channel punjabi
International News USA

ਖ਼ਬਰ ਜ਼ਰਾ ਹਟ ਕੇ: VIRGIN ਹਾਈਪਰਲੂਪ ਨੇ ਰਚਿਆ ਇਤਿਹਾਸ, ਹਾਈਪਰਲੂਪ ‘ਚ ਹੋਈ ਪਹਿਲੀ ਮਨੁੱਖੀ ਸਵਾਰੀ

ਦੁਨੀਆ ਨੂੰ ਭਵਿੱਖ ਲਈ ਨਵਾਂ ਅਤੇ ਤੇਜ਼ ਤਰਾਰ ਟਰਾਂਸਪੋਰਟ ਸਾਧਨ ਮਿਲ ਗਿਆ ਹੈ, ਉਹ ਹੈ ‘ਹਾਈਪਰਲੂਪ’। ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਸ ਉੱਤੇ ਕੁਝ ਵਿਸ਼ਵ ਪੱਧਰੀ ਕੰਪਨੀਆਂ ਲਗਾਤਾਰ ਕੰਮ ਕਰ ਰਹੀਆਂ ਸਨ, ਪਰ ਇਸ ਵਿੱਚ ਬਾਜ਼ੀ ਮਾਰੀ ਵਰਜਿਨ ਹਾਈਪਰਲੂਪ (VH) ਨੇ।

ਦੁਨੀਆ ਦੇ ਵੱਡੇ ਅਮੀਰਾਂ ਵਿੱਚ ਸ਼ੁਮਾਰ ਰਿਚਰਡ ਬ੍ਰਾਂਸਨ-ਸਮਰਥਿਤ ‘ਵਰਜਿਨ ਹਾਈਪਰਲੂਪ’ (ਵੀਐਚ) ਨੇ ਐਤਵਾਰ ਨੂੰ ਅਮਰੀਕਾ ਦੇ ਲਾਸ ਵੇਗਾਸ ਨੇੜੇ ਇਕ ਪ੍ਰੀਖਣ ਸਹੂਲਤ ਵਿਚ ਆਪਣੀ ਪਹਿਲੀ ਸਫਲ ਯਾਤਰੀ ਦੌੜ ਮੁਕੰਮਲ ਕੀਤੀ । ਜਿਸ ਦੇ ਨਾਲ ਹੀ ਯਾਤਾਯਾਤ ਦੇ ਇੱਕ ਤੇਜ਼ ਤਰਾਰ ਅਤੇ ਅਤਿਆਧੁਨਿਕ ਸਾਧਨ ਨੂੰ ਦੁਨੀਆ ਭਰ ‘ਚ ਲਾਂਚ ਕਰਨ ਦਾ ਰਾਹ ਪੱਧਰਾ ਹੋ ਗਿਆ।

ਵਰਜਿਨ ਹਾਈਪਰਲੂਪ ਦੇ ਸਹਿ-ਸੰਸਥਾਪਕ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਜੋਸ਼ ਗੀਗੇਲ ਅਤੇ ਯਾਤਰੀਆਂ ਦੇ ਤਜ਼ਰਬੇ ਦੀ ਕੰਪਨੀ ਦੀ ਡਾਇਰੈਕਟਰ ਸਾਰਾ ਲੂਚੀਅਨ ਐਤਵਾਰ ਨੂੰ ਆਵਾਜਾਈ ਦੇ ਇਸ ਨਵੇਂ ਰੂਪ ਵਿਚ ਸਵਾਰ ਪਹਿਲੇ ਵਿਅਕਤੀ ਸਨ ।

ਦਰਅਸਲ ਹਾਈਪਰਲੂਪ ਯਾਤਰੀਆਂ ਅਤੇ ਚੀਜ਼ਾਂ ਦੀ ਆਵਾਜਾਈ ਦਾ ਇਕ ਨਵਾਂ ਢੰਗ ਹੈ ਜੋ ਸਿਧਾਂਤਕ ਤੌਰ ਤੇ ਬੰਦ ਟਿਊਬਾਂ ਵਿਚ ਕੈਪਸੂਲ ਵਰਗੇ ਚੈਂਬਰ ਜਾਂ ਪੌਡ ਨੂੰ 1000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧਾ ਸਕਦਾ ਹੈ ।

