channel punjabi
International KISAN ANDOLAN News

ਕੰਗਣਾ ਦੀ ਬੋਲਤੀ ਬੰਦ ਕਰਨ ਵਾਲੀ 80 ਸਾਲਾ ਬੇਬੇ ਦਾ ‘ਮਦਰ ਆਫ ਇੰਡੀਆ’ ਐਵਾਰਡ ਨਾਲ ਸਨਮਾਨ

ਨਵੀਂ ਦਿੱਲੀ/ਚੰਡੀਗੜ੍ਹ: ਕਿਸਾਨੀ ਅੰਦੋਲਨ ਦੇ 32ਵੇਂ ਦਿਨ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਹੌਂਸਲਾ ਪਹਿਲੇ ਦਿਨ ਵਾਂਗ ਹੀ ਬੁਲੰਦ ਹੈ। ਅੰਦੋਲਨ ਵਿੱਚ ਸ਼ਾਮਲ ਕਿਸਾਨ ਉਹਨਾਂ ਲੋਕਾਂ ਨੂੰ ਵੀ ਠੋਕਵਾਂ ਜਵਾਬ ਦੇ ਰਹੇ ਹਨ ਜਿਹੜੇ ਸਸਤੀ ਸ਼ੋਹਰਤ ਦੇ ਚੱਕਰ ਵਿੱਚ ਕਿਸਾਨ ਅੰਦੋਲਨ ਦਾ ਵਿਰੋਧ ਕਰਦੇ ਹੋਏ ਚੰਗਾ-ਮੰਦਾ ਬੋਲ ਰਹੇ ਹਨ। ਤੁਹਾਨੂੰ ਯਾਦ ਹੋਵੇਗਾ ਕਰੀਬ ਚਾਰ ਹਫ਼ਤੇ ਪਹਿਲਾਂ ਕੰਗਣਾ ਰਣੌਤ ਨੇ ਟਵੀਟ ਕਰਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਇਕ ਬਜ਼ੁਰਗ ਬੇਬੇ ਜੀ ਬਾਰੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਸੀ। ਜਿਸ ਤੋਂ ਬਾਅਦ ਦੁਨੀਆ ਭਰ ਤੋਂ ਕੰਗਣਾ ਨੂੰ ਲਾਹਨਤਾਂ ਮਿਲਿਆਂ ਸਨ। ਇੰਨਾਂ ਹੀ ਨਹੀਂ ਬਜ਼ੁਰਗ ਬੇਬੇ ਜੀ ਨੇ ਵੀ ਕੰਗਣਾ ਨੂੰ ਠੋਕਵਾਂ ਜਵਾਬ ਦਿੱਤਾ ਸੀ।

ਇਹਨਾਂ ਬਜ਼ੁਰਗ ਬੇਬੇ ਜੀ ਦਾ ਨਾਂ ਮਹਿੰਦਰ ਕੌਰ ਹੈ, ਉਮਰ 80 ਸਾਲ, ਜ਼ਿਲ੍ਹਾ ਬਠਿੰਡਾ । ਕਿਸਾਨ ਅੰਦੋਲਨ ਵਿੱਚ ਪ੍ਰਸਿੱਧ ਹੋਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬਜ਼ੁਰਗ ਮਹਿੰਦਰ ਕੌਰ ਨੂੰ ‘ਮਦਰ ਆਫ ਇੰਡੀਆ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਐਤਵਾਰ ਨੂੰ ਇਹ ਐਵਾਰਡ ਸੁਪਰੀਮ ਸਿੱਖ ਸੁਸਾਇਟੀ ਆਕਲੈਂਡ ਅਤੇ ਕਬੱਡੀ ਫਾਊਂਡੇਸ਼ਨ ਆਫ ਨਿਊਜ਼ੀਲੈਂਡ ਵਲੋਂ ਪ੍ਰਦਾਨ ਕੀਤਾ ਗਿਆ । ਇਸ ਦੌਰਾਨ ਬੇਬੇ ਜੀ ਨੂੰ ਸੋਨੇ ਦੇ ਤਗਮੇ ਨਾਲ ਨਵਾਜਿਆ ਗਿਆ।

