channel punjabi
Canada International News North America

ਕੋਵਿਡ 19 ਦੇ ਮਾਮਲੇ ਭਾਂਵੇ ਘਟ ਰਹੇ ਹਨ ਪਰ ਜੇਕਰ ਲੋਕਾਂ ਨੇ ਅਣਗਹਿਲੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਕੋਰੋਨਾ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋ ਸਕਦੈ:ਡਾ. ਡੀਨਾ ਹਿਨਸ਼ਾਅ

ਡਾ. ਡੀਨਾ ਹਿਨਸ਼ਾਅ ਨੇ ਬੁੱਧਵਾਰ ਨੂੰ ਇਕ ਕਾਨਫਰੰਸ ਵਿਚ ਕਿਹਾ ਕਿ ਕੋਵਿਡ 19 ਦੇ ਮਾਮਲੇ ਭਾਂਵੇ ਘਟ ਰਹੇ ਹਨ ਪਰ ਜੇਕਰ ਲੋਕਾਂ ਨੇ ਅਣਗਹਿਲੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਕੋਰੋਨਾ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋ ਸਕਦਾ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ਵਿੱਚ ਕੋਵਿਡ 19 ਪੀੜਿਤ 604 ਵਿਅਕਤੀ ਦਾਖਲ ਹਨ ਜਿਨ੍ਹਾਂ ਵਿੱਚੋਂ 110 ਗੰਭੀਰ ਦੇਖਭਾਲ ਵਿੱਚ ਹਨ।

ਅਲਬਰਟਾ ਸੂਬੇ ਵਿਚ 11 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।ਅਲਬਰਟਾ ਵਿਚ ਬੁੱਧਵਾਰ ਨੂੰ ਕੋਵਿਡ -19 ਦੇ 459 ਨਵੇਂ ਕੇਸ ਅਤੇ 12 ਹੋਰ ਮੌਤਾਂ ਦੀ ਰਿਪੋਰਟ ਕੀਤੀ ਗਈ। ਇਸ ਦੌਰਾਨ 12,800 ਲੋਕਾਂ ਦਾ ਟੈਸਟ ਕੀਤਾ ਗਿਆ ਹੈ। ਸੂਬੇ ਵਿਚ ਹੁਣ 8,203 ਐਕਟਿਵ ਕੇਸ ਹਨ।

ਡਾਕਟਰ ਹਿਨਸ਼ਾਅ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਕੋਰੋਨਾ ਕਾਰਨ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਬੰਦ ਹੋਣ ਕਿਨਾਰੇ ਆ ਗਿਆ ਹੈ ਤੇ ਇਸੇ ਲਈ ਲੋਕ ਤਾਲਾਬੰਦੀ ਦਾ ਵਿਰੋਧ ਕਰ ਰਹੇ ਹਨ ਤੇ ਜਲਦੀ ਦੁਕਾਨਾਂ ਖੋਲ੍ਹਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਆਪਣੇ ਇਲਾਕੇ ਨੂੰ ਦੇਖ ਕੇ ਕਹਿ ਰਹੇ ਹਨ ਕਿ ਕੋਰੋਨਾ ਖ਼ਤਮ ਹੀ ਹੋ ਗਿਆ ਹੈ ਜਦਕਿ ਸੂਬੇ ਵਿਚ ਅਜੇ ਵੀ ਕੋਰੋਨਾ ਦੇ ਮਾਮਲੇ ਦਰਜ ਹੋ ਰਹੇ ਹਨ।

Related News

ਮਲੋਟ ‘ਚ ਭਾਜਪਾ ਵਿਧਾਇਕ਼ ਨਾਲ ਬਦਸਲੂਕੀ, ਪਾੜੇ ਕੱਪੜੇ ਕਾਰ ‘ਤੇ ਪੋਤੀ ਕਾਲਖ਼

Vivek Sharma

ਓਸ਼ਾਵਾ ‘ਚ ਅੱਜ ਇੱਕ ਗੰਭੀਰ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਪਰਿਵਾਰਕ ਮੈਂਬਰਾਂ ਲਈ ਡਰਾਈਵ ਪਾਸਟ ਯਾਤਰਾ( drive-past visitation) ਹੋਵੇਗੀ

Rajneet Kaur

ਨੌਰਥ ਯਾਰਕ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਵਾਹਨ ‘ਚ ਮਿਲੀ ਲਾਸ਼

Rajneet Kaur

Leave a Comment