ਹੁਣ ਜ਼ਰਾ ਵਿਰਜਿਨ ਹਾਈਪਰਲੂਪ ਕੰਪਨੀ ਵਲੋਂ ਸ਼ੇਅਰ ਕੀਤੀ ਗਈ ਵੀਡੀਓ ਨੂੰ ਵੇਖੋ ਜਿਸ ਤੋਂ ਬਾਅਦ ਤੁਹਾਨੂੰ ਇਸ ਦੀ ਸਪੀਡ ਦਾ ਅੰਦਾਜ਼ਾ ਹੋ ਜਾਵੇਗਾ।

VIRGIN ਕੰਪਨੀ ਦੇ ਮਾਲਕ ਰਿਚਰਡ ਬ੍ਰਾਂਸਨ ਹਾਈਪਰਲੂਪ ਦੇ ਇਸ ਪਹਿਲੇ ਟੈਸਟ ਤੋਂ ਬੇਅੰਤ ਉਤਸ਼ਾਹਿਤ ਨਜ਼ਰ ਆਏ । ਆਪਣੇ ਟਵੀਟ ਵਿੱਚ ਬ੍ਰਾਂਸਨ ਨੇ ਲਿਖਿਆ, ‘ਦੋ ਮੁਸਾਫਰਾਂ ਨੇ ਇੱਕ ਟੈਸਟ ਵਿੱਚ ਇੱਕ @Virginhyperloop Pod ਵਿੱਚ ਸਵਾਰ ਹੋ ਕੇ ਆਵਾਜਾਈ ਦਾ ਇਤਿਹਾਸ ਬਣਾਇਆ ਹੈ। ਮੇਰੇ ਵਿਚਾਰ ਪੜ੍ਹੋ ਕਿ ਮੈਂ ਵਰਜਿਨ ਹਾਈਪਰਲੂਪ ਅਤੇ ਇਸਦੀ ਸੰਭਾਵਨਾ ਨੂੰ ਬਦਲਣ ਦੀ ਸੰਭਾਵਨਾ ਬਾਰੇ ਇੰਨਾ ਉਤਸ਼ਾਹਿਤ ਕਿਉਂ ਹਾਂ: ਦੁਨੀਆ ਕਿਵੇਂ ਘੁੰਮਦੀ ਹੈ: https://t.co/4PRA6PN8B1 https://t.co/MXd2ZC9CmX

ਅਸਲ ਵਿੱਚ ਹਾਈਪਰਲੂਪ ਦਾ ਵਿਚਾਰ ਟੇਸਲਾ (TESLA) ਅਤੇ ਸਪੇਸਐਕਸ (SPACE-X) ਦੇ ਚੀਫ ਐਗਜ਼ੀਕਿਊਟਿਵ ਐਲਨ ਮਸਕ ਨੂੰ ਸਾਲ 2012 ਵਿੱਚ ਆਇਆ ਸੀ ਅਤੇ ਇਸ ਉਪਰਾਲੇ ਵਿੱਚ ਦਿਲਚਸਪੀ ਰੱਖਣ ਵਾਲੀਆਂ ਕੰਪਨੀਆਂ ਲਈ ਤਕਨਾਲੋਜੀ ਨੂੰ ਵਿਕਸਤ ਕਰਨ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ । ਰਿਚਰਡ ਬ੍ਰਾਂਸਨ-ਸਮਰਥਿਤ ਵਰਜਿਨ ਗਰੁੱਪ ਨੇ ਇਸ ਵਿੱਚ ਦਿਲਚਸਪੀ ਵਿਖਾਈ ਸੀ ।

