channel punjabi
Canada International News North America

ਕੋਰੋਨਾ ਪ੍ਰਭਾਵ : ਕੈਨੇਡਾ ਨੇ ਸਾਲ 2020 ’ਚ ਸਿਰਫ਼ 1ਲੱਖ 84ਹਜ਼ਾਰ ਪ੍ਰਵਾਸੀਆਂ ਨੂੰ ਦਿੱਤੀ ਨਾਗਰਿਕਤਾ

ਟੋਰਾਂਟੋ: ਕੋਰੋਨਾ ਮਹਾਂਮਾਰੀ ਕਾਰਨ ਹਰ ਖੇਤਰ ਪ੍ਰਭਾਵਿਤ ਹੋਇਆ ਹੈ, ਵੱਖ-ਵੱਖ ਦੇਸ਼ਾਂ ਦੀ ਆਰਥਿਕਤਾ ਤੋਂ ਲੈ ਕੇ ਵੱਡੀਆਂ-ਵੱਡੀਆਂ ਯੋਜਨਾਵਾਂ ਜਾਂ ਤਾਂ ਲਟਕ ਗਈਆਂ ਜਾਂ ਫਿਰ ਉਨ੍ਹਾਂ ਦੇ ਕੰਮ ਦੀ ਰਫ਼ਤਾਰ ਪਹਿਲਾਂ ਜਿਹੀ ਨਹੀਂ ਰਹੀ। ਕੋਰੋਨਾ ਮਹਾਂਮਾਰੀ ਦਾ ਇੱਕ ਸਾਲ ਬੀਤਣ ਦੇ ਬਾਅਦ ਵੀ ‘ਚਾਇਨਾ ਵਾਇਰਸ’ ਦਾ ਪ੍ਰਭਾਵ ਬਣਿਆ ਹੋਇਆ ਹੈ। ਦੁਨੀਆ ਦੇ ਜਿਆਦਾਤਰ ਦੇਸ਼ ਇਸ ਨਾਲ ਪ੍ਰਭਾਵਿਤ ਹਨ । ਕੈਨੇਡਾ ਨੇ 2020 ਵਿੱਚ ਸਿਰਫ਼ 1 ਲੱਖ 84 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ.ਆਰ. (ਪਰਮਾਨੈਂਟ ਰੈਜ਼ੀਡੈਂਟ) ਦਿੱਤੀ, ਜੋ ਕਿ 1998 ਤੋਂ ਬਾਅਦ ਸਭ ਤੋਂ ਘੱਟ ਗਿਣਤੀ ਹੈ। ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਇਹ ਗਿਰਾਵਟ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਆਈ ਹੈ।

ਨਵੇਂ ਅੰਕੜਿਆਂ ਮੁਤਾਬਕ ਕੈਨੇਡਾ ਨੇ 2020 ਵਿੱਚ 1 ਲੱਖ 84 ਹਜ਼ਾਰ 370 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ, ਜੋ ਕਿ 1998 ਤੋਂ ਬਾਅਦ ਸਭ ਤੋਂ ਘੱਟ ਗਿਣਤੀ ਹੈ। 1998 ਵਿੱਚ 1 ਲੱਖ 74 ਹਜ਼ਾਰ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ’ਤੇ ਪੈਰ ਰੱਖਿਆ ਸੀ। ਉਸ ਤੋਂ ਬਾਅਦ ਇਨ੍ਹਾਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ, ਪਰ 2020 ਵਿੱਚ ਆ ਕੇ ਕੋਰੋਨਾ ਮਹਾਂਮਾਰੀ ਕਾਰਨ ਇਸ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ।

ਮਾਰਚ 2020 ਵਿੱਚ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਐਲਾਨ ਕੀਤਾ ਸੀ ਕਿ 2019 ਦੀ ਤਰ੍ਹਾਂ ਕੈਨੇਡਾ 2020 ਵਿੱਚ ਵੀ 3 ਲੱਖ 41 ਹਜ਼ਾਰ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰੇਗਾ, ਪਰ ਇਸ ਤੋਂ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ’ਤੇ ਪਾਬੰਦੀਆਂ ਲਾਉਣ ਦਾ ਐਲਾਨ ਕਰ ਦਿੱਤਾ।

ਫਿਲਹਾਲ ਮੌਜੂਦਾ ਸਮੇਂ ਵੀ ਇਹ ਪਾਬੰਦੀਆਂ ਉਸੇ ਤਰ੍ਹਾਂ ਜਾਰੀ ਹਨ। 22 ਫਰਵਰੀ ਤੋਂ ਕੈਨੇਡਾ ਵਿੱਚ ਨਵੀਂ ਯਾਤਰਾ ਪਾਬੰਦੀਆਂ ਲੱਗਣ ਜਾ ਰਹੀਆਂ ਹਨ। ਇਸ ਅਧੀਨ ਵਿਦੇਸ਼ ਤੋਂ ਕੈਨੇਡਾ ਪਹੁੰਚਣ ਵਾਲੇ ਵਿਅਕਤੀ ਨੂੰ ਹੋਟਲ ਵਿਚ ਕੁਆਰੰਟੀਨ ਕਰ ਦਿੱਤਾ ਜਾਵੇਗਾ। ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਯਾਤਰੀ ਨੂੰ ਅੱਗੇ ਕਿਸੇ ਸ਼ਹਿਰ ਵਿੱਚ ਜਾਨ ਦਿੱਤਾ ਜਾਵੇਗਾ।

Related News

ਮਾਸਕ ਨਹੀਂ ਪਾਇਆ, ਤਾਂ ਨਹੀਂ ਉੱਡੇਗਾ ਅਮਰੀਕਾ ਦਾ ਜਹਾਜ਼ !

Vivek Sharma

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਕੀਤਾ ਸੰਬੋਧਨ,ਖੇਤੀ ਕਾਨੂੰਨ ਰਾਤੋ-ਰਾਤ ਨਹੀਂ ਬਣੇ

Rajneet Kaur

ਪੰਜਾਬੀ ਵਿਅਕਤੀ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ !

Vivek Sharma

Leave a Comment