channel punjabi
Canada International News

ਕੋਰੋਨਾ ਦੇ ਨਵੇਂ ਰੂਪ ਦੀ ਦਹਿਸ਼ਤ, U.K.’ਚ ਫ਼ਸੇ ਹਜ਼ਾਰਾਂ ਕੈਨੇਡੀਅਨ

ਓਟਾਵਾ : ਚੀਨ ਦੇ ਫੈਲਾਏ ਕੋਰੋਨਾ ਵਾਇਰਸ ਤੋਂ ਬਾਅੲ ਹੁਣ ਯੂ.ਕੇ. ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਦੁਨੀਆ ਲਈ ਦਹਿਸ਼ਤ ਦਾ ਸਬੱਬ ਬਣ ਗਿਆ ਹੈ। ਹਾਲਾਤ ਅਜਿਹੇ ਹਨ ਕਿ ਦੁਨੀਆਂ ਦੇ ਕਈ ਦੇਸ਼ਾਂ ਨੇ ਬ੍ਰਿਟੇਨ ਨਾਲੋਂ ਆਪਣਾ ਹਵਾਈ ਯਾਤਾਯਾਤ ਸੰਪਰਕ ਕੱਟ ਲਿਆ ਹੈ। ਕੈਨੇਡਾ, ਭਾਰਤ, ਬੈਲਜੀਅਮ, ਇਟਲੀ, ਆਸਟਰੀਆ , ਜਰਮਨੀ ਅਤੇ ਅਨੇਕਾਂ ਹੋਰ ਦੇਸ਼ਾਂ ਨੇ ਆਪਣੀ ਫਲਾਈਟਸ ਬ੍ਰਿਟੇਨ ਲਈ ਮੁਲਤਵੀ ਕਰ ਦਿੱਤੀਆਂ ਹਨ। ਕੈਨੇਡਾ ਸਰਕਾਰ ਨੇ ਵੀ ਇਹੀ ਫੈਸਲਾ ਲਿਆ ਹੈ ਪਰ ਵਿਦੇਸ਼ਾਂ ਚ ਬੈਠੇ ਉਹ ਲੋਕ ਜੋ ਆਪਣੇ ਪਰਿਵਾਰ ਕੋਲ ਕੈਨੇਡਾ ਆਉਣ ਦੀ ਤਿਆਰੀ ਵਿਚ ਸਨ, ਇਸ ਫੈਸਲੇ ਤੋਂ ਨਿਰਾਸ਼ ਹਨ। ਅਜਿਹੇ ਕੁਝ ਪਰਿਵਾਰਾਂ ਨੇ ਦੱਸਿਆ ਕਿ ਛੁੱਟੀਆਂ ਵਿਚ ਉਹ ਆਪਣੇ ਰਿਸ਼ਤੇਦਾਰਾਂ ਕੋਲ ਆਉਣ ਦੀ ਤਿਆਰੀ ਕਰ ਰਹੇ ਸਨ ਪਰ ਫਲਾਈਟਾਂ ਰੱਦ ਹੋਣ ਕਾਰਨ ਉਨ੍ਹਾਂ ਦੀ ਸਾਰੀ ਯੋਜਨਾ ਖਰਾਬ ਹੋ ਗਈ।

