ਆਰਾਮ ਕਰ ਰਹੇ ਹਨ। ਮੇਰੇ ਪਰਿਵਾਰ ਦੇ ਕੁਝ ਮੈਂਬਰਾਂ ਦੀ ਵੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ।’

ਟਵੀਟ ਤੋਂ ਬਾਅਦ ਉਨਾਂ ਦੇ ਸ਼ੁਤਚਿੰਤਕਾਂ ਨੇ ਉਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਕਈ ਰੀ-ਟਵੀਟ ਕੀਤੇ। ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਰਵੀ ਸਿੰਘ ਦੇ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਨੂੰ ਜਲਦੀ ਸਿਹਤਯਾਬ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ ।

ਦੱਸ ਦਈਏ ਕਿ ਖਾਲਸਾ ਏਡ ਇਕ ਅੰਤਰਰਾਸ਼ਟਰੀ ਗੈਰ-ਲਾਭਕਾਰੀ ਰਾਹਤ ਸੰਗਠਨ ਹੈ, ਜਿਹੜਾ ਕਿ ਸਭ ਤੋਂ ਮੂਹਰੇ ਹੋ ਕੇ ਕੁਦਰਤੀ ਆਫਤਾਂ, ਜੰਗੀ ਖੇਤਰਾਂ ਵਿਚ ਫਸੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਂਦਾ ਅਤੇ ਉਨਾਂ ਦੀ ਮਦਦ ਕਰਦਾ ਹੈ। ਸੰਕਟ ਦੀ ਘੜੀ ਚਾਹੇ ਕਿਹੋ ਜਿਹੀ ਵੀ ਹੋਵੇ ‘ਖਾਲਸਾ ਏਡ’ ਹਰ ਥਾਂ ‘ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕਰਦੀ ਹੈ । ਕਈ ਥਾਵਾਂ ਤੇ ਉਨ੍ਹਾਂ ਵੱਲੋਂ ਰਾਹਤ ਕਾਰਜ ਸਥਾਨਕ ਸਰਕਾਰਾਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਜਾਂਦੇ ਹਨ ।
ਸਾਡੀ ਪੂਰੀ ਟੀਮ ਰਵੀ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਜਲਦ ਤੋਂ ਜਲਦ ਤੰਦਰੁਸਤ ਹੋਣ ਲਈ ਕਾਮਨਾ ਕਰਦੀ ਹੈ।

Related News

BIG NEWS : ਕੈਨੇਡਾ ‘ਚ ਦਸੰਬਰ ਦੇ ਅੰਤ ਤੱਕ ਕੋਵਿਡ-19 ਦੇ 60,000 ਮਾਮਲੇ ਹੋ ਸਕਦੇ ਹਨ ਰੋਜ਼ਾਨਾ : ਪਬਲਿਕ ਹੈਲਥ ਏਜੰਸੀ

Vivek Sharma

ਓਂਟਾਰੀਓ ‘ਚ 1300 ਕੋਰੋਨਾਵਾਇਰਸ ਦੇ ਕੇਸ ਦਰਜ ਹਨ, ਇਕੱਲੇ ਟੋਰਾਂਟੋ ਤੋਂ 433 ਮਾਮਲੇ ਆਏ ਸਾਹਮਣੇ

Vivek Sharma

ਓਟਾਵਾ: ਬੇਸਲਾਈਨ ਰੋਡ ‘ਤੇ ਹਿੱਟ ਐਂਡ ਰਨ ਦੀ ਟੱਕਰ ‘ਚ 33 ਸਾਲਾ ਵਿਅਕਤੀ ਦੀ ਮੌਤ

Rajneet Kaur

Leave a Comment