channel punjabi
Canada International News

ਕੋਰੋਨਾ ਵਾਇਰਸ ਬਾਰੇ ਚੀਨ ਦੇ ਝੂਠ ਦਾ ਹੋਇਆ ਪਰਦਾਫਾਸ਼, ਮਹਿਲਾ ਵਿਗਿਆਨੀ ਨੇ ਕੀਤਾ ਵੱਡਾ ਖ਼ੁਲਾਸਾ

ਕੋਰੋਨਾ ਬਾਰੇ ਚੀਨ ਨੇ ਲੁਕਾਇਆ ਸੱਚ

ਕੋਰੋਨਾ ਦੀ ਭਿਆਨਕਤਾ ਬਾਰੇ ਜਾਣਦਾ ਸੀ ਚੀਨ

ਮਹਿਲਾ ਵਿਗਿਆਨੀ ਨੇ ਕੀਤਾ ਵੱਡਾ ਖੁਲਾਸਾ

ਉਂਟਾਰੀਓ : ਕੋਰੋਨਾ ਮਹਾਮਾਰੀ ਨੂੰ ਲੈ ਕੇ ਚੀਨ ਜਿੰਨੀ ਮਰਜ਼ੀ ਸਫਾਈ ਦੇਵੇ, ਪਰ ਹੁਣ ਉਸਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਆ ਚੁੱਕਾ ਹੈ । ਚੀਨ ਦੇ ਚਿਹਰੇ ਤੋਂ ਨਕਾਬ ਉਠਾਇਆ ਹੈ ਇਕ ਮਹਿਲਾ ਵਿਗਿਆਨੀ ਲੀ-ਮੇਂਗ ਯਾਨ ਨੇ । ਹਾਂਗਕਾਂਗ ਦੀ ਇਸ ਵਿਗਿਆਨੀ ਨੇ ਕੋਰੋਨਾ ਵਾਇਰਸ ‘ਤੇ ਚੀਨ ਦਾ ਝੂਠ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਾਹਮਣੇ ਵਾਇਰਸ ਦੇ ਆਉਣ ਤੋਂ ਪਹਿਲਾਂ ਹੀ ਚੀਨ ਇਸ ਬਾਰੇ ‘ਚ ਕਾਫੀ ਕੁਝ ਜਾਣਦਾ ਸੀ। ਚੀਨ ਦੇ ਕਬਜ਼ੇ ਵਾਲੇ ਹਾਂਗਕਾਂਗ ਨੂੰ ਛੱਡ ਕੇ ਅਮਰੀਕਾ ਪੁੱਜਣ ਵਾਲੀ ਵਾਇਰਸ ਮਾਹਰ ਲੀ ਮੇਂਗ ਯਾਨ ਨੇ ਦਾਅਵਾ ਕੀਤਾ ਕਿ ਚੀਨੀ ਸਰਕਾਰ ਨੇ ਵੱਡੇ ਪੱਧਰ ‘ਤੇ ਜਾਣਕਾਰੀ ਲੁਕੋਈ ਸੀ। ਹਾਲਾਂਕਿ ਬੀਜਿੰਗ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਕੋਰੋਨਾ ਬਾਰੇ ਦੁਨੀਆ ਤੋਂ ਕੋਈ ਜਾਣਕਾਰੀ ਨਹੀਂ ਲੁਕੋਈ। ਚੀਨ ਦੇ ਵੁਹਾਨ ਸ਼ਹਿਰ ‘ਚ ਬੀਤੇ ਦਸੰਬਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਥੋਂ ਇਹ ਵਾਇਰਸ ਪੂਰੀ ਦੁਨੀਆ ‘ਚ ਫੈਲ ਗਿਆ।

