channel punjabi
International News

ਖ਼ਬਰ ਜ਼ਰਾ ਹਟ ਕੇ : ਕੈਲਕੁਲੇਸ਼ਨ ‘ਚ ਸਭ ਤੋਂ ਤੇਜ਼ ਦਿਮਾਗ ਦਾ ਮਾਲਕ NEELKANTH BHANU PRAKASH

ਭਾਰਤ ਦੇ ਭਾਨੁ ਪ੍ਰਕਾਸ਼ ਬਣੇ ਦੁਨੀਆ ਦੇ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ

ਮਾਈਂਡ ਸਪੋਰਟਸ ਓਲੰਪੀਆਡ ਵਿੱਚ ਜਿੱਤਿਆ ਸੋਨੇ ਦਾ ਮੈਡਲ

ਅਨੇਕਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਫਹਿਰਾ ਚੁੱਕੇ ਹਨ ਭਾਰਤ ਦਾ ਪਰਚਮ

21 ਸਾਲਾ ਭਾਨੁ ਪ੍ਰਕਾਸ਼ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਦੇ ਹਨ ਵਿਦਿਆਰਥੀ

ਹੈਦਰਾਬਾਦ/ਨਿਊਜ਼ ਡੈਸਕ : ਪਿਛਲੇ ਮਹੀਨੇ ਆਈ ਹਿੰਦੀ ਫਿਲਮ ‘ਸ਼ਕੁੰਤਲਾ ਦੇਵੀ’ ਓਸ ਭਾਰਤੀ ਮਹਿਲਾ ਦੀ ਜ਼ਿੰਦਗੀ ‘ਤੇ ਅਧਾਰਤ ਸੀ ਜਿਸ ਨੇ ਆਪਣੀ ਕੰਪਿਊਟਰ ਤੋਂ ਵੀ ਤੇਜ਼ ਕੈਲਕੁਲੇਸ਼ਨ ਸਮਰਥਾ ਨਾਲ ਦੁਨੀਆਂ ਭਰ ਵਿਚ ਖ਼ਾਸਾ ਨਾਮ ਖੱਟਿਆ । ਹੁਣ ਗੱਲ ਕਰਾਂਗੇ ਵਰਤਮਾਨ ਦੀ। ਤੁਹਾਨੂੰ ਜਾਣ ਕੇ ਖੁਸ਼ੀ ਅਤੇ ਫ਼ਖ਼ਰ ਮਹਿਸੂਸ ਹੋਵੇਗਾ ਕਿ ਮੌਜੂਦਾ ਸਮੇਂ ਵਿੱਚ ਵੀ ਇੱਕ ਭਾਰਤੀ ਨੌਜਵਾਨ ਦੁਨੀਆ ਦੀ ਸਭ ਤੋਂ ਤੇਜ਼ ਕੈਲਕੁਲੇਸ਼ਨ ਕਰਨ ਵਾਲਾ ਵਿਅਕਤੀ ਹੈ। ਉਸ ਦਾ ਨਾਮ ਹੈ ਨੀਲਕੰਠ ਭਾਨੁ ਪ੍ਰਕਾਸ਼।

ਹੈਦਰਾਬਾਦ ਦੇ ਵਸਨੀਕ ਨੀਲਕੰਠ ਭਾਨੁ ਪ੍ਰਕਾਸ਼ ਦੁਨੀਆ ਦੇ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਵਜੋਂ ਉਭਰੇ ਹਨ। ਲੰਡਨ ‘ਚ ਹਾਲ ‘ਚ ਕਰਵਾਏ ਮਾਈਂਡ ਸਪੋਰਟਸ ਓਲੰਪੀਆਡ ਵਜੋਂ ਉਨ੍ਹਾਂ ਨੇ ਮੈਂਟਲ ਕੈਲਕੁਲੇਸ਼ਨ ਵਰਲਡ ਚੈਂਪੀਅਨਸ਼ਿਪ ‘ਚ ਭਾਰਤ ਲਈ ਪਹਿਲੀ ਵਾਰ ਸੋਨੇ ਦਾ ਮੈਡਲ ਜਿੱਤਿਆ। 21 ਸਾਲਾ ਭਾਨੁ ਪ੍ਰਕਾਸ਼ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਗਣਿਤ ਦੀ ਗ੍ਰੈਜੂਏਸ਼ਨ ਕਰ ਰਹੇ ਹਨ।

