channel punjabi
Canada International News North America

ਕੋਵਿਡ-19 ਮਹਾਂਮਾਰੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਨੂੰ 3.4 ਬਿਲੀਅਨ ਡਾਲਰ ਦਾ ਹੋ ਸਕਦੈ ਘਾਟਾ : ਸਟੈਟੇਸਟਿਕਸ ਕੈਨੇਡਾ

ਕੋਵਿਡ-19 ਮਹਾਂਮਾਰੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਇਸ ਸਾਲ 3.4 ਬਿਲੀਅਨ ਡਾਲਰ ਗੁਆ ਸਕਦੀਆਂ ਹਨ। ਇਹ ਖੁਲਾਸਾ ਸਟੈਟੇਸਟਿਕਸ ਕੈਨੇਡਾ ਦੀ ਰਿਪੋਰਟ ਤੋਂ ਹੋਇਆ ਹੈ।

ਫੌਰਨ ਸਟੂਡੈਂਟਸ ਦੀ ਗਿਣਤੀ ਵਿੱਚ ਆਈ ਕਮੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਨੂੰ ਇਹ ਨੁਕਸਾਨ ਜਰਨਾ ਹੋਵੇਗਾ। ਇਸ ਹਫਤੇ ਪ੍ਰਕਾਸ਼ਿਤ ਹੋਈ ਰਿਪੋਰਟ ਵਿੱਚ ਸਟੈਟੇਸਟਿਕਸ ਕੈਨੇਡਾ ਨੇ 2020-2021 ਸਕੂਲ ਯੀਅਰ ਲਈ ਅੰਦਾਜ਼ਨ ਯੂਨੀਵਰਸਿਟੀ ਬਜਟ ਵਿੱਚ ਪਏ ਘਾਟੇ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ।

ਏਜੰਸੀ ਨੇ ਆਖਿਆ ਕਿ ਯੂਨੀਵਰਸਿਟੀ ਨੂੰ ਬਹੁਤੀ ਕਮਾਈ ਟਿਊਸ਼ਨ ਫੀਸ ਤੋਂ ਹੀ ਹੁੰਦੀ ਹੈ। 2013-2014 ਵਿੱਚ ਸਕੂਲ ਫੰਡਿੰਗ ਦਾ ਬਹੁਤਾ ਹਿੱਸਾ, ਜੋ ਕਿ 24.7 ਫੀ ਸਦੀ ਬਣਦਾ ਸੀ, ਟਿਊਸ਼ਨ ਫੀਸ ਤੋਂ ਹੀ ਆਇਆ ਸੀ ਅਤੇ 2018-19 ਵਿੱਚ ਟਿਊਸ਼ਨ ਫੀਸ ਤੋਂ 29.4 ਫੀਸਦੀ ਕਮਾਈ ਹੋਈ ਸੀ। ਯੂਨੀਵਰਸਿਟੀ ਦੀ ਆਮਦਨ ਸਰਕਾਰੀ ਫੰਡਾਂ ਤੋਂ ਵੀ ਹੁੰਦੀ ਹੈ, ਜੋ ਕਿ 45.8 ਫੀਸਦੀ ਤੱਕ ਹੈ।

ਸਟੈਟੇਸਟਿਕਸ ਕੈਨੇਡਾ ਨੇ ਆਖਿਆ ਕਿ ਟਿਊਸ਼ਨ ਫੀਸ ਵਿੱਚ ਵਾਧਾ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਕਾਰਨ ਹੋਇਆ। ਵਿਦੇਸ਼ੀ ਵਿਦਿਆਰਥੀ ਕੈਨੇਡੀਅਨ ਨਾਗਰਿਕਾਂ ਨਾਲੋਂ ਪੰਜ ਗੁਣਾਂ ਵਧੇਰੇ ਫੀਸ ਅਦਾ ਕਰਦੇ ਹਨ। 2017-18 ਵਿੱਚ ਇੱਕਲੇ ਫੌਰਨ ਵਿਦਿਆਰਥੀਆਂ ਨੇ ਟਿਊਸ਼ਨ ਫੀਸ ਦਾ 40 ਫੀਸਦੀ ਅਦਾ ਕੀਤਾ। ਇਸ ਲਈ ਸਟੈਟੇਸਟਿਕਸ ਕੈਨੇਡਾ ਅਨੁਸਾਰ ਯੂਨੀਵਰਸਿਟੀਜ਼ ਨੂੰ ਇਸ ਵਾਰੀ 377 ਮਿਲੀਅਨ ਡਾਲਰ ਤੋਂ ਲੈ ਕੇ 3.4 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਜਿਸ ਤੋਂ ਭਾਵ ਹੈ ਕਿ ਇਸ ਅਕਾਦਮਿਕ ਸਾਲ ਵਿੱਚ 0.8 ਫੀਸਦੀ ਤੋਂ 7.5 ਫੀਸਦੀ ਦਾ ਘਾਟਾ ਹੋ ਸਕਦਾ ਹੈ।

Related News

19 ਸਾਲਾ ਕੁੜੀ ‘ਤੇ ਜਾਨਲੇਵਾ ਹਮਲਾ, ਪੁਲਿਸ ਨੇ ਪੀੜਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਕਰਵਾਇਆ ਭਰਤੀ

Vivek Sharma

Labour Day 2020: ਓਟਾਵਾ ਵਿੱਚ ਲੇਬਰ ਡੇਅ ਦੇ ਮੌਕੇ ਕੀ ਕੁਝ  ਖੁੱਲ੍ਹਾ ਅਤੇ ਬੰਦ ਰਹੇਗਾ?

Rajneet Kaur

ਕੈਨੇਡਾ ਵਿੱਚ ਸਕੂਲ ਖੋਲ੍ਹਣ ‘ਤੇ ਮਾਹਿਰਾਂ ਨੇ ਦਿੱਤੀ ਚਿਤਾਵਨੀ, ਇਜ਼ਰਾਈਲ ਦੀ ਘਟਨਾ ਤੋਂ ਸਬਕ ਲੈਣ ਦੀ ਦਿੱਤੀ ਨਸੀਹਤ

Vivek Sharma

Leave a Comment