channel punjabi
Canada International News North America

ਕ੍ਰਿਸਮਸ ਮੌਕੇ ਹੈਮਿਲਟਨ’ਚ ਬਿਜਲੀ ਰਹੀ ਗੁਲ

ਕੈਨੇਡਾ ਦੇ ਸ਼ਹਿਰ ਹੈਮਿਲਟਨ ਵਿਚ ਕ੍ਰਿਸਮਸ ਵਾਲੇ ਦਿਨ ਬਰਫੀਲੇ ਮੀਂਹ ਤੋਂ ਬਾਅਦ ਬਹੁਤੇ ਲੋਕਾਂ ਨੂੰ ਹਨ੍ਹੇਰੇ ਵਿਚ ਹੀ ਰਹਿਣਾ ਪਿਆ। ਬਿਜਲੀ ਜਾਣ ਕਾਰਨ ਲੋਕ ਘਰਾਂ ਵਿਚ ਵੀ ਕ੍ਰਿਸਮਸ ਦਾ ਜਸ਼ਨ ਚੰਗੀ ਤਰ੍ਹਾਂ ਨਾ ਮਨਾ ਸਕੇ। ਬਿਜਲੀ ਦੇ ਕੱਟ ਨੇ ਫਲੈਮਬਰੋ ਖੇਤਰ ਨੂੰ ਪ੍ਰਭਾਵਤ ਕੀਤਾ ਅਤੇ ਇਹ ਕੱਟ ਸ਼ਾਮ 5:30 ਵਜੇ ਦੇ ਕਰੀਬ ਲੱਗਿਆ।

ਅਲੈਕਟਰਾ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਇਹ ਸਮੱਸਿਆ ਦਰੱਖਤ ਦੇ ਡਿੱਗਣ ਕਾਰਨ ਹੋਈ ਹੈ।ਇਸ ਦੌਰਾਨ ਉਨ੍ਹਾਂ ਨੂੰ 8,719 ਗਾਹਕਾਂ ਨੇ ਬਿਜਲੀ ਵਿਭਾਗ ਨੂੰ ਫੋਨ ਕਰਕੇ ਇਸ ਬਾਰੇ ਸ਼ਿਕਾਇਤ ਦਰਜ ਕੀਤੀ। ਕ੍ਰਿਸਮਸ ਦਿਵਸ ਦੇ ਅਖੀਰ ਵਿਚ 1000 ਤੋਂ ਵੀ ਘੱਟ ਘਰਾਂ ਦੀ ਅਜੇ ਵੀ ਬਿਜਲੀ ਨਹੀਂ ਸੀ, ਕਿਉਂਕਿ ਹਾਈਡ੍ਰੋ ਵਨ ਦੇ ਚਾਲਕ ਦਲ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਸ਼ਾਮ ਦੇ ਵਿਚਕਾਰ ਲਗਭਗ 2,000 ਘਰਾਂ ਨੂੰ ਬਿਜਲੀ ਠੀਕ ਕੀਤੀ। ਸਹੂਲਤ ਨੇ ਦੱਸਿਆ ਕਿ ਲਗਭਗ ਰਾਤ ਦੇ 9 ਵਜੇ ਦੇ ਕਰੀਬ ਕਈ ਘਰਾਂ ‘ਚ ਬਿਜਲੀ ਵਾਪਸ ਬਹਾਲ ਹੋ ਗਈ ਸੀ ਅਤੇ ਬਹੁਤੇ ਘਰ ਅਜੇ ਵੀ ਬਿਨਾਂ ਬਿਜਲੀ ਦੇ ਰਹਿ ਰਹੇ ਸਨ। ਤੜਕੇ 3 ਵਜੇ ਤੱਕ ਬਾਕੀ ਘਰਾਂ ਦੀ ਬਿਜਲੀ ਠੀਕ ਹੋ ਸਕੀ ਤੇ ਲੋਕ ਇਸ ਦੌਰਾਨ ਪਰੇਸ਼ਾਨ ਹੀ ਰਹੇ।

Related News

ਕੰਮ ਤੇ ਮੁੜ ਪਰਤਣ ਵਾਲੇ ਨੂੰ ਸੂਬਾ ਸਰਕਾਰ ਦੇਵੇਗੀ 2,000 ਡਾਲਰ

team punjabi

ਰੇਜੀਨਾ ਦੇ ਵਾਲਮਾਰਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਖਤਰਾ, ਜਾਰੀ ਕੀਤੀ ਐਡਵਾਇਜ਼ਰੀ

Vivek Sharma

ਓਂਟਾਰੀਓ: ਪ੍ਰੀਮੀਅਰ ਡੱਗ ਫੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਵਲੋਂ ਪ੍ਰੋਵਿੰਸ ‘ਚ ਸਭ ਤੋਂ ਵੱਡੀ ਫਲੂ ਟੀਕਾਕਰਨ ਮੁਹਿੰਮ ਦਾ ਐਲਾਨ

Rajneet Kaur

Leave a Comment