channel punjabi
International News

ਖ਼ਬਰਦਾਰ ! ਹਰ ਇੱਕ ਮਿੰਟ ‘ਚ ਕੋਰੋਨਾ ਕਾਰਨ 4 ਪ੍ਰਭਾਵਿਤ ਗੁਆ ਰਹੇ ਹਨ ਜਾਨ , ਕੋਰੋਨਾ ਅੱਗੇ ਡਬਲਿਊ.ਐਚ. ਓ. ਦੇ ਹੱਥ ਖੜ੍ਹੇ !

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਦੁਨੀਆ ਦੇ ਤਕਰੀਬਨ ਹਰ ਦੇਸ਼ ਤੱਕ ਪੁੱਜਾ ਕੋਰੋਨਾ

ਹਰੇਕ 15 ਸਕਿੰਟ ‘ਚ ਦਮ ਤੋੜ ਰਿਹੈ ਇੱਕ ਇਨਫੈਕਟਿਡ

ਮਰਨ ਵਾਲਿਆਂ ਦਾ ਵਿਸ਼ਵ ਪੱਧਰੀ ਅੰਕੜਾ ਸੱਤ ਲੱਖ ਤੋਂ ਪਾਰ

ਕੋਰੋਨਾ ਦੀ ਦਵਾਈ ਆਉਣ ਤੱਕ, ਮਾਸਕ ਹੀ ਕੋਰੋਨਾ ਤੋਂ ਬਚਣ ਦਾ ਇਕੋ-ਇਕ ਕਾਰਗਰ ਜ਼ਰੀਆ

ਵਾਸ਼ਿੰਗਟਨ/ ਨਿਊਜ਼ ਡੈਸਕ : ਕੋਰੋਨਾ ਵਾਇਰਸ ਕਾਰਨ ਇਸ ਸਮੇਂ ਪੂਰੀ ਦੁਨੀਆ ਪਰੇਸ਼ਾਨ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਮਹਾਮਾਰੀ ਦਾ ਦੌਰ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਤਬਾਹੀ ਮਚਾ ਰਿਹਾ ਹੈ । ਹਾਲਾਤ ਇਸ ਕਦਰ ਬਦਤਰ ਹੋ ਗਏ ਹਨ ਕਿ ਹਰੇਕ 15 ਸਕਿੰਟ ‘ਚ ਇਕ ਕੋਰੋਨਾ ਇਨਫੈਕਟਿਡ ਦੀ ਮੌਤ ਹੋ ਰਹੀ ਹੈ। ਇਸ ਨਾਲ ਮਰਨ ਵਾਲਿਆਂ ਦਾ ਵਿਸ਼ਵ ਪੱਧਰੀ ਅੰਕੜਾ ਸੱਤ ਲੱਖ ਤੋਂ ਪਾਰ ਪੁੱਜ ਗਿਆ ਹੈ।

https://covid19.who.int/

ਕੋਰੋਨਾ ਦੇ ਤਾਜ਼ਾ ਅੰਕੜਿਆਂ ਲਈ W.H.O. ਦਾ ਮੀਟਰ

ਦੁਨੀਆ ‘ਚ ਇਸ ਸਮੇਂ ਅਮਰੀਕਾ, ਬ੍ਰਾਜ਼ੀਲ, ਭਾਰਤ, ਕੈਨੇਡਾ ਅਤੇ ਮੈਕਸੀਕੋ ਸਮੇਤ ਕਈ ਦੇਸ਼ਾਂ ਵਿਚ ਤੇਜ਼ ਰਫ਼ਤਾਰ ਨਾਲ ਮਹਾਮਾਰੀ ਫੈਲ ਰਹੀ ਹੈ। ਇਨ੍ਹਾਂ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਮੌਤਾਂ ਵੀ ਹੋ ਰਹੀਆਂ ਹਨ। ਅਮਰੀਕਾ ‘ਚ ਹੁਣ ਤਕ 49 ਲੱਖ ਤੋਂ ਜ਼ਿਆਦਾ ਇਨਫੈਕਟਿਡ ਪਾਏ ਗਏ ਹਨ, ਜਦਕਿ ਇਸ ਦੇਸ਼ ‘ਚ ਮਰਨ ਵਾਲਿਆਂ ਦੀ ਤਾਦਾਦ ਇਕ ਲੱਖ 60 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਇੱਕ ਸਮਾਚਾਰ ਏਜੰਸੀ ਦੀ ਗਣਨਾ ਅਨੁਸਾਰ, ਬੀਤੇ ਦੋ ਹਫ਼ਤਿਆਂ ਦੇ ਕੌਮਾਂਤਰੀ ਡਾਟੇ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਸਮੇਂ ਹਰੇਕ 24 ਘੰਟੇ ‘ਚ ਔਸਤਨ ਕਰੀਬ 5,900 ਪੀੜਤਾਂ ਦੀ ਮੌਤ ਹੋ ਰਹੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਹਰ ਘੰਟੇ 247 ਲੋਕ ਜਾਂ ਹਰੇਕ 15 ਸਕਿੰਟ ‘ਚ ਇਕ ਪੀੜਤ ਦਮ ਤੋੜ ਰਿਹਾ ਹੈ। ਪੂਰੀ ਦੁਨੀਆ ‘ਚ ਹੁਣ ਤਕ ਸੱਤ ਲੱਖ ਪੰਜ ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਇਨਫੈਕਟਿਡ ਲੋਕਾਂ ਦਾ ਕੌਮਾਂਤਰੀ ਅੰਕੜਾ ਇਕ ਕਰੋੜ 87 ਲੱਖ ਤੋਂ ਜ਼ਿਆਦਾ ਹੋ ਗਿਆ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਬੀਤੀ 11 ਮਾਰਚ ਨੂੰ ਕੋਰੋਨਾ ਵਾਇਰਸ ਨੂੰ ਕੌਮਾਂਤਰੀ ਮਹਾਮਾਰੀ ਐਲਾਨਿਆ ਸੀ। ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਸਭ ਤੋਂ ਵੱਡਾ ਕੇਂਦਰ ਅਮਰੀਕਾ ਬਣਿਆ ਹੋਇਆ ਹੈ। ਇਸ ਦੇਸ਼ ‘ਚ ਕੈਲੀਫੋਰਨੀਆ, ਟੈਕਸਾਸ ਤੇ ਫਲੋਰੀਡਾ ਸਮੇਤ ਕਈ ਸੂੁਬਿਆਂ ‘ਚ ਕੋਰੋਨਾ ਇਨਫੈਕਸ਼ਨ ਦੀ ਮਾਰ ਵਧਦੀ ਜਾ ਰਹੀ ਹੈ। ਅਮਰੀਕਾ ‘ਚ ਇਸ ਸਮੇਂ ਰੋਜ਼ਾਨਾ ਵੱਡੀ ਗਿਣਤੀ ਮਰੀਜ਼ਾਂ ਦੀ ਜਾਨ ਜਾ ਰਹੀ ਹੈ।