ਉਮਰ ਦੇ ਤੀਜੇ ਦਹਾਕੇ ਵਿੱਚ ਪਹਿਲਾ ਕਦਮ ਰੱਖਣ ਵਾਲੇ ਭਾਨੁ ਪ੍ਰਕਾਸ਼ ਦਾ ਟੀਚਾ ਦੁਨੀਆ ਭਰ ਵਿੱਚ ਗਣਿਤ ਦੇ ਖੇਤਰ ਵਿੱਚ ਭਾਰਤ ਨੂੰ ਮੁੜ ਉਹ ਥਾਂ ਦਿਲਵਾਉਣਾ ਹੈ, ਜਿਸਦਾ ਭਾਰਤ ਹੱਕਦਾਰ ਹੈ । ਭਾਨੁ ਇਸ ਲਈ ‘ਜ਼ੀਰੋ’ ਦਾ ਹਵਾਲਾ ਦੇਂਦੇ ਹੋਏ ਦੱਸਦਾ ਹੈ ਕਿ ‘ਜੀਰੋ’ ਦੁਨੀਆ ਨੂੰ ਭਾਰਤ ਦੀ ਹੀ ਦੇਣ ਹੈ, ਜਿਸ ਕਾਰਨ ਕੈਲਕੁਲੇਸ਼ਨ ਸੰਭਵ ਹੋ ਸਕੀ।

ਭਾਨੁ ਪ੍ਰਕਾਸ਼ ਨੇ ਇੱਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਨੀਆ ਦੇ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਹੋਣ ਦੀ ਲੜੀ ‘ਚ ਉਨ੍ਹਾਂ ਨੇ ਚਾਰ ਕੌਮਾਂਤਰੀ ਰਿਕਾਰਡ ਅਤੇ 50 ‘ਲਿਮਕਾ ਰਿਕਾਰਡ’ ਬਣਾਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਦਿਮਾਗ਼ ਕੈਲਕੁਲੇਟਰ ਤੋਂ ਤੇਜ਼ ਰਫ਼ਤਾਰ ਨਾਲ ਚੱਲਦਾ ਹੈ। ਇਹ ਰਿਕਾਰਡ ਪਹਿਲਾਂ ਸਕਾਟ ਫਲੈਂਸਬਰਗ ਅਤੇ ਸ਼ਕੁੰਲਤਾ ਦੇਵੀ ਵਰਗੇ ਮਹਾਨ ਗਣਿਤ ਮਾਹਰਾਂ ਦੇ ਨਾਂ ਸਨ। ਇਨ੍ਹਾਂ ਰਿਕਾਰਡਾਂ ਨੂੰ ਤੋੜਨਾ ਕੌਮੀ ਸਨਮਾਨ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ, ਉਸ ਨੇ ਗਣਿਤ ਦੀ ਦੁਨੀਆ ‘ਚ ਭਾਰਤ ਨੂੰ ਸਨਮਾਨਜਨਕ ਸਥਾਨ ਦਿਵਾਉਣ ਲਈ ਯਤਨ ਕੀਤਾ ਹੈ।

ਭਾਨੁ ਪ੍ਰਕਾਸ਼ ਨੇ ਦੱਸਿਆ ਕਿ ਉਸ ਨੂੰ 15 ਅਗਸਤ ਨੂੰ ਲੰਡਨ ‘ਚ ਕਰਵਾਏ ਮਾਈਂਡ ਸਪੋਰਟਸ ਓਲੰਪੀਆਡ ‘ਚ ਸੋਨੇ ਦਾ ਮੈਡਲ ਮਿਲਿਆ ਹੈ। ਮਾਨਸਿਕ ਨਿਪੁੰਨਤਾ ਅਤੇ ਦਿਮਾਗ਼ੀ ਖੇਡ ‘ਚ ਇਹ ਦੁਨੀਆ ਦਾ ਸਭ ਤੋਂ ਵੱਕਾਰੀ ਮੁਕਾਬਲਾ ਹੈ। ਇਹ ਹਰੇਕ ਸਾਲ ਲੰਡਨ ‘ਚ ਕਰਵਾਇਆ ਜਾਂਦਾ ਹੈ।