ਹਾਲਾਂਕਿ ਯੂਐਸ-ਅਧਾਰਤ ਹਾਈਪਰਲੂਪ ਟ੍ਰਾਂਸਪੋਰਟੇਸ਼ਨ ਟੈਕਨੋਲੋਜੀ ਅਤੇ ਨੀਦਰਲੈਂਡਜ਼ ਸਥਿਤ ਹਾਰਡਟ ਵਰਗੀਆਂ ਕਈ ਕੰਪਨੀਆਂ ਹਾਈਪਰਲੂਪ ਪ੍ਰਣਾਲੀਆਂ ਨੂੰ ਵਿਕਸਤ ਕਰਨ ‘ਤੇ ਕੰਮ ਕਰ ਰਹੀਆਂ ਹਨ, ਵਰਜਿਨ ਹਾਈਪਰਲੂਪ ਇੱਕੋ ਇੱਕ ਹੈ ਜਿਸਦੀ ਨਜ਼ਰ ਭਾਰਤ ਵਿਚ ਆਵਾਜਾਈ ਦੇ ਨਵੇਂ ਢੰਗ ਨੂੰ ਵਿਕਸਤ ਕਰਨ ‘ਤੇ ਹੈ । ਇਸ ਨੇ ਮੁੰਬਈ-ਪੁਣੇ, ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਅਤੇ ਬੰਗਲੁਰੂ ਏਅਰਪੋਰਟ ਨੂੰ ਸ਼ਹਿਰ ਦੇ ਕੇਂਦਰ ਨਾਲ ਜੋੜਨ ਦਾ ਪ੍ਰਸਤਾਵ ਦਿੱਤਾ ਹੈ। ਯਾਤਰੀਆਂ ਨਾਲ ਸਫਲਤਾਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਚੱਲਣ ਨਾਲ ਤਕਨਾਲੋਜੀ ਦੀ ਵਿਵਹਾਰਕਤਾ ਸਿੱਧ ਹੁੰਦੀ ਹੈ ਅਤੇ ਕੰਪਨੀ ਵਪਾਰਕ ਕਾਰਜਾਂ ਨੂੰ ਸਥਾਪਤ ਕਰਨ ਲਈ ਸਰਕਾਰੀ ਅਧਿਕਾਰੀਆਂ ਅਤੇ ਨਿਵੇਸ਼ਕਾਂ ਨਾਲ ਬਿਹਤਰ ਗੱਲਬਾਤ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ।

ਵਰਜਿਨ ਹਾਈਪਰਲੂਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇ. ਵਾਲਡਰ ਅਨੁਸਾਰ, ‘ਅਸੀਂ ਦਰਸਾਇਆ ਹੈ ਕਿ ਇਹ ਹੋ ਸਕਦਾ ਹੈ ਅਤੇ ਇਹ ਵਿਸ਼ਵਵਿਆਪੀ ਤੌਰ ‘ਤੇ ਸਹਾਇਤਾ ਕਰਦਾ ਹੈ । ਇਹ ਹਰ ਇਕ ਲਈ ਇਕ ਬਾਰ ਤਹਿ ਕਰਦਾ ਹੈ । ਇਹ ਲੋਕਾਂ ਨੂੰ ਉਹ ਵੇਖਣ ਦੇ ਅਧਾਰ ਤੇ ਫੈਸਲਾ ਲੈਣ ਦੀ ਆਗਿਆ ਦਿੰਦਾ ਹੈ ਜੋ ਉਹ ਵੇਖ ਰਹੇ ਹਨ,ਅਸੀਂ ਇਹ ਕੀਤਾ।’

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਮਹਾਰਾਸ਼ਟਰ ਸੂਬੇ ਵਿਚ ਪੁਣੇ-ਮੁੰਬਈ ਵਿਚਾਲੇ ਹਾਈਪਰਲੂਪ ਚਲਾਉਣ ਵਾਸਤੇ ਪਿਛਲੀ ਸਰਕਾਰ ਨੇ ਕੰਮ ਸ਼ੁਰੂ ਕਰਵਾ ਦਿੱਤਾ ਸੀ, ਜਿਹੜਾ ਉੱਧਵ ਠਾਕਰੇ ਸਰਕਾਰ ਨੇ ਆ ਕੇ ਫ਼ਿਲਹਾਲ ਇਕ ਤਰ੍ਹਾਂ ਨਾਲ ਰੁਕਵਾ ਦਿੱਤਾ ਹੈ।

ਮਹਾਰਾਸ਼ਟਰ ਵਿਚ ਨਵੀਂ ਊਧਵ ਠਾਕਰੇ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵੱਲੋਂ ਤਕਨਾਲੋਜੀ ਦੀ ਵਿਵਹਾਰਕਤਾ ‘ਤੇ ਸ਼ੱਕ ਜਤਾਉਣ ਤੋਂ ਬਾਅਦ ਇਸ ਸਾਲ ਦੇ ਸ਼ੁਰੂ ਵਿਚ ਇਸ ਪ੍ਰਾਜੈਕਟ ਦੇ ਰਾਹ ਵਿਚ ਅੜਿਕੇ ਖੜੇ ਕੀਤੇ ਗਏ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਜਨਵਰੀ ਵਿਚ 10-ਅਰਬ ਡਾਲਰ ਦੇ ਨਿਜੀ-ਫੰਡਾਂ ਵਾਲੇ ਪ੍ਰੋਜੈਕਟ ਬਾਰੇ ਕਿਹਾ ਸੀ, ‘ਹਾਈਪਰਲੂਪ ਅੱਜ ਤੱਕ ਦੁਨੀਆ ਵਿੱਚ ਕਿਤੇ ਵੀ ਨਿਰਮਾਣ ਨਹੀਂ ਕੀਤਾ ਗਿਆ, ਇਸ ਲਈ ਸਾਡੇ ਸਾਹਮਣੇ ਇਹ ਕਿਤੇ ਹੋਰ ਕੋਸ਼ਿਸ਼ ਕੀਤੀ ਜਾਵੇ। ਇਕ ਵਾਰ ਜਦੋਂ ਇਹ ਸਫਲ ਹੋ ਜਾਂਦਾ ਹੈ, ਤਾਂ ਅਸੀਂ ਇਸ ਬਾਰੇ ਸੋਚ ਸਕਦੇ ਹਾਂ।’

