channel punjabi
Canada International News

ਕੋਰੋਨਾ ਵੈਕਸੀਨ ਲਈ ਕਰਨਾ ਪਵੇਗਾ ਹਾਲੇ ਹੋਰ ਲੰਮਾ ਇੰਤਜ਼ਾਰ !

ਟੋਰਾਂਟੋ : ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਜੂਝ ਰਹੇ ਆਮ ਲੋਕਾਂ ਨੂੰ ਵੈਕਸੀਨ ਵਾਸਤੇ ਹਾਲੇ ਕੁਝ ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ । ਭਾਰਤ, ਅਮਰੀਕਾ ਸਮੇਤ ਦੁਨੀਆ ਦੇ ਚੁਨਿੰਦਾ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਦਾ ਤੋੜ ਲੱਭਣ ਅਤੇ ਇਸਦੀ ਵੈਕਸੀਨ ਲਈ ਜੀ ਤੋੜ ਮਿਹਨਤ ਕਰ ਰਹੇ ਨੇ, ਪਰ ਹਾਲੇ ਤੱਕ ਉਨ੍ਹਾਂ ਨੂੰ ਉਹ ਸਫ਼ਲਤਾ ਨਹੀਂ ਮਿਲੀ ਜਿਸ ਦੀ ਉਹ ਆਸ ਕਰ ਰਹੇ ਸਨ।
ਹੁਣ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਆਮ ਲੋਕਾਂ ਲਈ ਅਗਲੇ ਸਾਲ ਸਿਆਲਾਂ ਤੋਂ ਪਹਿਲਾਂ ਕੋਰੋਨਾ ਦੀ ਵੈਕਸੀਨ ਮਿਲਣ ਦੀ ਉਮੀਦ ਬਹੁਤ ਘੱਟ ਹੈ। ਵੈਕਸੀਨ ਵਿਕਸਿਤ ਕਰ ਰਹੇ ਵਿਗਿਆਨੀਆਂ ਨੂੰ ਲੈ ਕੇ ਕੀਤੇ ਗਏ ਇੱਕ ਸਰਵੇ ਤੋਂ ਬਾਅਦ ਇਹ ਖੁਲਾਸਾ ਕੀਤਾ ਗਿਆ ਹੈ ।

‘ਜਰਨਲ ਆਫ ਜਨਰਲ ਇੰਟਰਨਲ ਮੈਡੀਸਿਨ’ ‘ਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਮੁਤਾਬਕ ਬਹੁਤ ਛੇਤੀ ਵੀ ਹੋਇਆ ਤਾਂ ਵੀ ਅਗਲੇ ਸਾਲ ਜੂਨ ਤੋਂ ਪਹਿਲਾਂ ਆਮ ਲੋਕਾਂ ਲਈ ਵੈਕਸੀਨ ਆਉਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਇਸ ਸਾਲ 2001 ਦੀ ਸ਼ੁਰੂਆਤ ਵਿੱਚ ਵੈਕਸੀਨ ਲੱਭ ਲਈ ਜਾਵੇਗੀ । ਪਰ ਹੁਣ 2022 ਤਕ ਵੈਕਸੀਨ ਆਉਣ ਦੀ ਜ਼ਿਆਦਾ ਉਮੀਦ ਪ੍ਰਗਟਾਈ ਜਾ ਰਹੀ ਹੈ। ਅਧਿਐਨ ਕਰਨ ਵਾਲੀ ਟੀਮ ਨੇ ਇਸ ਸਾਲ ਜੂਨ ‘ਚ ਇਹ ਸਰਵੇਖਣ ਸ਼ੁਰੂ ਕੀਤਾ, ਜਿਸ ‘ਚ ਵੈਕਸੀਨ ਵਿਕਸਿਤ ਕਰ ਰਹੇ 28 ਵਿਗਿਆਨੀਆਂ ਨੂੰ ਸ਼ਾਮਲ ਕੀਤਾ ਗਿਆ।

ਅਧਿਐਨ ਰਿਪੋਰਟ ਦੇ ਲੇਖਕ ਕੈਨੇਡਾ ਦੇ ਮੈਕਗਿਲ ਯੂਨੀਵਰਸਿਟੀ ਦੇ ਜੋਨਾਥਨ ਕਿਮਮੇਲਮੈਨ ਨੇ ਕਿਹਾ ਕਿ ਸਰਵੇ ਦੌਰਾਨ ਮਾਹਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ‘ਚ ਵੈਕਸੀਨ ਤਿਆਰ ਹੋਣ ਦੀ ਉਮੀਦ ਬਹੁਤ ਘੱਟ ਹੈ, ਜਿਵੇਂ ਕਿ ਅਮਰੀਕੀ ਅਧਿਕਾਰੀ ਕਹਿ ਰਹੇ ਹਨ।

ਸਰਵੇ ਦੌਰਾਨ ਵਿਗਿਆਨੀਆਂ ਤੋਂ ਤਿੰਨ ਸੰਭਾਵਿਤ ਸਮੇਂ ਬਾਰੇ ਪੁੱਛਿਆ ਗਿਆ, ਜਦੋਂ ਆਮ ਲੋਕਾਂ ਲਈ ਵੈਕਸੀਨ ਆ ਸਕਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਬਹੁਤ ਛੇਤੀ ਹੋਇਆ ਤਾਂ ਅਗਲੇ ਸਾਲ ਜੂਨ, ਸਤੰਬਰ, ਅਕਤੂਬਰ ਜਾਂ ਵੱਧ ਤੋਂ ਵੱਧ ਜੁਲਾਈ, 2022 ਤਕ ਵੈਕਸੀਨ ਆ ਸਕਦੀ ਹੈ।

ਫਿਲਹਾਲ ਇਸ ਸਰਵੇ ਰਿਪੋਰਟ ਨਾਲ ਇਕ ਗੱਲ ਤਾ ਸਾਫ਼ ਹੈ ਕਿ ਆਮ ਲੋਕਾਂ ਨੂੰ ਅਗਲੇ ਕੁਝ ਹੋਰ ਮਹੀਨੇ ਕੋਰੋਨਾ ਦੇ ਨਾਲ ਹੀ ਜ਼ਿੰਦਗੀ ਜਿਉਣੀ ਪਵੇਗੀ। ਮਾਹਿਰਾਂ ਦੇ ਦੱਸੇ ਸੁਝਾਵਾਂ ਅਤੇ ਸਾਵਧਾਨੀਆਂ ਨੂੰ ਅਮਲ ਵਿਚ ਲਿਆ ਕੇ ਕੋਰੋਨਾ ਤੂੰ ਬਚਿਆ ਜਾ ਸਕਦਾ ਹੈ ।

Related News

ਕੋਰੋਨਾ ਦੇ ਨਵੇਂ ਰੂਪ ਦੀ ਦਹਿਸ਼ਤ, U.K.’ਚ ਫ਼ਸੇ ਹਜ਼ਾਰਾਂ ਕੈਨੇਡੀਅਨ

Vivek Sharma

ਸਕਾਰਬੋਰੋ ਵਿੱਚ ਇੱਕ ਸਹਾਇਤਾ ਘਰ ‘ਚ ਕੰਮ ਕਰ ਰਹੀ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਵਿਅਕਤੀ ਗ੍ਰਿਫਤਾਰ

Rajneet Kaur

ਯੋਰਕ ਰੀਜਨਲ ਪੁਲਿਸ ਨੇ ਲਾਪਤਾ 24 ਸਾਲਾ ਵਿਅਕਤੀ ਨੂੰ ਲੱਭਣ ‘ਚ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

Leave a Comment