ਬ੍ਰਾਜ਼ੀਲ ਦੀ ਸਥਿਤੀ : ਬ੍ਰਾਜ਼ੀਲ ‘ਚ ਮਿਲੇ 51 ਹਜ਼ਾਰ ਨਵੇਂ ਮਾਮਲੇ

ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਬੀਤੇ 24 ਘੰਟਿਆਂ ‘ਚ 51 ਹਜ਼ਾਰ 603 ਨਵੇਂ ਮਾਮਲੇ ਪਾਏ ਗਏ। ਇਸ ਨਾਲ ਕੋਰੋਨਾ ਪੀੜਤਾਂ ਦਾ ਕੁਲ ਅੰਕੜਾ 28 ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਇਸ ਮਿਆਦ ‘ਚ 1,154 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 96 ਹਜ਼ਾਰ ਤੋਂ ਜ਼ਿਆਦਾ ਹੋ ਗਈ।

ਮੈਕਸੀਕੋ ‘ਚ ਸਾਢੇ ਚਾਰ ਲੱਖ ਇਨਫੈਕਟਿਡ

ਮੈਕਸੀਕੋ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ‘ਚ ਬੀਤੇ 24 ਘੰਟਿਆਂ ‘ਚ 6,148 ਨਵੇਂ ਮਾਮਲੇ ਮਿਲਣ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਕਰੀਬ ਸਾਢੇ ਚਾਰ ਲੱਖ ਹੋ ਗਈ ਹੈ। ਇਸ ਦੌਰਾਨ 857 ਪੀੜਤਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਕਰੀਬ 49 ਹਜ਼ਾਰ ਹੋ ਗਈ।

ਕੁੱਲ ਮਿਲਾ ਕੇ ਕੋਰੋਨਾ ਪ੍ਰਭਾਵਿਤ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣਾ ਕਈ ਦੇਸ਼ਾਂ ਨੇ ਲਾਜ਼ਮੀ ਕਰ ਦਿੱਤਾ ਹੈ। ਜਦੋਂ ਤੱਕ ਕੋਰੋਨਾ ਦਾ ਵੈਕਸੀਨ ਤਿਆਰ ਨਹੀਂ ਹੁੰਦਾ, ਉਸ ਸਮੇਂ ਤਕ ‘ਮਾਸਕ’ ਹੀ ਕਰੋਨਾ ਤੋਂ ਬਚਣ ਦਾ ਇਕੋ-ਇਕ ਯੋਗ ਜ਼ਰੀਆ ਸਾਬਤ ਹੋ ਰਿਹਾ ਹੈ ।

Related News

ਬੀ.ਸੀ : 10 ਸਤੰਬਰ ਤੋਂ ਮੁੜ ਖੁਲਣਗੇ ਸਕੂਲ

Rajneet Kaur

27,4265 ਡਰੱਗ ਵਾਲੀਆਂ ਸੂਈਆਂ ਕੁਈਨ ਸਿਟੀ ਪੈਟਰੌਲ ਦੇ ਪਹਿਲੇ ਸਾਲ ‘ਚ ਕੀਤੀਆਂ ਇਕੱਠੀਆਂ

Rajneet Kaur

ਕੈਨੇਡਾ: ਸੜਕ ਹਾਦਸੇ ‘ਚ ਦੋ ਪੰਜਾਬੀਆਂ ਦੀ ਹੋਈ ਮੌਤ

team punjabi

Leave a Comment