ਦੱਸ ਦਈਏ ਕਿ 80 ਸਾਲਾ ਬਜ਼ੁਰਗ ਮਹਿੰਦਰ ਕੌਰ ਕੁਝ ਦਿਨ ਪਹਿਲਾਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਈ ਸੀ। ਉਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪਾ ਬਾਲੀਵੁੱਡ ਅਦਾਕਾਰ ਕੰਗਨਾ ਰਨੌਤ ਨੇ ਉਸ ਖਿਲਾਫ ਭੱਦੀ ਸ਼ਬਦਾਵਲੀ ਵਰਤਦੇ ਹੋਏ ਕਿਹਾ ਸੀ ਕਿ ਇਹ ਮਹਿਲਾਵਾਂ ਸੌ-ਸੌ ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਈਆਂ ਹਨ। ਕੰਗਨਾ ਰਨੌਤ ਦਾ ਇਹ ਟਵੀਟ ਕਾਫੀ ਵਾਇਰਲ ਹੋਇਆ ਸੀ ਤੇ ਲੱਖਾਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਕੰਗਨਾ ਰਣੌਤ ਨੂੰ ਮੂੰਹ-ਤੋੜ ਜਵਾਬ ਦਿੰਦੇ ਹੋਏ 80 ਸਾਲਾ ਬਜ਼ੁਰਗ ਮਹਿੰਦਰ ਕੌਰ ਨੇ ਕਿਹਾ ਸੀ ਕਿ ਮੈਂ ਉਸ ਨੂੰ 700 ਰੁਪਏ ਦਿੰਦੀ ਹਾਂ, ਮੇਰੇ ਖੇਤ ਵਿੱਚ ਆ ਕੇ ਕੰਮ ਕਰੇ।

ਬੇਬੇ ਮਹਿੰਦਰ ਕੌਰ ਨੇ ਸਨਮਾਨ ਹਾਸਲ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਾਨੂੰ ਮਾਣ ਸਨਮਾਨ ਦਿੱਤਾ ਤੇ ਮੈਂ ਫਿਰ ਉਸ ਕੰਗਨਾ ਰਣੌਤ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਖੇਤ ਵਿੱਚ ਆ ਕੇ ਕੰਮ ਕਰੇ, ਮੈਂ ਉਸ ਨੂੰ ਪੈਸੇ ਦੇਵਾਂਗੀ। ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਇਹ ਕਾਨੂੰਨ ਲੈ ਕੇ ਆਈ ਹੈ, ਇਸ ਨੂੰ ਵਾਪਸ ਕਰਨੇ ਚਾਹੀਦੇ ਹਨ ਤੇ ਆਉਂਦੇ ਦਿਨਾਂ ਵਿੱਚ ਵੀ ਮੈਂ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਵਾਂਗੀ।

Related News

ਕੋਰੋਨਾ ਵੈਕਸੀਨ ਆਉਣ ਸਾਰ ਹੀ ਵੰਡ ਪ੍ਰਕਿਰਿਆ ਹੋਵੇਗੀ ਸ਼ੁਰੂ, ਤਿਆਰੀਆਂ ਮੁਕੰਮਲ : ਮੰਤਰੀ ਡੋਮਿਨਿਕ ਲੇਬਲੈਂਕ

Vivek Sharma

BIG NEWS : ਅਮਰੀਕੀ ਰਾਸ਼ਟਰਪਤੀ JOE BIDEN ਅਤੇ PM TRUDEAU ਦਰਮਿਆਨ ਹੋਈ ਗੱਲਬਾਤ, ਚੀਨ ਨਾਲ ਨਜਿੱਠਣ ਸਮੇਤ ਕਈ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨ ਤੇ ਬਣੀ ਸਹਿਮਤੀ

Vivek Sharma

ਭਾਰਤ ਦੀ ਆਰਥਿਕ ਵਿਵਸਥਾ ਇਸ ਸਮੇਂ ਸਭ ਤੋਂ ਮਾੜੇ ਦੌਰ ਵਿੱਚ, ਵਿਸ਼ਵ ਬੈਂਕ ਨੂੰ GDP ‘ਚ 9.6 ਫ਼ੀਸਦੀ ਦੀ ਗਿਰਾਵਟ ਦੀ ਸੰਭਾਵਨਾ!

Vivek Sharma

Leave a Comment