channel punjabi
Canada International News North America

ਕੋਵਿਡ-19 ਦੇ ਪਸਾਰ ਦੇ ਮੁੱਦੇ ਉੱਤੇ ਜਾਗਰੂਕਤਾ ਫੈਲਾਉਣ ਲਈ ਡਾਕਟਰਾਂ, ਵਕੀਲਾਂ, ਹੈਲਥਕੇਅਰ, ਵਾਲੰਟੀਅਰਜ਼ ਵੱਲੋਂ ਕੈਨੇਡੀਅਨ ਸਾਊਥ ਏਸ਼ੀਅਨ ਕੋਵਿਡ-19 ਟਾਸਕਫੋਰਸ ਕੀਤੀ ਗਈ ਤਿਆਰ

ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ ਕੋਵਿਡ-19 ਦੇ ਪਸਾਰ ਦੇ ਮੁੱਦੇ ਉੱਤੇ ਜਾਗਰੂਕਤਾ ਫੈਲਾਉਣ ਲਈ ਡਾਕਟਰਾਂ, ਵਕੀਲਾਂ, ਹੈਲਥਕੇਅਰ ਪ੍ਰੋਫੈਸ਼ਨਲਜ਼, ਕਾਰੋਬਾਰੀ ਆਗੂਆਂ ਤੇ ਵਾਲੰਟੀਅਰਜ਼ ਵੱਲੋਂ ਸਾਂਝੇ ਤੌਰ ਉੱਤੇ ਕੈਨੇਡੀਅਨ ਸਾਊਥ ਏਸ਼ੀਅਨ ਕੋਵਿਡ-19 ਟਾਸਕਫੋਰਸ ਤਿਆਰ ਕੀਤੀ ਗਈ ਹੈ।

ਇਹ ਗੈਰ ਸਿਆਸੀ ਆਰਗੇਨਾਈਜ਼ੇਸ਼ਨ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਜਾਗਰੂਕਤਾ ਫੈਲਾਉਣ ਉੱਤੇ ਕੇਂਦਰਿਤ ਹੈ। ਇਹ ਟੀਚਾ ਲੋਕਾਂ ਨੂੰ ਸਿੱਖਿਅਤ ਕਰਕੇ ਤੇ ਜਾਗਰੂਕ ਕਰਕੇ ਪੂਰਾ ਕੀਤਾ ਜਾ ਸਕਦਾ ਹੈ।

ਸਾਊਥ ਏਸ਼ੀਅਨ ਕਮਿਊਨਿਟੀ ਪੀਲ ਦੀ ਕੁੱਲ ਆਬਾਦੀ ਦਾ ਇੱਕ ਤਿਹਾਈ ਹਿੱਸਾ ਹੈ। ਪਰ ਇਸ ਸਮੇਂ ਇੱਥੇ ਮਿਲੇ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚੋਂ ਅੱਧੇ ਦੇ ਲੱਗਭਗ ਇਸ ਕਮਿਊਨਿਟੀ ਨਾਲ ਹੀ ਸਬੰਧਤ ਹਨ। ਇੱਥੇ ਦੱਸਣਾ ਬਣਦਾ ਹੈ ਕਿ ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਬਹੁਤੇ ਮੈਂਬਰ ਅਸੈਂਸ਼ੀਅਲ ਵਰਕਰਜ਼ ਹਨ ਤੇ ਕੈਨੇਡੀਅਨਾਂ ਨੂੰ ਹਾਈ ਰਿਸਕ ਏਰੀਆ ਵਿੱਚ ਜਾ ਕੇ ਫੂਡ ਸਪਲਾਈ, ਹੈਲਥਕੇਅਰ ਦੇ ਨਾਲ ਨਾਲ ਟਰਾਂਸਪੋਰਟੇਸ਼ਨ ਤੇ ਲਾਜੀਸਟਿਕਸ ਆਦਿ ਵੀ ਸਪਲਾਈ ਕਰਦੇ ਹਨ। ਕਈ ਅਜਿਹੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਸਿਹਤ ਪੱਖੋਂ ਹਾਲਾਤ ਬਹੁਤੇ ਵਧੀਆ ਨਹੀਂ ਹਨ।