ਲਗਭਗ 6800 ਲੋਕਾਂ ਨੇ ਦੱਸਿਆ ਹੈ ਕਿ ਉਹ ਕੈਨੇਡਾ ਜਾਣ ਦੀ ਤਿਆਰੀ ਵਿਚ ਸਨ ਪਰ ਉਨ੍ਹਾਂ ਨੂੰ ਹੁਣ ਇੰਤਜ਼ਾਰ ਕਰਨਾ ਪਵੇਗਾ। ਲੋਕਾਂ ਨੇ ਸੋਸ਼ਲ ਮੀਡੀਆ, ਫੇਸਬੁੱਕ ‘ਤੇ ਆਪਣੀ-ਆਪਣੀ ਕਹਾਣੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਤਿਆਰੀ ਵਿਚ ਸਨ ਤੇ ਅਚਾਨਕ ਆਏ ਫੈਸਲੇ ਕਾਰਨ ਸਭ ਕੁਝ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਵਧੇਰੇ ਗ੍ਰੇਟਰ ਟੋਰਾਂਟੋ ਏਰੀਆ(GTA) ਦੇ ਹਨ। ਦੱਸ ਦਈਏ ਕਿ ਯੂ.ਕੇ. ਤੋਂ ਕੈਨੇਡਾ ਜਾਣ ਵਾਲੀਆਂ ਫਲਾਈਟਾਂ ਨੂੰ 72 ਘੰਟਿਆਂ ਲਈ ਰੱਦ ਕੀਤਾ ਗਿਆ ਹੈ ਤੇ ਹੋ ਸਕਦਾ ਹੈ ਕਿ ਇਸ ਮਿਆਦ ਨੂੰ ਅੱਗੇ ਹੋਰ ਵਧਾ ਦਿੱਤਾ ਜਾਵੇ। ਅਜਿਹੇ ਵਿਚ ਜਿਹੜੇ ਲੋਕ ਕੈਨੇਡਾ ਵਾਪਸ ਆਉਣਾ ਚਾਹੁੰਦੇ ਹਨ ਉਹ ਫਿਲਹਾਲ ਮਜਬੂਰਨ ਉਥੇ ਹੀ ਫਸ ਕੇ ਰਹਿ ਗਏ ਹਨ।

ਯੂ. ਕੇ. ਵਿਚ ਰਹਿਣ ਵਾਲੇ ਕੈਨੇਡੀਅਨ ਲੋਕਾਂ ਨੇ ਦੱਸਿਆ ਕਿ ਕੋਰੋਨਾ ਦਾ ਇਕ ਨਵਾਂ ਰੂਪ ਬਹੁਤ ਭਿਆਨਕ ਦੱਸਿਆ ਜਾ ਰਿਹਾ ਹੈ, ਇਸ ਲਈ ਉਨ੍ਹਾਂ ਨੂੰ ਘਰਾਂ ਵਿਚ ਹੀ ਬੰਦ ਰਹਿਣਾ ਪਵੇਗਾ। ਉਹ ਬਾਹਰ ਨਹੀਂ ਨਿਕਲ ਸਕਣਗੇ ਤੇ ਨਾ ਹੀ ਦੋਸਤਾਂ ਨੂੰ ਮਿਲ ਸਕਣਗੇ। ਜ਼ਿਕਰਯੋਗ ਹੈ ਕਿ ਇਸ ਵਾਰ ਕੋਰੋਨਾ ਪਾਬੰਦੀਆਂ ਕਾਰਨ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ਕਾਫੀ ਫਿੱਕੇ ਰਹਿਣ ਵਾਲੇ ਹਨ। ਕ੍ਰਿਸਮਸ ਦਾ ਤਿਉਹਾਰ ਵੀ ਇਸ ਸਾਲ ਕੋਰੋਨਾ ਕਾਰਨ ਫਿੱਕਾ ਹੀ ਰਹਿਣ ਦੀ ਸੰਭਾਵਨਾ ਹੈ ।

Related News

ਵੱਡੀ ਖ਼ਬਰ :ਕਾਮੇਡੀ ਕਲਾਕਾਰ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚੀਆ ਸਮੇਤ ਗ੍ਰਿਫ਼ਤਾਰ

Vivek Sharma

Quebec City mosque shooter: ਕੈਨੇਡਾ ਦੀ ਅਦਾਲਤ ਨੇ ਦੋਸ਼ੀ ਦੀ ਘਟਾਈ ਸਜ਼ਾ

Rajneet Kaur

KISAN ANDOLAN: ਅੰਦੋਲਨ ਵਾਲੀ ਥਾਂ ‘ਤੇ ਹੁਣ ਖਾਪ ਪ੍ਰਤੀਨਿਧੀਆਂ ਨੇ ਵੀ ਲਾਇਆ ਡੇਰਾ, ਜੀਟੀ ਰੋਡ ਵਿਚਾਲੇ ਗੱਡ ਦਿੱਤਾ ਆਪਣਾ ਤੰਬੂ

Vivek Sharma

Leave a Comment