channel punjabi
Canada International News North America

ਕੌਮਾਂਤਰੀ ਪੱਧਰ ‘ਤੇ ਹੋ ਰਹੀ ਅਲੋਚਨਾ ਮਗਰੋਂ ਗਾਜ਼ੀਪੁਰ ਸਰਹੱਦ ‘ਤੇ ਲਗਾਈਆਂ ਗਈਆਂ ਕਿੱਲਾਂ ਨੂੰ ਦਿੱਲੀ ਪੁਲਿਸ ਨੇ ਹਟਵਾਇਆ

ਗਾਜ਼ੀਪੁਰ ਸਰਹੱਦ ‘ਤੇ ਦਿੱਲੀ ਪੁਲਿਸ ਵਲੋਂ 2 ਦਿਨ ਪਹਿਲਾਂ ਸੜਕਾਂ ‘ਤੇ ਲਗਾਈਆਂ ਗਈਆਂ ਕਿੱਲਾਂ ਨੂੰ ਵੀਰਵਾਰ ਸਵੇਰੇ ਦਿੱਲੀ ਪੁਲਿਸ ਨੇ ਹਟਾ ਦਿੱਤੀਆਂ। ਪੁਲਿਸ ਨੇ ਇਹ ਕਾਰਵਾਈ ਕੌਮਾਂਤਰੀ ਪੱਧਰ ‘ਤੇ ਹੋ ਰਹੀ ਅਲੋਚਨਾ ਮਗਰੋਂ ਕੀਤੀ ਹੈ। ਹਾਲਾਂਕਿ ਬਾਅਦ ‘ਚ ਪੁਲਿਸ ਨੇ ਸਫ਼ਾਈ ਦਿੱਤੀ ਕਿ ਅਜਿਹੇ ਵੀਡੀਓ ਅਤੇ ਤਸਵੀਰਾਂ ਪ੍ਰਸਾਰਿਤ ਹੋ ਰਹੀਆਂ ਹਨ, ਜਿਸ ‘ਚ ਇਹ ਦਿਖਾਇਆ ਜਾ ਰਿਹਾ ਹੈ ਕਿ ਗਾਜ਼ੀਪੁਰ ਸਰਹੱਦ ਤੋਂ ਕਿੱਲਾਂ ਹਟਾਈਆਂ ਜਾ ਰਹੀਆਂ ਹਨ। ਸਗੋਂ ਕਿ ਇਨ੍ਹਾਂ ਕਿੱਲਾਂ ਦੀ ਜਗ੍ਹਾ ਬਦਲੀ ਜਾ ਰਹੀ ਹੈ। ਸਰਹੱਦ ‘ਤੇ ਤਿਆਰੀਆਂ ਪਹਿਲਾਂ ਵਰਗੀਆਂ ਹੀ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਕਿੱਲਾਂ ਨੂੰ ਪੁੱਟਿਆ ਜਾ ਰਿਹਾ ਸੀ, ਜਦੋਂ ਇਹ ਵੀਡੀਓ ਕਾਫੀ ਵਾਇਰਲ ਹੋ ਗਈ ਤਾਂ ਦਿੱਲੀ ਪੁਲੀਸ ਨੇ ਇਸ ‘ਤੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿੱਲਾਂ ਨੂੰ ਸਿਰਫ਼ ਦੀ ਰੀਪੁਜ਼ੀਸ਼ਨ ਕੀਤਾ ਗਿਆ ਹੈ ਯਾਨੀ ਕਿ ਉਸ ਦੀ ਜਗ੍ਹਾ ਬਦਲੀ ਗਈ ਹੈ।


ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਕਿਸਾਨਾਂ ਨੂੰ ਮਿਲਣ ਲਈ 10 ਵਿਰੋਧੀ ਦਲਾਂ ਦੇ ਸੰਸਦ ਮੈਂਬਰ ਗਾਜ਼ੀਪੁਰ ਬਾਰਡਰ ‘ਤੇ ਪਹੁੰਚੇ ਸਨ ਪਰ ਉਨ੍ਹਾਂ ਨੂੰ ਕਿਸਾਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

Related News

JOE BIDEN, OBAMA ਅਤੇ ਹੋਰ ਦਿੱਗਜ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲੇ ਗ੍ਰਾਹਮ ਈਵਾਨ ਕਲਾਰਕ ਨੂੰ ਤਿੰਨ ਸਾਲ ਦੀ ਸਜ਼ਾ

Vivek Sharma

ਕਿਸਾਨਾਂ ਨੇ ਮੁੜ ਬਦਲੀ ਰਣਨੀਤੀ, ਪੰਜਾਬ ‘ਚ ਮਹਾਂਪੰਚਾਇਤਾਂ ਰੱਦ, ਸਿੰਘੂ ਬਾਰਡਰ ਅਤੇ ਟੀਕਰੀ ਸਰਹੱਦ ‘ਤੇ ਕਿਸਾਨ ਹੋਣਗੇ ਇਕੱਠੇ

Vivek Sharma

ਚੋਣ ਜਿੱਤਿਆ ਤਾਂ ਭਾਰਤ ਨਾਲ ਸਬੰਧਾਂ ਨੂੰ ਹੋਰ ਸੁਧਾਰਾਂਗੇ : ਜੋ ਬਿਡੇਨ

Vivek Sharma

Leave a Comment