channel punjabi
Canada International News North America

ਕੋਵਿਡ 19 ਆਊਟਬ੍ਰੇਕ ਕਾਰਨ ਐਮੇਜ਼ੌਨ ਕੈਨੇਡਾ ਨੂੰ ਬਰੈਂਪਟਨ, ਓਨਟਾਰੀਓ ਵਿਚਲਾ ਹੈਰੀਟੇਜ ਰੋਡ ਪਲਾਂਟ ਬੰਦ ਕਰਨ ਦੇ ਹੁਕਮ

ਕੋਵਿਡ 19 ਆਊਟਬ੍ਰੇਕ ਕਾਰਨ ਐਮੇਜ਼ੌਨ ਕੈਨੇਡਾ ਨੂੰ ਬਰੈਂਪਟਨ, ਓਨਟਾਰੀਓ ਵਿਚਲਾ ਆਪਣਾ ਹੈਰੀਟੇਜ ਰੋਡ ਪਲਾਂਟ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਰੀਟੇਲ ਕੰਪਨੀ ਵੱਲੋਂ ਇਹੋ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ। ਪੀਲ ਪਬਲਿਕ ਹੈਲਥ ਫੋਰਸਿਜ਼ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਤੋਂ ਬਾਅਦ ਦੀ ਅੱਧੀ ਰਾਤ ਤੋਂ ਮਗਰੋਂ ਇਸ ਪਲਾਂਟ ਉੱਤੇ 27 ਮਾਰਚ ਤੱਕ ਸਾਰੇ ਵਰਕਰਜ਼ ਨੂੰ ਖੁਦ ਨੂੰ ਸੈਲਫ ਆਈਸੋਲੇਟ ਕਰਨ ਲਈ ਆਖਿਆ ਗਿਆ ਹੈ।

ਪੀਲ ਪਬਲਿਕ ਹੈਲਥ ਵੱਲੋਂ ਕੀਤੀ ਗਈ ਜਾਂਚ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਐਮੇਜ਼ੌਨ ਹੈਰੀਟੇਜ ਉੱਤੇ ਹਰ ਕੋਈ ਕੋਵਿਡ-19 ਦੀ ਚਪੇਟ ਵਿੱਚ ਆਇਆ ਹੋ ਸਕਦਾ ਹੈ। ਐਮਜ਼ੌਨ ਦਾ ਕਹਿਣਾ ਹੈ ਕਿ ਉਸ ਇਸ ਸੱਭ ਕਾਸੇ ਦਾ ਰਸਮੀ ਮੁਲਾਂਕਣ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਇਸ ਨਾਲ ਉਨ੍ਹਾਂ ਦੇ ਕੈਨੇਡੀਅਨ ਗਾਹਕਾਂ ਉੱਤੇ ਵੀ ਅਸਰ ਪਵੇਗਾ। ਐਮਜ਼ੌਨ ਦੇ ਬੁਲਾਰੇ ਡੇਵ ਬੌਇਰ ਨੇ ਆਖਿਆ ਕਿ ਸਾਡੇ ਕਰਮਚਾਰੀਆਂ ਦੀ ਸਿਹਤ ਤੇ ਸੇਫਟੀ ਅਤੇ ਜਿਨ੍ਹਾਂ ਕਮਿਊਨਿਟੀਜ਼ ਦੀ ਅਸੀਂ ਸੇਵਾ ਕਰਦੇ ਹਾਂ ਉਨ੍ਹਾਂ ਤੋਂ ਜਿ਼ਆਦਾ ਸਾਡੇ ਲਈ ਹੋਰ ਕੋਈ ਗੱਲ ਮਾਇਨੇ ਨਹੀਂ ਰੱਖਦੀ। ਉਨ੍ਹਾਂ ਦੀ ਮਦਦ ਲਈ ਸਾਡੇ ਤੋਂ ਜੋ ਹੋਵੇਗਾ ਅਸੀਂ ਕਰਨ ਲਈ ਤਿਆਰ ਹਾਂ। ਇਸ ਦੇ ਨਾਲ ਹੀ ਅਸੀਂ ਆਪਣੀ ਹੈਰੀਟੇਜ ਰੋਡ ਫੈਸਿਲਿਟੀ ਦੇ ਸਾਰੇ ਕਰਮਚਾਰੀਆਂ ਦੀ 100 ਫੀਸਦੀ ਟੈਸਟਿੰਗ ਨਿਯਮਿਤ ਤੌਰ ਉੱਤੇ ਕਰਵਾਉਣੀ ਚਾਹੁੰਦੇ ਹਾਂ।

ਪੀਲ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ· ਲਾਅਰੈਂਸ ਲੋਹ ਦਾ ਕਹਿਣਾ ਹੈ ਕਿ ਇਸ ਐਮੇਜ਼ੌਨ ਫੈਸਿਲਿਟੀ ਉੱਤੇ 5000 ਦੇ ਨੇੜੇ ਤੇੜੇ ਕਰਮਚਾਰੀ ਕੰਮ ਕਰਦੇ ਹਨ। ਇਨ੍ਹਾਂ ਅਸੈਂਸ਼ੀਅਲ ਵਰਕਰਜ਼ ਤੇ ਜਿਨ੍ਹਾਂ ਕਮਿਊਨਿਟੀਜ਼ ਵਿੱਚ ਇਹ ਰਹਿੰਦੇ ਹਨ ਉਸ ਦੀ ਹਿਫਾਜ਼ਤ ਕਰਨ ਲਈ ਫੌਰੀ ਕਦਮ ਚੁੱਕੇ ਜਾਣ ਦੀ ਲੋੜ ਹੈ। ਲੋਹ ਨੇ ਇਹ ਵੀ ਆਖਿਆ ਕਿ ਐਮੇਜ਼ੌਨ ਤੇ ਬਰੈਂਪਟਨ ਟਰਾਂਜਿ਼ਟ ਵਿੱਚ ਹੋਈਆਂ ਆਊਟਬ੍ਰੇਕਸ ਦਰਮਿਆਨ ਕੋਈ ਲਿੰਕ ਨਹੀਂ ਹੈ। ਬਰੈਂਪਟਨ ਟਰਾਂਜਿ਼ਟ ਨੇ ਆਖਿਆ ਕਿ ਕਈ ਇੰਪਲੌਈਜ਼ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਸਰਵਿਸ ਸਸਪੈਂਡ ਕੀਤੀ ਗਈ।

Related News

ਬ੍ਰਾਜ਼ੀਲ ਵਿੱਚ ਉਤਪੰਨ ਹੋਣ ਵਾਲਾ COVID-19 ਵੇਰੀਐਂਟ ਦਾ ਪਹਿਲਾ ਕੇਸ ਟੋਰਾਂਟੋ ਤੋਂ ਆਇਆ ਸਾਹਮਣੇ

Rajneet Kaur

ਬੀ.ਸੀ ‘ਚ ਬੰਦ ਕੀਤੇ ਜਾਣਗੇ ਨਾਈਟਕਲਬ ਤੇ ਬੈਂਕੁਅਟ ਹਾਲ : ਡਾ.ਬੋਨੀ ਹੈਨਰੀ

Rajneet Kaur

ਪੰਜਾਬਣ ਕੁੜੀ ਦੇ ਜਜ਼ਬੇ ਨੂੰ ਸਲਾਮ ! ਨਿਵੇਕਲੇ ਅੰਦਾਜ਼ ਵਿੱਚ ਕੀਤਾ ਕਿਸਾਨਾਂ ਦਾ ਸਮਰਥਨ

Vivek Sharma

Leave a Comment