ਲੀ-ਮੇਂਗ ਯਾਨ ਨੇ ਅਮਰੀਕਾ ਦੇ ਇੱਕ ਨਿਜੀ ਟੀਵੀ ਫਾਕਸ ਨਿਊਜ਼ ਨੂੰ ਬੀਤੇ ਦਿਨੀਂ ਦਿੱਤੀ ਇਕ ਇੰਟਰਵਿਊ ‘ਚ ਦੱਸਿਆ, ‘ਚੀਨੀ ਸਰਕਾਰ ਨੇ ਹਾਂਗਕਾਂਗ ਦੇ ਖੋਜਕਰਤਾਵਾਂ ਸਮੇਤ ਵਿਦੇਸ਼ੀ ਮਾਹਰਾਂ ਨੂੰ ਚੀਨ ‘ਚ ਖੋਜ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।’ ਉਨ੍ਹਾਂ ਨੇ ਕਿਹਾ ਕਿ ਉਸ ਦੇ ਚੀਨ ‘ਚ ਮੌਜੂਦ ਹੋਰਨਾਂ ਸਾਥੀਆਂ ਵਿਚਾਲੇ ਸ਼ੁਰੂਆਤੀ ਦੌਰ ‘ਚ ਇਸ ਅਨੋਖੇ ਵਾਇਰਸ ਬਾਰੇ ਚਰਚਾ ਹੋਈ ਸੀ ਪਰ ਬਾਅਦ ‘ਚ ਅਚਾਨਕ ਚੀਨੀ ਸਾਥੀਆਂ ਦਾ ਰੁਖ਼ ਬਦਲ ਗਿਆ ਕਿਉਂਕਿ ਵਾਇਰਸ ਬਾਰੇ ਖੁੱਲ੍ਹੇ ਤੌਰ ‘ਤੇ ਚਰਚਾ ਕਰਨ ਵਾਲੇ ਕਈ ਡਾਕਟਰਾਂ ਤੇ ਖੋਜਕਰਤਾਵਾਂ ਦਾ ਮੂੰਹ ਬੰਦ ਕਰਵਾ ਦਿੱਤਾ ਗਿਆ ਸੀ। ਚੀਨ ‘ਚ ਮਹਾਮਾਰੀ ਦਾ ਕੇਂਦਰ ਰਹੇ ਵੁਹਾਨ ‘ਚ ਵਾਇਰਸ ਬਾਰੇ ਬੋਲਣ ਵਾਲਿਆਂ ਨੂੰ ਵੀ ਚੁੱਪ ਕਰਵਾ ਦਿੱਤਾ ਗਿਆ ਸੀ। ਯਾਨ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਉਥੋਂ ਦੇ ਕਈ ਡਾਕਟਰਾਂ ਨੇ ਕਿਹਾ ਕਿ ਉਹ ਕੁਝ ਨਹੀਂ ਬੋਲ ਸਕਦੇ ਪਰ ਮਾਸਕ ਪਾਉਣ ਦੀ ਜ਼ਰੂਰਤ ਹੈ। ਇਨਸਾਨ ਤੋਂ ਇਨਸਾਨ ‘ਚ ਇਨਫੈਕਸ਼ਨ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹਾਂਗਕਾਂਗ ਸਕੂਲ ਆਫ ਪਬਲਿਕ ਹੈਲਥ ‘ਚ ਵਾਇਰੋਲਾਜਿਸਟ ਯਾਨ ਦਾ ਕਹਿਣਾ ਹੈ ਕਿ ਉਹ ਦੁਨੀਆ ਦੇ ਉਨ੍ਹਾਂ ਵਿਗਿਆਨੀਆਂ ‘ਚੋਂ ਹੈ, ਜਿਨ੍ਹਾਂ ਨੇ ਕੋਰੋਨਾ ਵਾਇਰਸ ‘ਤੇ ਸਭ ਤੋਂ ਪਹਿਲੀ ਖੋਜ ਕੀਤੀ ਸੀ।

ਅਮਰੀਕਾ ਵਿੱਚ ਆਉਣ ਦਾ ਦੱਸਿਆ ਕਾਰਨ

ਅਮਰੀਕਾ ‘ਚ ਅਣਪਛਾਤੀ ਜਗ੍ਹਾ ‘ਤੇ ਰੁਕੀ ਯਾਨ ਨੇ ਕਿਹਾ, ‘ਮੇਰੇ ਅਮਰੀਕਾ ਪੁੱਜਣ ਦਾ ਕਾਰਨ ਇਹ ਹੈ ਕਿ ਮੈਂ ਕੋਰੋਨਾ ਬਾਰੇ ਸੱਚ ਦੱਸਣਾ ਚਾਹੁੰਦੀ ਹਾਂ। ਜੇ ਮੈਂ ਚੀਨ ‘ਚ ਸੱਚ ਉਜਾਗਰ ਕਰਦੀ ਤਾਂ ਮੈਨੂੰ ਗ਼ਾਇਬ ਕਰ ਦਿੱਤਾ ਜਾਂਦਾ ਜਾਂ ਮੇਰੀ ਹੱਤਿਆ ਹੋ ਜਾਂਦੀ।’ ਇਸ ਵਿਚਾਲੇ ਹਾਂਗਕਾਂਗ ਸਕੂਲ ਆਫ ਪਬਲਿਕ ਹੈਲਥ ਦੇ ਇਕ ਬੁਲਾਰੇ ਨੇ ਕਿਹਾ ਕਿ ਯਾਨ ਹੁਣ ਮੁਲਾਜ਼ਮ ਨਹੀਂ ਰਹਿ ਗਈ ਹੈ।

Related News

ਓਂਟਾਰੀਓ ਵਿਖੇ ਕੋਰੋਨਾ ਵਾਇਰਸ ਦੇ 2000 ਤੋਂ ਵੱਧ ਮਾਮਲੇ ਹੋਏ ਦਰਜ, ਸਿਹਤ ਵਿਭਾਗ ਮੁਸਤੈਦ

Vivek Sharma

ਟੋਰਾਂਟੋ ਆਫ ਸਿਟੀ ਸਟਾਫ ਮੈਂਬਰ ‘ਤੇ ਇਕ ਵਿਅਕਤੀ ਨੇ ਛੁਰੇ ਨਾਲ ਕੀਤਾ ਹਮਲਾ, ਔਰਤ ਗੰਭੀਰ ਰੂਪ ‘ਚ ਜ਼ਖਮੀ

Rajneet Kaur

ਗ੍ਰੇਟਰ ਟੋਰਾਂਟੋ ਏਰੀਆ ਵਿਖੇ ਭੇਜੀਆਂ ਜਾਣਗੀਆਂ ਦੋ ਮੋਬਾਈਲ ਹੈਲਥ ਯੂਨਿਟ : ਜਸਟਿਨ ਟਰੂਡੋ

Vivek Sharma

Leave a Comment