ਇਸ ਟਾਸਕਫੋਰਸ ਦੇ ਸਹਿ ਬਾਨੀ ਡਾ. ਰਾਜ ਗਰੇਵਾਲ ਤੇ ਡਾ. ਸਿਮਰਪ੍ਰੀਤ ਸੰਧਾਵਾਲੀਆ ਨੇ ਆਖਿਆ ਕਿ ਮੁੱਖ ਧਾਰਾ ਨਾਲ ਜੁੜੇ ਪਬਲਿਕ ਹੈਲਥ ਮੈਸੇਜਿੰਗ ਦੇ ਢੰਗ ਸਾਊਥ ਏਸ਼ੀਅਨ ਕਮਿਊਨਿਟੀਜ਼ ਵਿੱਚ ਕੋਵਿਡ-19 ਦੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰਨ ਵਿੱਚ ਗੈਰ ਅਸਰਦਾਰ ਰਹੇ ਹਨ। ਉਨ੍ਹਾਂ ਆਖਿਆ ਕਿ ਸਬੂਤ ਅਧਾਰਤ ਸਿੱਖਿਆ, ਪਬਲਿਕ ਹੈਲਥ ਐਡਵੋਕੇਸੀ ਤੇ ਕਮਿਊਨਿਟੀ ਆਊਟਰੀਚ ਰਾਹੀਂ ਅਸੀਂ ਕਮਿਊਨਿਟੀ ਵਿੱਚ ਹੇਠਲੇ ਪੱਧਰ ਤੋਂ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜਾਗਰੂਕਤਾ ਫੈਲਾਵਾਂਗੇ। ਇਸ ਦੇ ਨਾਲ ਹੀ ਅਸੀਂ ਓਨਟਾਰੀਓ ਦੇ ਪੀਲ ਰੀਜਨ ਤੇ ਬ੍ਰਿਟਿਸ਼ ਕੋਲੰਬੀਆ ਦੀ ਫਰੇਜ਼ਰ ਹੈਲਥ ਅਥਾਰਟੀ ਨਾਲ ਜੁੜੇ ਪਬਲਿਕ ਹੈਲਥ ਅਧਿਕਾਰੀਆਂ ਤੇ ਨੀਤੀ ਘਾੜਿਆ ਨੂੰ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਸਮਝਾਉਣ ਤੇ ਸਿੱਖਿਅਤ ਕਰਨ ਦਾ ਯਤਨ ਕਰਾਂਗੇ।

Related News

ਵਿਨੀਪੇਗ:ਪ੍ਰਾਂਤ ਮੈਨੀਟੋਬਾ ਸਕੂਲਾਂ ਨੂੰ ਮਹਾਂਮਾਰੀ ਫੰਡ ਕਰਵਾਇਗਾ ਮੁਹੱਈਆ

Rajneet Kaur

ਚੀਨ ਨਾਲ ਕੈਨੇਡਾ ਦੇ ਸੰਬੰਧ ਸੁਧਰਨ ਦੀ ਆਸ,ਹਿਰਾਸਤ ਵਿਚ ਲਏ ਕੈਨੇਡੀਅਨਾਂ ਮਾਈਕਲ ਕੋਵਰੀਗ ਅਤੇ ਮਾਈਕਲ ਸਪੋਵਰ ਦੀ ਸੁਣਵਾਈ ਜਲਦੀ ਹੋਵੇਗੀ ਸ਼ੁਰੂ

Rajneet Kaur

ਪੱਛਮੀ ਵੈਨਕੂਵਰ ‘ਚ ਦੋ ਛੋਟੇ ਬੱਚਿਆ ਦੀ ਮਾਂ ਨੂੰ ਕਿਡਨੀ ਦੀ ਸਖਤ ਲੋੜ, ਮਦਦ ਦੀ ਕੀਤੀ ਅਪੀਲ

Rajneet Kaur

Leave a Comment