channel punjabi
Canada International News North America

ਕ੍ਰਿਸਮਸ ਮੌਕੇ ਟੋਰਾਂਟੋ ਵਿਚ ਪੈ ਸਕਦੈ ਭਾਰੀ ਮੀਂਹ: ਵਾਤਾਵਰਣ ਕੈਨੇਡਾ

ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਕ੍ਰਿਸਮਸ ਮੌਕੇ ਟੋਰਾਂਟੋ ਵਿਚ ਭਾਰੀ ਮੀਂਹ ਪੈ ਸਕਦਾ ਹੈ। ਵਾਤਾਵਰਣ ਕੈਨੇਡਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ 15 ਤੋਂ 25 ਐੱਮ. ਐੱਮ. ਤੱਕ ਭਾਰੀ ਮੀਂਹ ਪੈ ਸਕਦਾ ਹੈ।

ਵੀਰਵਾਰ ਰਾਤ ਨੂੰ, ਮੀਂਹ ਦੇ ਨਾਲ ਬਰਫ ਪੈਣ ਕਾਰਨ ਠੰਡ ਹੋਰ ਵੱਧ ਹੋਣ ਦੇ ਆਸਾਰ ਹਨ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਬਰਫਬਾਰੀ ਹੋਵੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਘਰੋਂ ਕੰਮ ਲਈ ਨਿਕਲਣ ਤੇ ਫਿਰ ਕਾਹਲੀ ਨਾ ਕਰਨ ਕਿਉਂਕਿ ਹੋ ਸਕਦਾ ਹੈ ਕਿ ਕੋਈ ਰਾਹ ਬੰਦ ਹੋਵੇ।

ਇਸ ਦੇ ਨਾਲ ਹੀ ਡਰਾਈਵਰਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਧਿਆਨ ਨਾਲ ਡਰਾਈਵਿੰਗ ਕਰਨ ਕਿਉਂਕਿ ਸੜਕਾਂ ‘ਤੇ ਤਿਲਕਣ ਹੋਣ ਕਾਰਨ ਦੁਰਘਟਨਾਵਾਂ ਵਾਪਰਨ ਦਾ ਖਤਰਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਵਿਚ ਤਾਲਾਬੰਦੀ ਕਾਰਨ ਲੋਕਾਂ ਨੂੰ ਬਿਨਾਂ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

Related News

ਸਕਾਰਬੋਰੋ ‘ਚ ਟੀਕੇ ਦੀ ਘਾਟ ਕਾਰਨ ਦੋ COVID-19 ਟੀਕੇ ਕਲੀਨਿਕ ਅਸਥਾਈ ਤੌਰ ‘ਤੇ ਹੋਣਗੇ ਬੰਦ

Rajneet Kaur

ਬੀਸੀਜੀ ਦਾ ਟੀਕਾ ਕੋਵਿਡ -19 ਵਿਰੁੱਧ ਲੜਾਈ ਵਿੱਚ ਹੋ ਸਕਦੈ ਕਾਰਗਰ : ਅਧਿਐਨ

Rajneet Kaur

ਟੋਰਾਂਟੋ ਦੇ ਮੇਨ ਹਾਈਵੇ ਤੇ ਇੱਕ ਉਡਦੇ ਹੋਏ ਟਾਇਰ ਨੇ ਲਈ 24 ਸਾਲਾ ਵਿਅਕਤੀ ਦੀ ਜਾਨ

Rajneet Kaur

Leave a Comment