channel punjabi
Canada International News North America

ਕੰਜ਼ਰਵੇਟਿਵ ਪਾਰਟੀ ‘ਚ ਸੱਜੇ ਪੱਖੀਆਂ ਲਈ ਕੋਈ ਥਾਂ ਨਹੀਂ: Erin O’Toole

ਫੈਡਰਲ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਪਣੀ ਪਾਰਟੀ ਨੂੰ ਟਰੰਪ ਵਰਗੀ ਸਿਆਸਤ ਨਾਲ ਜੋੜੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਸਾਡੀ ਪਾਰਟੀ ਵਿੱਚ ਸੱਜੇ ਪੱਖੀਆਂ ਲਈ ਕੋਈ ਥਾਂ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਲਿਬਰਲਾਂ ਉੱਤੇ ਪਾਰਟੀ ਵਿੱਚ ਵੰਡੀਆਂ ਪਾਉਣ ਦੀ ਕੋਸਿ਼ਸ਼ ਕਰਨ ਦਾ ਦੋਸ਼ ਵੀ ਲਾਇਆ।

ਐਤਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਓਟੂਲ ਨੇ ਗਰਭਪਾਤ, ਗੇਅ ਰਾਈਟਸ ਤੇ ਇੰਡੀਜੀਨਸ ਲੋਕਾ ਨਾਲ ਸੁਲ੍ਹਾ ਵਰਗੇ ਮੁੱਦਿਆਂ ਉੱਤੇ ਆਪਣੇ ਵਿਚਾਰਾਂ ਨੂੰ ਸਪਸ਼ਟ ਕੀਤਾ ਤੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਵਿੱਚ ਸੱਜੇ ਪੱਖੀ ਇੰਤਹਾਪਸੰਦਾ ਤੇ ਨਸਲੀ ਪੱਧਰ ਉੱਤੇ ਦੂਜਿਆਂ ਨਾਲ ਨਫਰਤ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ।ਓਟੂਲ ਨੇ ਆਖਿਆ ਕਿ ਕੰਜ਼ਰਵੇਟਿਵ ਪਾਰਟੀ ਬਹੁਤ ਹੀ ਨਰਮ ਖਿਆਲਾਂ ਵਾਲੀ,ਵਿਵਹਾਰਕ ਤੇ ਮੁੱਖ ਧਾਰਾ ਨਾਲ ਜੁੜੀ ਹੋਈ ਪਾਰਟੀ ਹੈ ਤੇ ਜਿਸ ਦੀ ਕੈਨੇਡੀਅਨ ਸਿਆਸਤ ਵਿੱਚ ਅਹਿਮ ਥਾਂ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਸਾਰਾ ਧਿਆਨ ਇਸ ਵੇਲੇ ਕੈਨੇਡਾ ਦੇ ਅਰਥਚਾਰੇ ਨੂੰ ਜਲਦ ਤੋਂ ਜਲਦ ਲੀਹ ਉੱਤੇ ਲਿਆਉਣ ਵੱਲ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਲੱਗਿਆ ਹੋਇਆ ਹੈ। ਉਹ ਕੇਨੇਡੀਅਨਾਂ ਦੇ ਭਵਿੱਖ ਨੂੰ ਹੋਰ ਸਕਿਓਰ ਕਰਨਾ ਚਾਹੁੰਦੇ ਹਨ। ਸਾਡੀ ਪਾਰਟੀ ਵਿੱਚ ਸੱਜੇ ਪੱਖੀ ਸੋਚ ਵਾਲਿਆਂ ਲਈ ਕੋਈ ਥਾਂ ਨਹੀਂ।

ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਹਫਤੇ ਲਿਬਰਲ ਪਾਰਟੀ ਵੱਲੋਂ ਆਪਣੇ ਮੈਂਬਰਾਂ ਨੂੰ ਭੇਜੇ ਗਏ ਫੰਡਰੇਜਿ਼ੰਗ ਲੈਟਰ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਓਟੂਲ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਵੰਡੀਆਂ ਪਾਉਣ ਵਾਲੀ ਸਿਆਸਤ ਨੂੰ ਹਵਾ ਦੇ ਰਹੇ ਹਨ ਤੇ ਸੱਜੇ ਪੱਖੀ ਸੋਚ ਰੱਖਣ ਵਾਲਿਆਂ ਨੂੰ ਸ਼ਹਿ ਦੇ ਰਹੇ ਹਨ। ਇਸ ਦੇ ਜਵਾਬ ਵਿੱਚ ਹੀ ਓਟੂਲ ਦਾ ਇਹ ਬਿਆਨ ਆਇਆ।

Related News

ਕੈਨੇਡਾ: ਸਟ੍ਰੋਬੈਰੀ ਹਿੱਲ ਤੋਂ ਵੈਨਕੂਵਰ ਵਿਚ ਭਾਰਤੀ ਦੂਤਾਵਾਸ ਤੱਕ ਕੱਢੀ ਗਈ ਤਿਰੰਗਾ ਯਾਤਰਾ ਰੈਲੀ

Rajneet Kaur

ਕੈਨੇਡਾ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 98 ਹਜ਼ਾਰ ਤੋਂ ਹੋਈ ਪਾਰ

team punjabi

ਟੋਰਾਂਟੋ ਪੁਲਿਸ ਫੋਰਸ ਦੇ ਗੁੰਮਸ਼ੁਦਾ ਵਿਅਕਤੀਆਂ ਦੀ ਜਾਂਚ ਦੇ ਪ੍ਰਬੰਧਨ ਦੀ ਸੁਤੰਤਰ ਸਮੀਖਿਆ ਅੱਜ ਕੀਤੀ ਜਾਣੀ ਹੈ ਜਾਰੀ

Rajneet Kaur

Leave a Comment