ਮਾਈਂਡ ਸਪੋਰਟਸ ਓਲੰਪੀਆਡ ਦਾ ਪ੍ਰਬੰਧ ਵਰਚੁਅਲੀ ਕੀਤਾ ਗਿਆ। ਇਸ ‘ਚ ਇਸ ਸਾਲ 57 ਸਾਲ ਤਕ ਦੀ ਉਮਰ ਦੇ 30 ਸ਼ਿਰਕਤਕਾਰਾਂ ਨੇ ਹਿੱਸਾ ਲਿਆ। ਇਸ ‘ਚ ਬਰਤਾਨੀਆ, ਜਰਮਨੀ, ਸੰਯੁਕਤ ਅਰਬ ਅਮੀਰਾਤ, ਗਰੀਸ ਤੇ ਲਿਬਨਾਨ ਦੇ ਸ਼ਿਰਕਤਕਾਰ ਸ਼ਾਮਲ ਸਨ। ਪਹਿਲੀ ਵਾਰ ਇਸ ਓਲੰਪੀਆਡ ਦਾ ਪ੍ਰਬੰਧ 1998 ‘ਚ ਕੀਤਾ ਗਿਆ ਸੀ। ਭਾਨੁ ਪ੍ਰਕਾਸ਼ ਨੇ ਦੱਸਿਆ ਕਿ 65 ਅੰਕਾਂ ਨਾਲ ਉਸ ਨੂੰ ਪਹਿਲਾ ਸਥਾਨ ਮਿਲਿਆ। ਮੁਕਾਬਲੇ ਦੇ ਜੱਜ ਮੇਰੀ ਰਫ਼ਤਾਰ ਤੋਂ ਇਸ ਕਦਰ ਹੈਰਾਨ ਸੀ ਕਿ ਸਟੀਕਤਾ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਨੇ ਮੈਨੂੰ ਵਾਧੂ ਸਵਾਲ ਪੁੱਛੇ।

ਭਾਨੁ ਪ੍ਰਕਾਸ਼ ਦੀ ਇਹ ਉਪਲੱਬਧੀ ਉਨ੍ਹਾਂ ਵਿਦਿਆਰਥੀਆਂ ਲਈ, ਨੌਜਵਾਨਾਂ ਲਈ ਪ੍ਰੇਰਨਾ ਹੈ ਜਿਹੜੇ ਗਣਿਤ ਤੋਂ ਜੀ ਚੁਰਾਉਂਦੇ ਹਨ, ਅਤੇ ਇਸ ਨੂੰ ਬੇਹੱਦ ਮੁਸ਼ਕਲ ਵਿਸ਼ਾ ਮੰਨਦੇ ਹਨ। ਭਾਨੁ ਪ੍ਰਕਾਸ਼ ਦਾ ਗਣਿਤ ਨਾਲ ਪ੍ਰੇਮ ਅਤੇ ਉਸ ਦਾ ਜਜ਼ਬਾ ਸ਼ਲਾਘਾਯੋਗ ਹੈ।

Related News

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 975 ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, ਦੋ ਦਿਨਾਂ ‘ਚ ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

Vivek Sharma

ਕੈਨੇਡਾ ‘ਚ ਕੋਵਿਡ 19 ਕੇਸਾਂ ਦਾ ਅੰਕੜਾਂ 6 ਲੱਖ ਤੋਂ ਪਾਰ, 151 ਲੋਕਾਂ ਦੀ ਮੌਤ

Rajneet Kaur

Leave a Comment