ਸ਼ਾਇਦ, ਲਾਸ ਵੇਗਾਸ ਦੇ ਤਜ਼ਰਬੇ ਤੋਂ ਬਾਅਦ ਉੱਧਵ ਠਾਕਰੇ ਸਰਕਾਰ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ ਹੋਣਗੀਆਂ।

ਵਾਲਡਰ ਨੇ ਲਾਸ ਵੇਗਾਸ ਦੀ ਪਹਿਲੀ ਯਾਤਰੀ ਯਾਤਰਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ਤੋਂ ਸਰਕਾਰੀ ਅਧਿਕਾਰੀਆਂ ਸਮੇਤ ਲੋਕਾਂ ਨੂੰ ਅਮਰੀਕਾ ਵਿੱਚ ਪ੍ਰਦਰਸ਼ਨ ਹਾਈਪਰਲੂਪ ਦੀ ਸਵਾਰੀ ਕਰਨ ਲਈ ਸੱਦਾ ਦੇਣਗੇ ਪਰ ਮੌਜੂਦਾ ਸਮੇਂ ਚੱਲ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਵੱਡੀ ਰੁਕਾਵਟ ਬਣ ਗਈ ਹੈ।

ਉਹਨਾਂ ਕਿਹਾ,’ਸਾਡਾ ਮੰਨਣਾ ਹੈ ਕਿ ਇੱਥੇ ਸਭ ਤੋਂ ਜ਼ਰੂਰੀ ਇਹ ਦਰਸਾਉਣਾ ਸੀ ਕਿ ਨਿਯਮਿਤ ਲੋਕ ਹਾਈਪਰਲੂਪ ਵਿੱਚ ਸਵਾਰ ਹੋਣਗੇ।’

ਦੱਸ ਦਈਏ ਕਿ ਮੁੰਬਈ ਤੋਂ ਪੁਣੇ ਵਿਚਾਲੇ ਰੇਲ ਅਤੇ ਸੜਕ ਰਾਹੀਂ ਸਫ਼ਰ 3 ਤੋਂ ਸਾਢੇ ਤਿੰਨ ਘੰਟੇ ਵਿੱਚ ਤੈਅ ਹੁੰਦਾ ਹੈ, ਹਾਈਪਰਲੂਪ ਰਾਹੀਂ ਇਸ ਦੂਰੀ ਨੂੰ 35 ਮਿੰਟਾਂ ਵਿੱਚ ਤੈਅ ਕੀਤਾ ਜਾ ਸਕਦਾ ਹੈ। (ਵਿਵੇਕ ਸ਼ਰਮਾ)

Related News

ਕੈਨੇਡਾ ‘ਚ ਕੋਵਿਡ -19 ਦੇ 448 ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

ਬੀ.ਸੀ. ‘ਚ ਕੋਵਿਡ -19 ਦੇ 617 ਕੇਸਾਂ ਦੀ ਪੁਸ਼ਟੀ, ਛੇ ਹਫ਼ਤਿਆਂ ਵਿਚ ਸਭ ਤੋਂ ਵੱਧ ਨਵੇਂ ਇਨਫੈਕਸ਼ਨ

Rajneet Kaur

ਅਮਰੀਕਾ ਦੀ ਅਦਾਲਤ ਨੇ 12 ਫਰਵਰੀ ਨੂੰ ਮੁੰਬਈ ਹਮਲੇ ਦੇ ਦੋਸ਼ੀ ਤਾਹਾਵੂਰ ਰਾਣਾ ਦੀ ਹਵਾਲਗੀ ਲਈ ਸੁਣਵਾਈ ਦੀ ਤਰੀਕ ਕੀਤੀ ਨਿਰਧਾਰਿਤ

Rajneet Kaur

Leave a Comment